ਆਧਾਰ ਨਾਲ ਮੋਬਾਈਲ ਨੰਬਰ ਜੋੜਨ ਖ਼ਿਲਾਫ਼ ਸੁਪਰੀਮ ਕੋਰਟ ’ਚ ਪਟੀਸ਼ਨ

Supreme-Court-slams-Centre-on-black-money-issue

ਨਵੀਂ ਦਿੱਲੀ, 25 ਅਕਤੂਬਰ (ਏਜੰਸੀ) : ਆਧਾਰ ਨਾਲ ਮੋਬਾਈਲ ਨੰਬਰ ਜੋੜਨ ਬਾਰੇ ਟੈਲੀਕਾਮ ਵਿਭਾਗ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਪਟੀਸ਼ਨਰ ਤਹਿਸੀਨ ਪੂਨਾਵਾਲਾ ਨੇ 23 ਮਾਰਚ ਨੂੰ ਜਾਰੀ ਕੀਤੇ ਇਸ ਨੋਟੀਫਿਕੇਸ਼ਨ ਨੂੰ ਖ਼ਾਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਟੈਲੀਕਾਮ ਅਪਰੇਟਰਾਂ ਨੂੰ ਇਹ ਨੋਟੀਫਿਕੇਸ਼ਨ ਲਾਗੂ ਕਰਨ ਅਤੇ ਪਹਿਲਾਂ ਹੀ ਇਕੱਤਰ ਕੀਤੇ ਡੇਟੇ ਨੂੰ ਖ਼ਤਮ ਕਰਨ ਬਾਰੇ ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ 6 ਫਰਵਰੀ ਨੂੰ ਕੇਂਦਰ ਸਰਕਾਰ ਨੂੰ ਮੌਜੂਦਾ 100 ਕਰੋੜ ਅਤੇ ਭਵਿੱਖ ਦੇ ਮੋਬਾਈਲ ਖ਼ਪਤਕਾਰਾਂ ਦੀ ਸ਼ਨਾਖ਼ਤ ਸਬੰਧੀ ਜਾਣਕਾਰੀ ਦੀ ਪੜਤਾਲ ਲਈ ਸਾਲ ਅੰਦਰ ਢੁਕਵੀਂ ਵਿਧੀ ਬਣਾਉਣ ਲਈ ਕਿਹਾ ਸੀ।

Facebook Comments

POST A COMMENT.

Enable Google Transliteration.(To type in English, press Ctrl+g)