ਪੰਜਾਬ ‘ਚ ਸੀਨੀਅਰ ਪੱਤਰਕਾਰ ਦਾ ਕਤਲ

k-j-singh

ਮੋਹਲੀ, 23 ਸਤੰਬਰ (ਏਜੰਸੀ) : ਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਅਤੇ ਉਨ੍ਹਾਂ ਦੇ ਮਾਤਾ ਅੱਜ ਘਰ ਵਿੱਚ ਮ੍ਰਿਤ ਹਾਲਤ ਵਿੱਤ ਮਿਲੇ। ਉਨ੍ਹਾਂ ਦੇ ਮੋਹਾਲੀ ਦੇ ਫੇਸ 3ਬੀ-2 ਵਿਚਲੇ ਘਰ ਦੀ ਭੰਨ ਤੋੜ ਵੀ ਕੀਤੀ ਜਾਪਦੀ ਹੈ। ਮੁੱਢਲੀ ਰਿਪੋਰਟ ਤੋਂ ਇਹ ਸਾਮ੍ਹਣੇ ਆਇਆ ਹੈ ਕਿ ਕੇ.ਜੇ. ਸਿੰਘ ਦੀ ਲਾਸ਼ ਸਥਿਰ ਹਾਲਤ ਵਿੱਚ ਪਾਈ ਗਈ ਪਰ ਉਨ੍ਹਾਂ ਦੇ ਮਾਤਾ ਦੀ ਗਰਦਨ ‘ਤੇ ਅਜਿਹੇ ਨਿਸ਼ਾਨ ਹਨ ਜਿਸ ਤਰ੍ਹਾਂ ਉਨ੍ਹਾਂ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਗਈ ਹੋਵੇ।

ਦੋਵੇਂ ਲਾਸ਼ਾਂ ਖ਼ੂਨ ਨਾਲ ਲਥਪਥ ਸਨ। ਸਭ ਤੋਂ ਪਹਿਲਾਂ ਉਨ੍ਹਾਂ ਦੀ ਕੰਮਵਾਲੀ ਨੇ ਇਸ ਘਟਨਾ ਬਾਰੇ ਗੁਆਂਢੀਆਂ ਨੂੰ ਦੱਸਿਆ ਤੇ ਉਨ੍ਹਾਂ ਦੇ ਸੱਦਣ ‘ਤੇ ਪੁਲਿਸ ਆਈ। ਘਟਨਾ ਤੋਂ ਬਾਅਦ ਪੱਤਕਾਰ ਦੀ ਫ਼ੋਰਡ ਆਈਕੌਨ ਕਾਰ, ਐਲ.ਸੀ.ਡੀ. ਅਤੇ ਘਰ ਦਾ ਹੋਰ ਸਾਮਾਨ ਵੀ ਗ਼ਾਇਬ ਸੀ ਪਰ ਦੋਵਾਂ ਮ੍ਰਿਤਕਾਂ ਦੇ ਗਲ ਵਿੱਚ ਪਾਈਆਂ ਹੋਈਆਂ ਸੋਨੇ ਦੀਆਂ ਚੇਨਾਂ ਸਲਾਮਤ ਸਨ।

ਇਹ ਜਾਪਦਾ ਹੈ ਕਿ ਇਹ ਖੂੰਖਾਰ ਕਤਲ ਬੀਤੀ ਰਾਤ ਪੱਤਰਕਾਰ ਦੀ ਨੌਕਰਾਣੀ ਦੇ ਘਰੋਂ ਜਾਣ ਤੋਂ ਬਾਅਦ ਹੋਇਆ ਹੈ ਅਤੇ ਇਸ ਘਟਨਾ ਦਾ ਖੁਲਾਸਾ ਉਸ ਦੇ ਦੁਪਹਿਰ ਸਮੇਂ ਕੰਮ ‘ਤੇ ਪਰਤਣ ਤੋਂ ਬਾਅਦ ਹੋਇਆ। ਕੇ.ਜੇ. ਸਿੰਘ ਦੀ ਉਮਰ ਤਕਰੀਬਨ 60 ਸਾਲ ਸੀ ਜਦਕਿ ਉਨ੍ਹਾਂ ਦੇ ਮਾਤਾ 90 ਸਾਲਾਂ ਤੋਂ ਜ਼ਿਆਦਾ ਉਮਰ ਦੇ ਸਨ। ਇੰਡੀਅਨ ਐਕਸਪ੍ਰੈਸ ਅਤੇ ਟਾਈਮਜ਼ ਆਫ਼ ਇੰਡੀਆ ਵਿੱਚ ਕੰਮ ਕਰਨ ਤੋਂ ਬਾਅਦ ਕੇ.ਜੇ. ਸਿੰਘ ਦ ਟ੍ਰਿਬਿਊਨ ਦੇ ਮੁੱਖ ਖ਼ਬਰ ਸੰਪਾਦਕ ਵਜੋਂ ਸੇਵਾ-ਮੁਕਤ ਹੋਏ ਸਨ।

Facebook Comments

POST A COMMENT.

Enable Google Transliteration.(To type in English, press Ctrl+g)