ਅਮਰੀਕਾ ‘ਚ ਜਸਵੰਤ ਸਿੰਘ ਖਾਲੜਾ ਦੇ ਨਾਂ ‘ਤੇ ਰੱਖਿਆ ਗਿਆ ਵਿਕਟੋਰੀਆ ਪਾਰਕ ਦਾ ਨਾਂ

Jaswant-Singh-Khalra

ਵਾਸ਼ਿੰਗਟਨ, 3 ਸਤੰਬਰ (ਏਜੰਸੀ) : ਅੱਤਵਾਦ ਦੌਰਾਨ ਅੰਮ੍ਰਿਤਸਰ, ਤਰਨਤਾਰਨ ਅਤੇ ਪੱਟੀ ਦੇ ਸ਼ਮਸ਼ਾਨਘਾਟਾਂ ਵਿੱਚ ਪੁਲਿਸ ਵੱਲੋਂ ਲਾਵਾਰਸ ਕਰਾਰ ਦੇ ਕੇ 2 ਹਜ਼ਾਰ ਤੋਂ ਵੱਧ ਸਾੜੀਆਂ ਗਈਆਂ ਸਿੱਖਾਂ ਦੀਆਂ ਲਾਸ਼ਾਂ ਦਾ ਮਾਮਲਾ ਚੁੱਕਣ ਵਾਲੇ ਖਾਲੜਾ ਕਮਿਸ਼ਨ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਖਾਲੜਾ ਦੇ ਨਾਂ ‘ਤੇ ਅਮਰੀਕਾ ਨੇ ਆਪਣੇ ਇੱਥੋਂ ਦੇ ਇੱਕ ਪਾਰਕ ਦਾ ਨਾਂ ਰੱਖਿਆ ਹੈ। ਇਸ ਦਾ 31 ਅਗਸਤ ਨੂੰ ਉਦਘਾਟਨ ਕੀਤਾ ਗਿਆ।

ਜ਼ਸਵੰਤ ਸਿੰਘ ਖਾਲੜਾ ਨੇ ਇਹ ਮਾਮਲਾ ਕੈਨੇਡਾ ਅਤੇ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਵੀ ਚੁੱਕਿਆ ਸੀ। ਅਦਾਲਤ ਨੇ ਕਈ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦੇ ਕੇ ਸਜ਼ਾ ਵੀ ਸੁਣਾਈ ਸੀ। ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੇ ਦੱਸਿਆ ਕਿ ਵਿਦੇਸ਼ ਵਿੱਚ ਉਨ੍ਹਾਂ ਦੇ ਪਤੀ ਦੇ ਨਾਂ ‘ਤੇ ਪਾਰਕ ਦਾ ਨਾਂ ਰੱਖਿਆ ਜਾਣਾ ਇਨਸਾਫ਼ ਦੀ ਜਿੱਤ ਹੈ।

Facebook Comments

POST A COMMENT.

Enable Google Transliteration.(To type in English, press Ctrl+g)