ਸੁਨੰਦਾ ਪੁਸ਼ਕਰ ਹੱਤਿਆ ਮਾਮਲੇ ‘ਚ ਹਾਈ ਕੋਰਟ ਨੇ ਠੁਕਰਾਈ ਸੁਬਰਾਮਨੀਅਮ ਸਵਾਮੀ ਦੀ ਅਰਜ਼ੀ

Not-acquired-any-assets-of-Sunanda-Pushkar

ਨਵੀਂ ਦਿੱਲੀ, 26 ਅਕਤੂਬਰ (ਏਜੰਸੀ) : ਸੁਨੰਦਾ ਪੁਸ਼ਕਰ ਹੱਤਿਆ ਮਾਮਲੇ ਦੀ ਜਾਂਚ ਲਈ ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਵੱਲੋਂ ਅਰਜ਼ੀ ਨੂੰ ਦਿੱਲੀ ਹਾਈ ਕੋਰਟ ਨੇ ਠੁਕਰਾ ਦਿੱਤਾ ਹੈ। ਕੋਰਟ ਨੇ ਉਨ੍ਹਾਂ ਦੀ ਅਰਜ਼ੀ ਰੱਦ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਸ਼ਸ਼ੀ ਥਰੂਰ ਖਿਲਾਫ਼ ਕੋਈ ਸਬੂਤ ਹੈ ਤਾਂ ਉਸ ਨੂੰ ਪਹਿਲਾਂ ਕੋਰਟ ‘ਚ ਪੇਸ਼ ਕੀਤਾ ਜਾਵੇ। ਦੱਸ ਦੀਏ ਕਿ ਭਾਜਪਾ ਨੇਤਾ ਨੇ ਸੁਨੰਦਾ ਪੁਸ਼ਕਰ ਦੀ ਮੌਤ ਤੋਂ ਬਾਅਦ ਇਹ ਦੋਸ਼ ਲਗਾਇਆ ਸੀ ਕਿ ਸ਼ਸ਼ੀ ਥਰੂਰ ਆਪਣੇ ਉਚ ਪ੍ਰਭਾਵ ਨਾਲ ਇਸ ਜਾਂਚ ਨੂੰ ਪ੍ਰਭਾਵਤ ਕਰ ਸਕਦੇ ਹਨ।

ਇਸ ਲਈ ਉਨ੍ਹਾਂ ਨੇ ਕੋਰਟ ‘ਚ ਜਨਹਿਤ ਅਰਜ਼ੀ ਦਾਇਰ ਕਰਕੇ ਇਸ ਮਾਮਲੇ ਦੀ ਜਾਂਚ ਕੋਰਟ ਦੀ ਨਿਗਰਾਨੀ ‘ਚ ਕਰਵਾਉਣ ਦੀ ਮੰਗ ਕੀਤੀ ਸੀ। ਇਸ ਮਾਮਲੇ ਦੀ ਸੁਣਵਾਈ ਕਰਦਿਆਂ ਕੋਰਟ ਨੇ ਸਵਾਮੀ ਵੱਲੋਂ ਦਾਇਰ ਅਰਜ਼ੀ ਪੂਰੀ ਤਰ੍ਹਾਂ ਨਾਲ ਰਾਜਨੀਤੀ ਸਟੰਟ ਦੱਸਦਿਆ ਰੱਦ ਕਰ ਦਿੱਤੀ ਹੈ। ਯਾਦ ਰਹੇ ਕਿ ਦਿੱਲੀ ਪਿਲਸ ਨੇ ਪਹਿਲਾਂ ਹੀ ਇਸ ਮਾਮਲੇ ਦੀ ਜਾਂਚ ਨੂੰ ਬੰਦ ਕਰਨ ਦਾ ਫੈਸਲਾ ਲੈ ਲਿਆ ਹੈ। ਖੁਦ ਕੇਂਦਰ ਸਰਕਾਰ ਨੇ ਵੀ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਸਵਾਮੀ ਦੀ ਇਸ ਅਰਜ਼ੀ ਦਾ ਇਸ ਕੇਸ ਨਾਲ ਕੋਈ ਲੈਣਾਦੇਣਾ ਨਹੀਂ।

Facebook Comments

POST A COMMENT.

Enable Google Transliteration.(To type in English, press Ctrl+g)