ਹਾਰਦਿਕ ਪਟੇਲ ਨੇ ਦਿੱਤਾ ਕਾਂਗਰਸ ਨੂੰ ਅਲਟੀਮੇਟ

Hardik-Patel

ਨਵੀਂ ਦਿੱਲੀ, 28 ਅਕਤੂਬਰ (ਏਜੰਸੀ) : ਕਾਂਗਰਸ ‘ਚ ਜਾਣ ਦੇ ਅੰਦਾਜ਼ਿਆਂ ‘ਤੇ ਹਾਰਦਿਕ ਪਟੇਲ ਨੇ ਕਾਂਗਰਸ ਪਾਰਟੀ ਨੂੰ ਅਲਟੀਮੇਟਸ ਦੇ ਦਿੱਤਾ ਹੈ। ਪਟੇਲ ਨੇ ਕਾਂਗਰਸ ਨੂੰ ਪਟੇਲ ਰਿਜ਼ਰਵੇਸ਼ਨ ਮੁੱਦੇ ‘ਤੇ ਆਪਣਾ ਸਟੈਂਡ 3 ਨਵੰਬਰ ਤੱਕ ਰੱਖਣ ਦਾ ਸਮਾਂ ਦਿੱਤਾ ਹੈ। ਹਾਰਦਿਕ ਪਟੇਲ ਨੇ ਟਵੀਟ ਕਰਕੇ ਕਿਹਾ ਹੈ ਕਿ ਕਾਂਗਰਸ ਨੂੰ 3 ਨਵੰਬਰ ਤੱਕ ਪਾਟੀਦਾਰਾਂ ਨੂੰ ਸੰਵਿਧਾਨਿਕ ਰੂਪ ਨਾਲ ਰਿਜ਼ਰਵੈਸ਼ਨ ਦਿੱਤੇ ਜਾਣ ਦੇ ਮਾਮਲੇ ‘ਚ ਆਪਣਾ ਰੁਖ ਸਾਫ ਕਰਨ ਬਾਰੇ ਕਿਹੈ ਹੈ। ਉਨ੍ਹਾਂ ਨੇ ਕਿਹਾ, ‘3/10/2017 ਤੱਕ ਕਾਂਗਰਸ ਪਾਟੀਦਾਰ ਨੂੰ ਸੰਵਿਧਾਨਿਕ ਰਿਜ਼ਰਵੈਸ਼ਨ ਕਿਵੇਂ ਦੇਵੇਗੀ। ਉਸ ਮੁੱਦੇ ‘ਤੇ ਆਪਣਾ ਸਟੈਂਡ ਕਲੀਅਰ ਕਰ ਦੇਣ ਨਹੀਂ ਤਾਂ ਅਮਿਤ ਸ਼ਾਹ ਵਰਗਾ ਮਾਮਲਾ ਸੂਰਤ ‘ਚ ਹੋਵੇਗਾ।’

ਪਟੇਲ ਦਾ ਇਹ ਬਿਆਨ ਉਸ ਸਮੇਂ ਸਾਹਮਣੇ ਆਇਆ ਹੈ, ਜਦੋਂ ਗੁਜਰਾਤ ‘ਚ ਪਟੇਲ ਦੇ ਕਰੀਬੀ ਰਹੇ ਓ. ਬੀ. ਸੀ. ਨੇਤਾ ਅਲਪੇਸ਼ ਠਾਕੁਰ ਕਾਂਗਰਸ ‘ਚ ਸ਼ਾਮਲ ਹੋ ਚੁੱਕੇ ਹਨ। ਨਾਲ ਹੀ ਕਾਂਗਰਸ ਹਾਰਦਿਕ ਪਟੇਲ ਨੂੰ ਆਪਣੇ ਵੱਲ ਕਰਨ ਦੀ ਪੂਰੀ ਕੋਸ਼ਿਸ਼ ‘ਚ ਲੱਗੀ ਹੋਈ ਹੈ। ਗੁਜਰਾਤ ਵਿਧਾਨਸਭਾ ਚੋਣਾਂ ‘ਚ ਜਿਨਾਂ ਤਿੰਨਾਂ ਚਿਹਰਿਆਂ ਦੀ ਚੋਣ ਪ੍ਰਭਾਵਿਤ ਕਰਨ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ। ਉਨ੍ਹਾਂ ‘ਚ ਹਾਰਦਿਕ ਪਟੇਲ ਸਭ ਤੋਂ ਖਾਸ ਹੈ। ਪਿਛਲੇ ਸਾਲ 8 ਸਤੰਬਰ ਨੂੰ ਸੂਰਤ ‘ਚ ਅਮਿਤ ਸ਼ਾਹ ਦੀ ਰੈਲੀ ‘ਚ ਹਾਰਦਿਕ ਪਟੇਲ ਦੇ ਸਮਰਥਕਾਂ ਨੇ ਖੂਬ ਹੰਗਾਮਾ ਕੀਤਾ ਸੀ। ਹਾਰਦਿਕ ਸਮਰਥਕਾਂ ਨੇ ਖੂਬ ਨਾਅਰੇਬਾਜੀ ਕਰਦੇ ਹੋਏ ਕੁਰਸੀਆਂ ਨੂੰ ਤੋੜ ਦਿੱਤਾ ਸੀ। ਬਾਅਦ ‘ਚ ਪੁਲਸ ਨੂੰ ਬੁਲਾਉਣਾ ਪਿਆ ਅਤੇ ਸਥਿਤੀ ‘ਤੇ ਕੰਟਰੋਲ ਕੀਤਾ ਗਿਆ।

Facebook Comments

POST A COMMENT.

Enable Google Transliteration.(To type in English, press Ctrl+g)