ਪਹਿਲੀ ਵਾਰ ਅਮਰੀਕਾ ਤੋਂ ਜ਼ਿਆਦਾ ਅਰਬਪਤੀ ਏਸ਼ੀਆ ‘ਚ

Asia-has-more-billionaires-than-United-States-for-the-first-time

ਨਵੀਂ ਦਿੱਲੀ, 27 ਅਕਤੂਬਰ (ਏਜੰਸੀ) : ਏਸ਼ੀਆ ਵਿਚ ਪਹਿਲੀ ਵਾਰ ਅਮਰੀਕਾ ਤੋਂ ਜ਼ਿਆਦਾ ਅਰਬਪਤੀ ਹੋ ਗਏ ਹਨ। ਗਲੋਬਲ ਕੰਸਲਟੈਂਸੀ ਫਰਮ ਪ੍ਰਾਈਸਵਾਟਰਹਾਉਸ ਕੂਪਰਸ ਅਤੇ ਸਵਿਸ ਬੈਂਕ ਯੂਬੀਐਸ ਦੀ ਰਿਪੋਰਟ ਮੁਤਾਬਕ 2016 ਵਿਚ ਏਸ਼ੀਆ ਵਿਚ 637 ਅਤੇ ਅਮਰੀਕਾ ਵਿਚ 563 ਅਰਬਪਤੀ ਸੀ। ਏਸ਼ੀਆ ਵਿਚ ਅਰਬਪਤੀਆਂ ਦੀ ਗਿਣਤੀ ਅਮਰੀਕਾ ਅਤੇ ਯੂਰਪ ਦੀ ਤੁਲਨਾ ਵਿਚ ਕਿਤੇ ਜ਼ਿਆਦਾ ਤੇਜ਼ੀ ਨਾਲ ਵਧ ਰਹੀ ਹੈ। ਪਿਛਲੇ ਸਾਲ ਏਸ਼ੀਆ ਵਿਚ 117 ਨਵੇਂ ਅਰਬਪਤੀ ਬਣੇ।

ਯਾਨੀ ਹਰ ਤੀਜੇ ਦਿਨ ਵਿਚ ਇਕ ਵਿਅਕਤੀ ਅਰਬਪਤੀ ਬਣਦਾ ਗਿਆ। ਅਮਰੀਕਾ ਵਿਚ ਸਾਲ ਭਰ ਵਿਚ 25 ਦਾ ਵਾਧਾ ਹੋਇਆ। ਯਾਨੀ ਮਹੀਨੇ ਵਿਚ ਦੋ। ਯੂਰਪ ਵਿਚ ਅਮੀਰਾਂ ਦੀ ਗਿਣਤੀ 2015 ਦੇ ਬਰਾਬਰ ਹੋ ਰਹੀ। ਅਰਬਪਤੀ ਉਹ ਹੋਏ ਜਿਨ੍ਹਾਂ ਕੋਲ ਘੱਟ ਤੋਂ ਘੱਟ ਇੱਕ ਬਿਲੀਅਨ ਡਾਲਰ ਦੀ ਜਾਇਦਾਦ ਹੈ। ਹਾਲਾਂਕਿ ਕੁਲ ਜਾਇਦਾਦ ਦੇ ਲਿਹਾਜ਼ ਨਾਲ ਅਮਰੀਕਾ ਅੱਗੇ ਹੈ। ਪਰ ਏਸ਼ੀਆ ਵਿਚ ਇਸੇ ਤੇਜ਼ੀ ਨਾਲ ਅਮੀਰਾਂ ਦੀ ਗਿਣਤੀ ਵਧਦੀ ਰਹੀ ਤਾਂ ਇਹ ਚਾਰ ਸਾਲ ਵਿਚ ਅਮਰੀਕਾ ਤੋਂ ਅੱਗੇ ਨਿਕਲ ਜਾਵੇਗਾ।

Facebook Comments

POST A COMMENT.

Enable Google Transliteration.(To type in English, press Ctrl+g)