ਰਾਫੇਲ ਲਈ ਅਪਗ੍ਰੇਡ ਹੋਵੇਗਾ 78 ਸਾਲ ਪੁਰਾਣਾ ਅੰਬਾਲਾ ਏਅਰਬੇਜ਼


ਅੰਬਾਲਾ, 1 ਅਕਤੂਬਰ (ਏਜੰਸੀ) : ਭਾਰਤੀ ਹਵਾਈ ਫੌਜ ਨੇ ਰਾਫੇਲ ਫਾਈਟਰ ਜੈਟਸ (ਲੜਾਕੂ ਜਹਾਜ਼) ਲਈ ਆਪਣੇ ਫਰੰਟਲਾਈਨ ਏਅਰਬੇਸੇਜ਼ ਦੇ ਬੁਨਿਆਦੀ ਢਾਂਚੇ ਵਿੱਚ ਵੱਡੇ ਬਦਲਾਅ ਦੀ ਸ਼ੁਰੂਆਤ ਕਰ ਦਿੱਤੀ ਹੈ। ਅੰਬਾਲਾ ਅਤੇ ਹਾਸੀਮਾਰਾ ਏਅਰਬੇਜ਼ ਨੂੰ ਰਾਫੇਲ ਜੈਟਸ ਦੀ ਪਹਿਲੀ ਸਕੁਐਡਰਨ ਦੇ ਡਿਪਲਾਇਮੈਂਟ ਦੇ ਹਿਸਾਬ ਨਾਲ ਅਪਗ੍ਰੇਡ ਕੀਤਾ ਜਾਵੇਗਾ। 78 ਸਾਲ ਪੁਰਾਣੇ ਅੰਬਾਲਾ ਏਅਰਬੇਜ਼ ਦੇ ਅਪਗ੍ਰੇਡੇਸ਼ਨ ਲਈ ਸਰਕਾਰ ਨੇ ਪਹਿਲਾਂ ਹੀ 220 ਕਰੋੜ ਰੁਪਏ ਮਨਜੂਰ ਕਰ ਦਿੱਤੇ ਹਨ। ਰਾਫੇਲ ਸਕੁਐਡਰਨ ਨੂੰ ‘ਗੋਲਡਨ ਐਰੋ’ ਕਿਹਾ ਜਾਵੇਗਾ।

ਜਿਕਰਯੋਗ ਹੈ ਕਿ ਫਰਾਂਸ ਅਤੇ ਭਾਰਤ ਦੇ ਵਿਚਕਾਰ ਹੋਏ ਸਮਝੌਤੇ ਦੇ ਮੁਤਾਬਕ ਭਾਰਤ ਨੂੰ 36 ਰਾਫੇਲ ਜਹਾਜ਼ ਦਿੱਤੇ ਜਾਣੇ ਹਨ। ਰਾਫੇਲ ਦੇ ਦੋ ਸਕੁਐਡਰਨ ਲਈ ਪੱਛਮ ਵਿੱਚ ਅੰਬਾਲਾ ਅਤੇ ਪੂਰਬ ਵਿੱਚ ਪੱਛਮੀ ਬੰਗਾਲ ਦੇ ਹਾਸੀਮਾਰਾ ਏਅਰਬੇਜ਼ ਨੂੰ ਚੁਣਿਆ ਗਿਆ ਹੈ। ਇੰਡੀਆ-ਪਾਕਿਸਤਾਨ ਸਰਹੱਦ ਤੋਂ ਲਗਭਗ 220 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਅੰਬਾਲਾ ਏਅਰਬੇਜ਼ ਦੀ ਪੁਜੀਸ਼ਨ ਰਣਨੀਤਕ ਹਿਸਾਬ ਨਾਲ ਅਹਿਮ ਹੈ। ਇੱਥੇ ਰਾਫੇਲ ਫਾਈਟਰ ਜੈਟਸ ਦੀ ਮੌਜੂਦਗੀ ਨਾਲ ਪਾਕਿਸਤਾਨ ’ਤੇ ਭਾਰਤ ਦਾ ਰਣਨੀਤਕ ਦਬਦਬਾ ਬਣਿਆ ਰਹੇਗਾ।

ਏਅਰਬੇਜ਼ ’ਤੇ 14 ਸ਼ੈਲਟਰ ਬਣਾਏ ਜਾਣਗੇ, ਇਸ ਤੋਂ ਬਿਨਾਂ ਹੈਂਗਰਸ ਅਤੇ ਮੈਂਟੀਨੈਂਸ ਦੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਏਅਰਫੋਰਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਅਸੀਂ ਅਗਲੇ 40-50 ਸਾਲ ਤੱਕ ਰਾਫੇਲ ਲਈ ਬੁਨਿਆਦੀ ਢਾਂਚੇ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰ ਰਹੇ ਹਾਂ। ਰਾਫੇਲ ਫਾਈਟਰ ਜੈਟਸ ਪ੍ਰਮਾਣੂ ਹਥਿਆਰ ਤੇ ਦੂਜੀਆਂ ਮਿਜਾਈਲਾਂ ਲੈ ਜਾਣ ’ਚ ਸਮਰੱਥ ਹੈ। ਭਾਰਤ ਨੂੰ ਪਹਿਲਾ ਰਾਫੇਲ ਸਤੰਬਰ 2019 ਵਿੱਚ ਮਿਲੇਗਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਰਾਫੇਲ ਲਈ ਅਪਗ੍ਰੇਡ ਹੋਵੇਗਾ 78 ਸਾਲ ਪੁਰਾਣਾ ਅੰਬਾਲਾ ਏਅਰਬੇਜ਼