ਐਨਬੀਏ ‘ਚ ਚੰਡੀਗੜ੍ਹ ਦੇ ਅਮਜਿਓਤ ਦੀ ਹੋਈ ਚੋਣ

Amjyot-Singh-picked-in-NBA

ਚੰਡੀਗੜ੍ਹ, 23 ਅਕਤੂਬਰ (ਏਜੰਸੀ) : ਚੰਡੀਗੜ੍ਹ ਦੇ ਸਟਾਰ ਅਤੇ ਭਾਰਤੀ ਬਾਸਕਿਟਬਾਲ ਟੀਮ ਦੀ ਜਾਨ ਮੰਨੇ ਜਾਣ ਵਾਲੇ ਅਮਜਿਓਤ ਸਿੰਘ ਨੇ ਐਨਬੀਏ ਯੂਐਸਏ ਦੀ ਜੀ-ਲੀਗ ਵਿਚ ਅਪਣੀ ਬਣਾ ਲਈ ਹੈ। ਅਮਜਿਓਤ ਸਿੰਘ ਨੂੰ ਓਕਲਾਹਾਮ ਸਿਟੀ ਬਲੂ ਦੀ ਟੀਮ ਨੇ ਅਪਣੇ ਨਾਲ ਜੋੜਿਆ ਹੈ। ਇਹ ਟੀਮ ਐਨਬੀਏ ਐਲੀਟ ਡਵੀਜ਼ਨ ਵਿਚ ਓਕਲਾਹਾਮਾ ਸਿਟੀ ਥੰਡਰਸ ਦੀ ਹੀ ਬੈਕਅਪ ਟੀਮ ਹੈ। 6 ਫੁੱਟ 8 ਇੰਚ ਲੰਬੇ ਭਾਰਤੀ ਸਟਾਰ ਨੇ ਇਸ ਸਫਲਤਾ ਤੋਂ ਬਾਅਦ ਕਿਹਾ ਕਿ ਜੀ ਲੀਗ ਵਿਚ ਜਗ੍ਹਾ ਬਣਾਉਣ ਤੋਂ ਬਿਹਤਰ ਕੁਝ ਨਹੀਂ ਹੋ ਸਕਦਾ।

ਮੈਨੂੰ ਐਨੀ ਖੁਸ਼ੀ ਮਿਲੀ ਹੈ ਕਿ ਮੈਂ ਇਸ ਨੂੰ ਬਿਆਨ ਨਹੀਂ ਕਰ ਸਕਦਾ। ਮੈਂ ਉਨ੍ਹਾਂ ਲੋਕਾਂ ਦਾ ਸ਼ੁਕਰਾਨਾ ਅਦਾ ਕਰਨਾ ਚਾਹੁੰਦਾ ਹਾਂ ਕਿ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ। ਮੇਰੇ ਪਰਿਵਾਰ ਦਾ ਇਸ ਸਫਲਤਾ ਵਿਚ ਅਹਿਮ ਯੋਗਦਾਨ ਹੈ। ਮੈਂ ਇਸ ਮੌਕੇ ਦਾ ਪੂਰੀ ਤਰ੍ਹਾਂ ਫਾਇਦਾ ਲੈ ਕੇ ਅਪਣੀ ਟੀਮ ਨੂੰ ਫਾਇਦਾ ਪੰਹੁਚਾਉਣਾ ਚਾਹੁੰਦਾ ਹਾਂ। ਅਮਜਿਓਤ ਦਾ ਪੂਰਾ ਪਰਿਵਾਰ ਖੇਡਾਂ ਦੇ ਨਾਲ ਜੁੜਿਆ ਰਿਹਾ ਹੈ। ਉਨ੍ਹਾਂ ਦੀ ਮਾਂ ਨਿਰਮਲ ਕੌਰ ਗਿੱਲ ਇਕ ਅਥਲੀਟ ਰਹੀ ਹੈ ਅਤੇ ਉਨ੍ਹਾਂ ਦੇ ਪਿਤਾ ਮੋਹਿੰਦਰ ਸਿੰਘ ਗਿੱਲ ਖੁਦ ਨੈਸ਼ਨਲ ਪੱਧਰ ਦੇ ਬਾਸਕਿਟਬਾਲ ਖਿਡਾਰੀ ਰਹੇ ਹਨ।

Facebook Comments

POST A COMMENT.

Enable Google Transliteration.(To type in English, press Ctrl+g)