ਭਾਰਤੀ ਫ਼ੌਜੀ ਰੋਜ਼ਾਨਾ ਮਾਰ ਰਹੇ ਨੇ ਪੰਜ-ਛੇ ਅਤਿਵਾਦੀ : ਰਾਜਨਾਥ ਸਿੰਘ


ਬੰਗਲੌਰ, 9 ਅਕਤੂਬਰ (ਏਜੰਸੀ) : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ-ਪਾਕਿ ਸਰਹੱਦ ਉਤੇ ਭਾਰਤੀ ਫ਼ੌਜੀ ਰੋਜ਼ਾਨਾ ਪੰਜ-ਛੇ ਅਤਿਵਾਦੀ ਮਾਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਭਾਰਤੀ ਜਵਾਨਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਪਾਕਿਸਤਾਨੀ ਫ਼ੌਜੀਆਂ ’ਤੇ ਪਹਿਲਾਂ ਹਮਲਾ ਨਾ ਕਰਨ ਪਰ ਜੇਕਰ ਉਹ ਗੋਲੀਬਾਰੀ ਕਰਦੇ ਹਨ ਤਾਂ ‘ਅਣਗਿਣਤ ਗੋਲੀਆਂ ਨਾਲ’ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ। ਡੋਕਲਾਮ ਮੁੱਦੇ ਉਤੇ ਉਨ੍ਹਾਂ ਕਿਹਾ ਕਿ ਭਾਰਤ ਹੁਣ ਕਮਜ਼ੋਰ ਮੁਲਕ ਨਹੀਂ ਰਿਹਾ। ਉਹ ਮਜ਼ਬੂਤ ਮੁਲਕ ਹੈ ਅਤੇ ਆਪਣੇ ਗੁਆਂਢੀ ਚੀਨ ਨਾਲ ਵਿਵਾਦਤ ਮਸਲੇ ਹੱਲ ਕਰਨ ਦੀ ਸਥਿਤੀ ਵਿੱਚ ਹੈ।

ਤਾਮਿਲ ਨਾਡੂ ਦੇ ਅਰਾਕੋਨਮ ਵਿੱਚ ਸੈਂਟਰਲ ਇੰਡਸਟਰੀਅਲ ਸਕਿਊਰਿਟੀ ਫੋਰਸ (ਸੀਆਈਐਸਐਫ) ਦੀ ਪਾਸਿੰਗ ਆਊਟ ਪਰੇਡ ਬਾਅਦ ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਵਿਰੋਧੀ ਤਾਕਤਾਂ, ਜਿਨ੍ਹਾਂ ਨੂੰ ਮੁਲਕ ਦੀ ਉਭਰ ਰਹੀ ਆਰਥਿਕਤਾ ਹਜ਼ਮ ਨਹੀਂ ਹੋ ਰਹੀ, ਦੇਸ਼ ਦੀ ਆਰਥਿਕਤਾ ਅਤੇ ਰਣਨੀਤਕ ਸਥਿਤੀ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਹਨ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤ ਵਿਸ਼ਵ ਦੀ ਤੇਜ਼ੀ ਨਾਲ ਵਿਕਾਸ ਕਰ ਰਹੀ ਅਰਥਵਿਵਸਥਾ ਹੈ ਅਤੇ ਇਸ ਦੀ ਅੱਜ ਟੌਪ-10 ਆਰਥਿਕ ਸ਼ਕਤੀਆਂ ਵਿੱਚ ਗਿਣਤੀ ਹੁੰਦੀ ਹੈ। ਵਿਸ਼ਵ ਨੇ ਹੁਣ ‘ਮਹਿਸੂਸ’ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ 2030 ਤਕ ਭਾਰਤ ਸਿਖ਼ਰਲੀਆਂ ਤਿੰਨ ਆਰਥਿਕ ਸ਼ਕਤੀਆਂ ਵਿੱਚ ਸ਼ਾਮਲ ਹੋਵੇਗਾ। ਉਨ੍ਹਾਂ ਕਿਹਾ, ‘ਪਰ ਭਾਰਤ ਵਿਰੋਧੀ ਤਾਕਤਾਂ ਅਜਿਹਾ ਨਹੀਂ ਚਾਹੁੰਦੀਆਂ ਅਤੇ ਉਹ ਅਜਿਹੇ ਸੰਵੇਦਨਸ਼ੀਲ ਖੇਤਰਾਂ ਉਤੇ ਹਮਲਾ ਕਰਨਾ ਚਾਹੁੰਦੀਆਂ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਭਾਰਤੀ ਫ਼ੌਜੀ ਰੋਜ਼ਾਨਾ ਮਾਰ ਰਹੇ ਨੇ ਪੰਜ-ਛੇ ਅਤਿਵਾਦੀ : ਰਾਜਨਾਥ ਸਿੰਘ