ਦੂਜਿਆਂ ਦੀਆਂ ਅਸਫਲਤਾਵਾਂ ‘ਤੇ ਨਾ ਬਣਾਇਆ ਜਾਵੇ ਬਲੀ ਦਾ ਬੱਕਰਾ : ਪਾਕਿ ਪੀਐਮ

Shahid-Khaqan-Abbasi

ਨਵੀਂ ਦਿੱਲੀ, 23 ਅਕਤੂਬਰ (ਏਜੰਸੀ) : ਭਾਰਤ ਨੇ ਕਈ ਮੌਕਿਆਂ ‘ਤੇ ਪਾਕਿਸਤਾਨ ਨੂੰ ਕਸ਼ਮੀਰ ਰਾਗ ਅਲਾਪਣ ‘ਤੇ ਕੌਮਾਂਤਰੀ ਪੱਧਰ ‘ਤੇ ਸਬਕ ਸਿਖਾਇਆ ਹੈ, ਪਰ ਪਾਕਿ ‘ਤੇ ਇਸ ਦਾ ਕੋਈ ਅਸਰ ਨਹੀਂ ਪਿਆ। ਪਾਕਿ ਪ੍ਰਧਾਨ ਮੰਤਰੀ ਅਬਦੁੱਲ ਖਕਾਨ ਅੱਬਾਸੀ ਨੇ ਇਸਤਾਂਬੁਲ ਯਾਤਰਾ ਦੌਰਾਨ ਇੱਕ ਵਾਰ ਫ਼ਿਰ ਕਸ਼ਮੀਰ ਰਾਗ ਛੇੜਦਿਆਂ ਇਸ ਮੁੱਦੇ ‘ਤੇ ਭਾਰਤ ਦਾ ਸਾਥ ਦੇਣ ਵਾਲੇ ਅਮਰੀਕਾ ਨੂੰ ਨੀਸੀਅਤ ਦਿੱਤੀ ਹੈ। ਅੱਬਾਸੀ ਨੇ ਕਿਹਾ ਕਿ ਅੱਤਵਾਦ ਖਿਲਾਫ਼ ਪਾਕਿਸਤਾਨ ਨੇ ਕਾਫ਼ੀ ਕੁਝ ਕੀਤਾ, ਹੁਣ ਅਮਰੀਕਾ ਸਮੇਤ ਦੂਜਿਆਂ ਦੀ ਪਹਿਲ ਕਰਨ ਦੀ ਬਾਰੀ ਹੈ।

ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ‘ਚ ਦੂਜਿਆਂ ਦੀ ਅਸਫ਼ਲਤਾਵਾਂ ‘ਤੇ ਪਾਕਿਸਤਾਨ ਨੂੰ ਬਲੀ ਦਾ ਬੱਕਰਾ ਨਹੀਂ ਬਣਾਇਆ ਜਾਵੇ। ਪਾਕਿ ਪੀਐਮ ਨੇ ਕਸ਼ਮੀਰ ਮੁੱਦੇ ‘ਤੇ ਭਾਰਤੀ ਪੱਖ਼ ਨੂੰ ਨਜਾਇਜ਼ ਕਰਾਰ ਦਿੱਤਾ ਅਤੇ ਕੌਮਾਂਤਰੀ ਭਾਈਚਾਰੇ ਦੇ ਦਖ਼ਲ ਦੀ ਮੰਗ ਕੀਤੀ। ਪਾਕਿ ਅਖ਼ਬਾਰ ਪਾਕਿਸਤਾਨ ਟੂਡੇ ਨੇ ਤੁਰਕੀ ਦੇ ਇੱਕ ਅਖ਼ਬਾਰ ਸਵਾਹ ਦੇ ਹਵਾਲੇ ਨਾਲ ਅੱਬਾਸੀ ਦੇ ਬਿਆਨ ਨਾਲ ਸਬੰਧਤ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਰਿਪੋਰਟ ਮੁਤਾਬਕ ਅੱਬਾਸੀ ਨੇ ਕਿਹਾ ਕਿ ਸਫ਼ਲ ਅਪਰੇਸ਼ਨਾਂ ਦੀ ਮੱਦਦ ਨਾਲ ਪਾਕਿਸਤਾਨ ਨੇ ਅਫ਼ਗਾਨਿਸਤਾਨ ਨਾਲ ਲੱਗਦੀ ਸਰਹੱਦ ‘ਤੇ ਅੱਤਵਾਦੀਆਂ ਦਾ ਖ਼ਾਤਮਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਹਿੱਸੇ ਦਾ ਕਾਫ਼ੀ ਕੰਮ ਕੀਤਾ, ਅਸੀਂ ਮੰਗ ਕਰਦੇ ਹਾਂ ਕਿ ਅਮਰੀਕਾ ਅਤੇ ਦੂਜੇ ਦੇਸ਼ ਆਪਣਾ ਕੰਮ ਕਰਨ।

ਅੱਬਾਸੀ ਨੇ ਕਿਹਾ ਕਿ ਅਫ਼ਗਾਨਿਸਤਾਨ ‘ਚ ਦੂਜੇ ਦੇਸ਼ਾਂ ਦੀਆਂ ਅਸਫ਼ਲਤਾਵਾਂ ‘ਤੇ ਪਾਕਿਸਤਾਨ ਬਲੀ ਦਾ ਬੱਕਰਾ ਨਹੀਂ ਬਣੇਗਾ। ਅੱਬਾਸੀ ਨੇ ਕਿਹਾ ਕਿ ਇਸ ਖੇਤਰ (ਅਫਗਾਨਿਸਤਾਨ) ‘ਚ ਅੱਤਵਾਦ ਅਤੇ ਕੱਟੜਤਾ ਖਿਲਾਫ਼ ਲੜਾਈ ‘ਚ ਪਾਕਿਸਤਾਨ ਨੂੰ ਜਿੰਨਾ ਨੁਕਸਾਨ ਹੋਇਆ ਹੈ, ਉਨ੍ਹਾਂ ਅਮਰੀਕਾ ਅਤੇ ਨਾਟੋ ਨੂੰ ਮਿਲ ਕੇ ਵੀ ਨਹੀਂ ਹੋਇਆ। ਪਾਕਿਸਤਾਨ ਨੇ ਅਮਰੀਕਾ ਦੀ ਨਵੀਂ ਅਫ਼ਗਾਨਿ ਨੀਤੀ ਦੀ ਵੀ ਅਲਚੋਨਾ ਕੀਤੀ। ਅੱਬਾਸੀ ਨੇ ਕਸ਼ਮੀਰ ਮੁੱਦਾ ਉਠਾਉਂਦਿਆਂ ਕਿਹਾ ਕਿ ਉਥੇ ਆਤਮ ਨਿਰਮਾਣ ਦੀ ਮੰਗ ਦੀ ਸਜ਼ਾ ਕਸ਼ਮੀਰੀਆਂ ਨੂੰ ਦਿੱਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਜੰਮੂ ਕਸ਼ਮੀਰ ‘ਚ 7 ਲੱਖ ਤੋਂ ਜ਼ਿਆਦਾ ਭਾਰਤੀ ਫੌਜੀ ਹਨ ਅਤੇ ਇਹ ਦੁਨੀਆਂ ਦਾ ਸਭ ਤੋਂ ਵੱਡਾ ਫੌਜੀ ਖੇਤਰ ਬਣਿਆ ਹੋਇਆ ਹੈ।

Facebook Comments

POST A COMMENT.

Enable Google Transliteration.(To type in English, press Ctrl+g)