ਪ੍ਰਿਅੰਕਾ ਚੋਪੜਾ ਵੱਲੋਂ ਸੀਰੀਆਈ ਸ਼ਰਨਾਰਥੀਆਂ ਨਾਲ ਮੁਲਾਕਾਤ


ਕਾਹਿਰਾ, 11 ਸਤੰਬਰ (ਏਜੰਸੀ) : ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਜੌਰਡਨ ਦੀ ਰਾਜਧਾਨੀ ਅਮਾਨ ’ਚ ਸੀਰੀਆਈ ਸ਼ਰਨਾਰਥੀ ਕੈਂਪ ਦਾ ਪਲੇਠਾ ਦੌਰਾ ਕੀਤਾ ਜਿਸ ਦੌਰਾਨ ਉਹ ਉਨ੍ਹਾਂ ਦੀ ਤਰਸਯੋਗ ਹਾਲਤ ਤੋਂ ਭਾਵੁਕ ਹੋ ਗਈ ਅਤੇ ਕਿਹਾ ਕਿ ਦੁਨੀਆ ਨੂੰ ਉਨ੍ਹਾਂ ਦੇ ਹਾਲਾਤ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਸੀਰੀਆ ’ਚ 2011 ਤੋਂ ਗ੍ਰਹਿ ਯੁੱਧ ਮਗਰੋਂ ਹੁਣ ਤਕ 5 ਲੱਖ ਲੋਕ ਮੁਲਕ ਛੱਡ ਚੁੱਕੇ ਹਨ ਅਤੇ ਉਨ੍ਹਾਂ ਗੁਆਂਢੀ ਮੁਲਕਾਂ ਲਿਬਨਾਨ, ਇਰਾਕ, ਮਿਸਰ, ਤੁਰਕੀ ਅਤੇ ਜੌਰਡਨ ’ਚ ਪਨਾਹ ਲਈ ਹੋਈ ਹੈ। ਪ੍ਰਿਅੰਕਾ, ਜੋ ਯੂਨੀਸੈੱਫ ਗਲੋਬਲ ਗੁੱਡਵਿਲ ਅੰਬੈਸਡਰ ਹੈ, ਵੱਲੋਂ ਅਮਾਨ ਦਾ ਦੌਰਾ ਕੀਤਾ ਜਾ ਰਿਹਾ ਹੈ ਜਿਥੇ ਇਕ ਲੱਖ 80 ਹਜ਼ਾਰ ਸੀਰੀਆਈ ਸ਼ਰਨਾਰਥੀ ਰਹਿ ਰਹੇ ਹਨ।

ਉਸ ਨੇ ਇੰਸਟਾਗ੍ਰਾਮ ’ਤੇ ਸ਼ਰਨਾਰਥੀਆਂ ਦੇ ਬੱਚਿਆਂ ਨਾਲ ਗੱਲਬਾਤ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਆਪਣੀ ਜ਼ਿੰਦਗੀ ਦੀ ਉਥਲ-ਪੁਥਲ ਨੂੰ ਖ਼ਤਮ ਕਰਕੇ ਸ਼ਾਂਤੀ ਵਾਲਾ ਜੀਵਨ ਬਤੀਤ ਕਰਨਾ ਚਾਹੁੰਦੇ ਹਨ। ਉਸ ਨੇ ਇੰਸਟਾਗ੍ਰਾਮ ’ਤੇ ਲਿਖਿਆ ਹੈ,‘‘ਅੱਜ ਦਾ ਦਿਨ ਜਜ਼ਬਾਤੀ ਸੀ। ਇਹ ਸੋਚਣਾ ਕਿ ਕੁਝ ਪਲਾਂ ’ਚ ਹੀ ਸਭ ਠੀਕ ਹੋ ਜਾਵੇਗਾ, ਬਹੁਤ ਮੁਸ਼ਕਲ ਹੈ। ਅੱਜ ਅਸੀਂ ਸੀਰੀਆਈ ਸ਼ਰਨਾਰਥੀ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਜੋ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।’’

ਪ੍ਰਿਅੰਕਾ ਨੇ ਕਿਹਾ ਕਿ 80 ਫ਼ੀਸਦੀ ਤੋਂ ਵਧ ਸੀਰੀਆਈ ਸ਼ਰਨਾਰਥੀ ਜੌਰਡਨ ਦੇ ਕੈਂਪਾਂ ਤੋਂ ਬਾਹਰ ਸ਼ਹਿਰਾਂ, ਪਿੰਡਾਂ ਅਤੇ ਹੋਰ ਥਾਵਾਂ ’ਤੇ ਰਹਿੰਦੇ ਹਨ। ਉਸ ਨੇ ਕਿਹਾ ਕਿ ਇਸ ਦੌਰੇ ਨੇ ਉਸ ਨੂੰ ਗੁੱਸਾ ਦਿਖਾਉਣ ਦਾ ਕਾਰਨ ਦੇ ਦਿੱਤਾ। ਦੁਨੀਆ ਨੇ ਸੀਰੀਆ ’ਚ ਜੰਗ ਦੇ ਦੁਖ ਨੂੰ ਦੇਖਿਆ ਹੈ ਪਰ ਇਸ ਦੇ ਬਾਵਜੂਦ ਖੁਸ਼ੀ ਅਤੇ ਆਸ ਦੀ ਕਿਰਨ ਉਸ ਨੂੰ ਪ੍ਰੇਰਣਾ ਦਿੰਦੀ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪ੍ਰਿਅੰਕਾ ਚੋਪੜਾ ਵੱਲੋਂ ਸੀਰੀਆਈ ਸ਼ਰਨਾਰਥੀਆਂ ਨਾਲ ਮੁਲਾਕਾਤ