ਏਅਰ ਏਸ਼ੀਆ ਦੀ ਉਡਾਣ ਅਚਾਨਕ 10 ਹਜ਼ਾਰ ਫੁੱਟ ਥੱਲੇ ਆਈ


ਸਿਡਨੀ, 16 ਅਕਤੂਬਰ (ਏਜੰਸੀ) : ਇੱਥੋਂ ਇੰਡੋਨੇਸ਼ੀਆ ਜਾ ਰਹੀ ਏਅਰ ਏਸ਼ੀਆ ਦੀ ਉਡਾਣ ਨੂੰ ਕੇਬਿਨ ਪ੍ਰੇਸ਼ਰ ਘੱਟ ਹੋਣ ਦੀ ਵਜ੍ਹਾ ਕਾਰਨ ਆਸਟਰੇਲੀਆ ਵਾਪਸ ਬੁਲਾ ਲਿਆ ਗਿਆ। ਦਰਅਸਲ, ਉਡਾਣ ਭਰਨ ਤੋਂ 25 ਮਿੰਟ ਬਾਅਦ ਹੀ ਇਹ ਉਡਾਣ 32 ਹਜ਼ਾਰ ਫੁੱਟ ਦੀ ਉਚਾਈ ਤੋਂ ਅਚਾਨਕ 10 ਹਜ਼ਾਰ ਫੁੱਟ ਦੀ ਉਚਾਈ ‘ਤੇ ਆ ਗਈ ਸੀ। ਏਅਰ ਏਸ਼ੀਆ ਮੁਤਾਬਕ, ਅਜਿਹਾ ਟੈਕਨੀਕਲ ਖ਼ਰਾਬੀ ਕਾਰਨ ਹੋਇਆ ਹੈ। ਉਡਾਣ ‘ਚ ਸਫ਼ਰ ਕਰਨ ਵਾਲਿਆਂ ਨੇ ਦੱਸਿਆ ਕਿ ਜਹਾਜ਼ ਅਚਾਨਕ ਥੱਲੇ ਆਇਆ ਅਤੇ ਸੀਲਿੰਗ ਨਾਲ ਆਕਸੀਜਨ ਮਾਸਕ ਨਿਕਲ ਕੇ ਉਨ੍ਹਾਂ ਦੇ ਸਾਹਮਣੇ ਆ ਗਿਆ, ਇਸ ਤੋਂ ਉਹ ਘਬਰਾ ਗਏ।

ਉਡਾਣ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਹੈ, ਜਿਸ ‘ਚ ਯਾਤਰੀਆਂ ਨੂੰ ਆਕਸੀਜਨ ਮਾਸਕ ਪਾਉਂਦਿਆਂ ਦਿਖਾਇਆ ਗਿਆ ਹੈ। ਨਾਲ ਹੀ ਯਾਤਰੀਆਂ ਨੂੰ ਇਹ ਵੀ ਕਿਹਾ ਗਿਆ ਸੀ ਕਿ ਉਹ ਆਪਣੀਆਂ ਆਪਣੀਆਂ ਥਾਵਾਂ ‘ਤੇ ਜੰਮ ਕੇ ਬੈਠ ਜਾਵੋ। ਇੱਕ ਯਾਤਰੀਨੇ ਇੱਕ ਟੀਵੀ ਚੈਨਲ ਨੂੰ ਦੱਸਿਆ, ‘ਮੈਂ ਆਪਣੇ ਮੋਬਾਇਲ ਨਾਲ ਆਪਣੇ ਪਰਿਵਾਰ ਨੂੰ ਇੱਕ ਸੁਨੇਹਾ ਭੇਜਿਆ ਸੀ, ਹੋ ਸਕਦਾ ਹੈ, ਉਨ੍ਹਾਂ ਨੂੰ ਉਹ ਮਿਲਿਆ ਵੀ ਹੋਵੇ। ਉਹ ਸਾਰਾ ਕੁਝ ਬਹੁਤ ਡਰਾਉਣਾ ਸੀ। ਇੱਕ ਹੋਰ ਯਾਤਰੀ ਨੇ ਦੱਸਿਆ, ਅਸੀਂ ਸਮਝ ਨਹੀਂ ਸਕੇ ਕਿ ਉਡਾਣ ‘ਚ ਕੀ ਹੋ ਰਿਹਾ ਸੀ? ਜਹਾਜ਼ ‘ਚ ਇੰਗਲਿਸ਼ ਨੂੰ ਛੱਡ ਕੇ ਸਾਰੀ ਬੋਲੀ ‘ਚ ਵਾਇਸ ਰਿਕਾਰਡਿੰਗ ਸੀ।

ਦੂਜੇ ਪਾਸੇ ਇਸ ਪੂਰੇ ਮਾਮਲੇ ਨੂੰ ਲੈ ਕੇ ਏਅਰ ਏਸ਼ੀਆ ਨੇ ਮੁਆਫ਼ੀ ਮੰਗੀ ਹੈ। ਏਅਰ ਲਾਇਨ ਨੇ ਬਿਆਨ ਜਾਰੀ ਕਰਦਿਆਾਂ ਕਿਹਾ ਕਿ ਸਾਡੀ ਪ੍ਰਾਪਰਟੀ ਪੈਂਸਜਰਜ਼ ਅਤੇ ਕਰੂ ਦੀ ਸੈਫਟੀ ਹੈ। ਦੱਸ ਦੀਏ ਕਿ ਜੁਲਾਈ ‘ਚ ਏਅਰ ਏਸ਼ੀਆ ਗੋਲਡ ਕੋਸਟ ਦੀ ਕੁਆਲਾਲੰਪੁਰ ਜਾ ਰਹੀ ਉਡਾਣ ਨੂੰ ਵਾਪਸ ਬੁਲਾਇਆ ਗਿਆ ਸੀ, ਇਸ ‘ਚ ਕਿਸੇ ਪੰਛੀ ਨਾਲ ਟਕਰਾਉਣ ਦਾ ਸ਼ੱਕ ਪ੍ਰਗਟਾਇਆ ਗਿਆ ਸੀ। ਸਤੰਬਰ ‘ਚ ਡਲਾਸ ਜਾ ਰਹੀ ਉਡਾਣ ਨੂੰ ਸਿਡਨੀ ਤੋਂ ਵਾਪਸ ਬੁਲਾਇਆ ਗਿਆ ਸੀ। ਸਤੰਬਰ ‘ਚ ਵੀ ਜੋਹਾਨਸਬਰਗ ਜਾ ਰਹੇ ਜਹਾਜ਼ ਨੂੰ ਸਿਡਨੀ ਬੁਲਾਇਆ ਸੀ। ਉਸ ਸਮੇਂ ਜਹਾਜ਼ ਦੀ ਖਿੜਕੀ ਦਾ ਕੱਚ ਟੁੱਟ ਗਿਆ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਏਅਰ ਏਸ਼ੀਆ ਦੀ ਉਡਾਣ ਅਚਾਨਕ 10 ਹਜ਼ਾਰ ਫੁੱਟ ਥੱਲੇ ਆਈ