ਮਲਾਲਾ ਯੁਸੂਫ਼ਜਈ ਨੇ ਪ੍ਰਿਯੰਕਾ ਚੌਪੜਾ ਨਾਲ ਦਿਲ ਦੀਆਂ ਗੱਲਾਂ ਕੀਤੀਆਂ ਸਾਂਝੀਆਂ

Malala,-You-Inspire-Me,-Said-Priyanka-Chopra

ਮੁੰਬਈ, 21 ਸਤੰਬਰ (ਏਜੰਸੀ) : ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੌਪੜਾ ਹਾਲ ‘ਚ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਹੈ। ਪ੍ਰਿਯੰਕਾ ਨੇ ਆਪਣੇ ਇੰਸਟਾਗ੍ਰਾਮ ‘ਤੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਮਲਾਲਾ ਯੁਸੂਫ਼ਜ਼ਈ ਨਾਲ ਇੱਕ ਫੋਟੋ ਸਾਂਝੀ ਕੀਤੀ ਹੈ। ਯੂਨੀਸੇਫ਼ ਦੀ ਬ੍ਰਾਂਡ ਅੰਬੈਸ਼ਡਰ ਪ੍ਰਿਯੰਕਾ ਚੌਪੜਾ ਨੇ ਹਾਲ ‘ਚ ਮਲਾਲਾ ਯੁਸੂਫ਼ਜ਼ਈ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਅਤੇ ਇਸ ਮੁਲਾਕਾਤ ਨਾਲ ਜੁੜੇ ਤਜ਼ਰਬਿਆਂ ਨੂੰ ਇੰਸਟਾਗ੍ਰਾਮ ‘ਤੇ ਫੋਟੋ ਰਾਹੀਂ ਸਾਂਝਾ ਕੀਤਾ। ਪ੍ਰਿਯੰਕਾ ਚੌਪੜਾ ਲਿਖ਼ਦੀ ਹੈ ਕਿ ਮੈਂ ਇੰਕ੍ਰੇਡਿਬਲ, ਐਂਕਰਿੰਗ ਅਤੇ ਫ਼ਨੀ ਯੰਗ ਵੂਮਨ ਬਾਰੇ ਨਾਵਲ ਲਿਖ ਸਕਦੀ ਹਾਂ, ਪਰ ਮੈਂ ਸੰਖੇਪ ‘ਚ ਹੀ ਦੱਸਦੀ ਹਾਂ।

ਮਲਾਲਾ ਤੁਸੀਂ ਨਿਰਵਿਵਾਦ ਫੋਰਸ ਹੋ, ਜਿਹੜਾ ਸਭ ਕੁਝ ਜਾਣਦੇ ਹੋ। ਪੂਰੀ ਦੁਨੀਆਂ ਇਹ ਜਾਣਦੀ ਹੈ। ਤੁਸੀਂ ਇੱਕ ਰੋਲ ਮਾਡਲ ਹੈ, ਉਨ੍ਹਾਂ ਲੜਕੀਆਂ ਅਤੇ ਲੜਕਿਆਂ ਲਈ ਜਿਹੜੇ ਦੁਨੀਆਂ ਨੂੰ ਆਉਣ ਵਾਲੇ ਦਿਨਾਂ ‘ਚ ਬਿਹਤਰ ਬਣਾਉਣਾ ਚਾਹੁੰਦੇ ਹਨ। ਤੁਹਾਡੇ ਅਤੇ ਤੁਆਡੇ ਪਿਤਾ ਯੁਸੂਫ਼ਜ਼ਈ ਨਾਲ ਬਿਤਾਏ ਕੁਝ ਘੰਟੇ (ਮੈਨੂੰ ਮੇਰੇ ਪਿਤਾ ਦੀ ਯਾਦ ਦਿਵਾਉਂਦੇ ਹਨ) ਮੈਂ ਇਹ ਮਹਿਸੂਸ ਕੀਤਾ ਕਿ ਤੁਸੀਂ ਨਵੇਂ ਸੁਪਨਿਆਂ ਵਾਲੀ ਨਵੀਂ ਲੜਕੀ ਹੋ। ਤੁਹਾਨੂੰ ਚੁਟਕਲੇ ਅਤੇ ਹਿੰਦੀ ਫ਼ਿਲਮਾਂ ਲਈ ਪਿਆਰ ਹਮੇਸ਼ਾ ਮੈਨੂੰ ਯਾਦਵ ਦਿਵਾਏਗਾ ਕਿ ਕਿੰਲੀ ਵੱਡੀ ਜ਼ਿੰਮੇਦਾਰੀ ਤੁਸੀਂ ਇੰਨੀ ਘੱਟ ਉਮਰ ਵਿੱਚ ਲਈ ਹੋਈ ਹੈ। ਮੈਨੂੰ ਤੁਹਾਡੇ ‘ਤੇ ਮਾਣ ਹੈ ਕਿ ਤੁਸੀਂ ਮੇਰੀ ਦੋਸਤ ਹੋ, ਤੁਸੀਂ ਪੂਰੀ ਦੁਨੀਆਂ ‘ਚ ਮੇਰੇ ਵਰਗੀ ਔਰਤਾਂ ਨੂੰ ਪਿਆਰ ਕੀਤਾ। ਹੁਣ ਮੈਂ ਸਾਡੇ ਰਾਜ ਹਿੰਦੀ/ਉਰਦੂ ‘ਚ ਗੱਲਬਾਤ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰ ਸਕਦੀ।

ਤੁਹਾਨੂੰ ਦੱਸ ਦੀਏ ਕਿ ਪ੍ਰਿਯੰਕਾ ਚੌਪੜਾ ਦੀ ਇੰਸਟਾਗ੍ਰਾਮ ‘ਤੇ ਮਲਾਲਾ ਨਾਲ ਜੁੜੀ ਪੋਸਟ ਨੂੰ ਕਾਫ਼ੀ ਹੱਲਾਸ਼ੇਰੀ ਮਿਲ ਰਹੀ ਹੈ। ਸੰਯੁਕਤ ਰਾਸ਼ਟਰ ਮਹਾਂਸਭਾ ‘ਚ ਗਲੋਬਲ ਗੋਲਸ ਐਵਾਰਡ ਦੌਰਾਨ ਲੜਕੀਆਂ ਦੇ ਸਸ਼ਕਤੀਕਰਨ ਸਬੰਧੀ ਵੀ ਕਿਹਾ ਗਿਆ ਹੈ। ਨਾਲ ਹੀ ਪ੍ਰਿਯੰਕਾ ਨੇ ਤੇਜ਼ਾਬ ਹਮਲਿਆਂ ਦੀ ਸ਼ਿਕਾਰ ਔਰਤਾਂ ਦੀ ਮੱਦਦ ਮੁਹੱਈਆ ਕਰਵਾਉਣ ਦੇ ਸਬੰਧ ‘ਚ ਕੰਮ ਕਰ ਰਹੀਆਂ ਮਹਿਲਾਵਾਂ ਦੀ ਸ਼ਲਾਘਾ ਕੀਤੀ।

Facebook Comments

POST A COMMENT.

Enable Google Transliteration.(To type in English, press Ctrl+g)