ਕੈਲਗਰੀ ਦੇ ਗੁਰੂਦਵਾਰਾ ਦਸਮੇਸ ਕਲਚਰ ਸੈਂਟਰ ਦੀਆਂ ਵੋਟਾਂ

cal

ਰਣਬੀਰ ਸਿੰਘ ਪਰਮਾਰ ਦਾ ਧੜਾ ਜਗਤਾਰ ਸਿੰਘ ਸਿੱਧੂ ਦੇ ਧੜੇ ਨਾਲੋਂ 515 ਵੋਟਾਂ ਵੱਧ ਲੈਕੇ ਜੇਤੂ

ਕੈਲਗਰੀ (ਹਰਬੰਸ ਬੁੱਟਰ) ਗੁਰੂਦਵਾਰਾ ਦਸਮੇਸ ਕਲਚਰਲ ਸੈਂਟਰ ਕੈਲਗਰੀ ਦੇ ਸਮੁੱਚੇ ਪਰਬੰਧ ਨੂੰ ਚਲਾਉਣ ਲਈ ਹੋਈਆਂ ਚੋਣਾਂ ਦੌਰਾਨ ਰਣਬੀਰ ਸਿੰਘ ਪਰਮਾਰ ਦਾ ਧੜਾ ਜੇਤੂ ਰਿਹਾ । ਮੁਕਾਬਲੇ ਵਿੱਚ ਤਿੰਨ ਧਿਰਾਂ ਦੀ ਟੱਕਰ ਸੀ । 2752 ਵੋਟਾਂ ਨਾਲ ਜੇਤੂ ਉਮੀਂਦਵਾਰ ਰਣਬੀਰ ਸਿੰਘ ਪਰਮਾਰ ਦੇ ਮੁੱਖ ਵਿਰੋਧੀ ਧੜੇ ਜਗਤਾਰ ਸਿੰਘ ਸਿੱਧੂ ਨੂੰ 2237 ਪਰਾਪਤ ਹੋਈਆਂ ਜਦੋਂ ਕਿ ਇੱਕ ਹੋਰ ਨਵਦੀਪ ਸਿੰਘ ਵਾਲੀ ਤੀਜੀ ਧਿਰ ਨੂੰ 843 ਵੋਟਾਂ ਹੀ ਮਿਲ ਸਕੀਆਂ । ਕੁੱਲ ਪੋਲ ਹੋਈਆਂ 5962 ਵੋਟਾਂ ਵਿੱਚੋਂ 130 ਵੋਟਾਂ ਕੈਂਸਲ ਹੋ ਗਈਆਂ ਸਨ। ਪਰਜਾਈਡਿੰਗ ਅਫਸਰ ਸੇਵਾ ਸਿੰਘ ਪਰੇਮੀ ਨੇ ਗੁਰੂਘਰ ਦੇ ਅੰਦਰ ਆਕੇ ਦਰਬਾਰ ਸਾਹਿਬ ਵਿੱਚ ਸੰਗਤਾਂ ਦੀ ਵੱਡੀ ਗਿਣਤੀ ਵਿੱਚ ਹਾਜ਼ਰੀ ਦੌਰਾਨ ਨਤੀਜੇ ਪੜਕੇ ਸੁਣਾਏ । ਜੇਤੂ ਧੜਾ ਰਣਬੀਰ ਸਿੰਘ ਪਰਮਾਰ ਅਤੇ ਹਾਰਨ ਵਾਲੇ ਜਗਤਾਰ ਸਿੰਘ ਸਿੱਧੂ ਅਤੇ ਗੁਰਮੇਲ ਸਿੰਘ ਨੇ ਸੰਗਤਾਂ ਦੇ ਫੈਸਲੇ ਨੂੰ ਮੰਨਦਿਆਂ ਸਟੇਜ ਉੱਪਰ ਆਕੇ ਧੰਨਬਾਦ ਕੀਤਾ ਅਤੇ ਭਵਿੱਖ ਵਿੱਚ ਮਿਲ ਜੁਲਕੇ ਕੰਮ ਕਰਨ ਦਾ ਵਿਸਵਾਸ ਦਿਵਾਇਆ।

ਸ: ਰਣਬੀਰ ਸਿੰਘ ਪਰਮਾਰ ਇਸ ਤੋਂ ਪਹਿਲਾਂ ਵੀ 2010-11 ਵਿੱਚ ਇਸੇ ਹੀ ਗੁਰੂਘਰ ਦੀ ਪਰਬੰਧਕੀ ਕਮੇਟੀ ਦੇ ਪਰਧਾਨ ਰਹਿ ਚੁੱਕੇ ਹਨ। ਸਾਲ 2018-2019 ਲਈ ਚੁਣੀ ਗਈ ਇਸ ਕਮੇਟੀ ਵਿੱਚ ਪ੍ਰਧਾਨ ਰਣਬੀਰ ਸਿੰਘ ਪਰਮਾਰ ਤੋਂ ਇਲਾਵਾ ਉਹਨਾਂ ਦੀ ਟੀਮ ਵਿੱਚ ਚੇਅਰਮੈਨ ਸਰਵੰਤ ਸਿੰਘ ਘੁੰਮਣ,ਵਾਈਸ ਚੇਅਰਮੈਨ ਨਰਿੰਦਰ ਸਿੰਘ ਢਿੱਲੋਂ,ਸੈਕਟਰੀ ਗੁਰਚਰਨ ਸਿੰਘ ਧਨੋਆ,ਟਰੱਸਟੀ ਭੁਪਿੰਦਰ ਸਿੰਘ ਹੇਅਰ,ਟਰੱਸਟੀ ਕਰਨੈਲ ਸਿੰਘ ਭੰਗੂ,ਸੀਨੀਅਰ ਵਾਈਸ ਪ੍ਰਧਾਨ ਗੁਰਦੀਪ ਸਿੰਘ ਘੋਲੀਆ,ਵਾਈਸ ਪ੍ਰਧਾਨ ਕਰਤਾਰ ਸਿੰਘ ਸਿੱਧੂ,ਜਨ ਸੈਕਟਰੀ ਰਵਿੰਦਰ ਸਿੰਘ ਤੰਬੜ,ਜਾੰਿਟ ਸੈਕਟਰੀ ਜਤਿੰਦਰ ਸਿੰਘ ਰਾਇ,ਅਸਿਸਟੈਂਟ ਜਾਇੰਟ ਸੈਕਟਰੀ ਹਰਿੰਦਰਪਾਲ ਸਿੰਘ ਗਿੱਲ,ਖਜਾਨਚੀ ਤਰਲੋਕ ਸਿੰਘ ਰਣੀਆ,ਸੰਯੁਕਤ ਖਜਾਨਚੀ ਉਜਾਗਰ ਸਿੰਘ ਢਿੱਲੋਂ,ਸਹਾਇਕ ਸੰਯੁਕਤ ਖਜਾਨਚੀ ਪਰਮਜੀਤ ਸਿੰਘ ਭਾਟੀਆ,ਸੋਹਣ ਸਿੰਘ ਸੈਣੀ,ਪਰਮਜੀਤ ਸਿੰਘ,ਅਮਰਜੀਤ ਸਿੰਘ ਬਰਾੜ,ਅਤੇ ਹਰਿੰਦਰ ਸਿੰਘ ਹੀਰਾ ਕਮੇਟੀ ਮੈਂਬਰ ਚੁਣੇ ਗਏ ਹਨ।ਵੋਟਾਂ ਤੋਂ ਕੁੱਝ ਹਫਤੇ ਪਹਿਲਾਂ ਕੈਲਗਰੀ ਦੇ ਪਤਵੰਤੇ ਸੱਜਣਾਂ ਨੇ ਵੋਟਾਂ ਦੀ ਬਜਾਇ ਸਰਬਸੰਤੀ ਨਾਲ ਕਮੇਟੀ ਚੁਣਨ ਦੀ ਬਹੁਤ ਕੋਸਿਸ ਕੀਤੀ ਸੀ ਪਰ ਉਹ ਸਫਲ ਨਹੀਂ ਸੀ ਹੋ ਸਕੀ।

Facebook Comments

POST A COMMENT.

Enable Google Transliteration.(To type in English, press Ctrl+g)