ਪਾਕਿਸਤਾਨੀ ਫ਼ੌਜ ਦਾ ਅਤਿਵਾਦ ਨੂੰ ਸਮਰਥਨ ਬਰਦਾਸ਼ਤ ਨਹੀਂ : ਡੀਜੀਐਮਓ

Indian-army-hunts-militants-on-Myanmar-border

ਨਵੀਂ ਦਿੱਲੀ, 30 ਅਕਤੂਬਰ (ਏਜੰਸੀ) : ਭਾਰਤੀ ਫ਼ੌਜ ਦੀਆਂ ਫ਼ੌਜੀ ਕਾਰਵਾਈਆਂ ਦੇ ਡਾਇਰੈਕਟਰ ਨੇ ਹਾਟਲਾਈਨ ‘ਤੇ ਅਪਣੇ ਪਾਕਿਸਤਾਨੀ ਹਮਅਹੁਦੇ ਨਾਲ ਗੱਲ ਕੀਤੀ ਅਤੇ ਕਿਹਾ ਕਿ ਪਾਕਿਸਤਾਨੀ ਫ਼ੌਜ ਦਾ ਅਤਿਵਾਦ ਨੂੰ ਸਮਰਥਨ ਅਪ੍ਰਵਾਨਯੋਗ ਹੈ। ਫ਼ੌਜ ਦੇ ਸੂਤਰਾਂ ਨੇ ਦਸਿਆ ਕਿ ਭਾਰਤੀ ਫ਼ੌਜ ਦੇ ਡੀਜੀਐਮਓ ਲੈਫ਼ਟੀਨੈਂਟ ਜਨਰਲ ਏ ਕੇ ਭੱਟ ਨੇ ਕਿਹਾ ਕਿ ਭਾਰਤੀ ਫ਼ੌਜ ਗੋਲੀਬੰਦੀ ਦੀ ਉਲੰਘਣਾ ਹੋਣ ‘ਤੇ ਜਵਾਬੀ ਕਾਰਵਾਈ ਦੇ ਅਧਿਕਾਰ ਨੂੰ ਕਾਇਮ ਰੱਖੇਗੀ।

ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਦੇ ਡੀਜੀਐਮਓ ਵਿਚਕਾਰ ਗੱਲਬਾਤ ਦੀ ਬੇਨਤੀ ਪਾਕਿਸਤਾਨ ਵਲੋਂ ਕੀਤੀ ਗਈ ਸੀ। ਫ਼ੌਜ ਨੇ ਕਿਹਾ ਕਿ ਭੱਟ ਨੇ ਪਾਕਿਸਤਾਨੀ ਫ਼ੌਜ ਦੁਆਰਾ ਕੀਤੇ ਜਾ ਰਹੇ ਅਤਿਵਾਦੀਆਂ ਦੇ ਸਮਰਥਨ ਦਾ ਮੁੱਦਾ ਚੁਕਿਆ। ਉਧਰ, ਪਾਕਿਸਤਾਨੀ ਡੀਜੀਐਮਓ ਨੇ ਕੰਟਰੋਲ ਰੇਖਾ ‘ਤੇ ਭਾਰਤ ਵਲੋਂ ਕੀਤੀ ਜਾ ਰਹੀ ਗੋਲੀਬਾਰੀ ਦਾ ਮਾਮਲਾ ਚੁਕਿਆ। ਇਸ ‘ਤੇ ਭੱਟ ਨੇ ਕਿਹਾ ਕਿ ਗੋਲੀਬਾਰੀ ਤਦ ਹੀ ਕੀਤੀ ਜਾਂਦੀ ਹੈ ਜਦ ਪਾਕਿਸਤਾਨ ਤਰਫ਼ੋਂ ਅਤਿਵਾਦੀ ਭਾਰਤ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਅਪਣੇ ਬਚਾਅ ਲਈ ਗੋਲੀਬਾਰੀ ਕਰਨ ਦੇ ਅਧਿਕਾਰ ਨੂੰ ਕਾਇਮ ਰਖਣਗੇ।

ਭੱਟ ਨੇ ਕਿਹਾ ਕਿ ਭਾਰਤ ਵਲੋਂ ਕਿਸੇ ਵੀ ਨਾਗਰਿਕ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਂਦਾ। ਫ਼ੌਜ ਨੇ ਕਿਹਾ ਕਿ ਦੂਜੇ ਪਾਸੇ ਪਾਕਿਸਤਾਨੀ ਫ਼ੌਜ ਨੇ ਅਗਲੀ ਚੌਕੀ ‘ਤੇ ਗ਼ੈਰ-ਫ਼ੌਜੀਆਂ ਨੂੰ ਤੈਨਾਤ ਕੀਤਾ ਹੋਇਆ ਹੈ ਜਿਨ੍ਹਾਂ ਨੂੰ ਭਾਰਤੀ ਜਵਾਨਾਂ ਦੇ ਸਥਾਨਾਂ ਦੀ ਜਾਣਕਾਰੀ ਇਕੱਠੀ ਕਰਨ ਅਤੇ ਕੰਟਰੋਲ ਰੇਖਾ ਪਾਰ ਕਰਨ ਦੌਰਾਨ ਅਤਿਵਾਦੀਆਂ ਨੂੰ ਰਸਤਾ ਵਿਖਾਉਣ ਲਈ ਵਰਤਿਆ ਜਾਂਦਾ ਹੈ। ਭੱਟ ਨੇ ਕਿਹਾ ਕਿ ਭਾਰਤੀ ਫ਼ੌਜ ਪਾਕਿਸਤਾਨੀ ਗਤੀਵਿਧੀਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦਿੰਦੀ ਰਹੇਗੀ।

Facebook Comments

POST A COMMENT.

Enable Google Transliteration.(To type in English, press Ctrl+g)