ਇਸਰੋ ਨੂੰ ਝਟਕਾ : ਨਿੱਜੀ ਖੇਤਰ ਦੁਆਰਾ ਤਿਆਰ ਪਹਿਲੀ ਸੈਟੇਲਾਇਟ ਫੇਲ੍ਹ


ਨਵੀਂ ਦਿੱਲੀ, 31 ਅਗਸਤ (ਏਜੰਸੀ) : ਭਾਰਤੀ ਪੁਲਾੜ ਖੋਜ ਸੰਸਥਾਨ (ਇਸਰੋ) ਇੱਕ ਵਾਰ ਫ਼ਿਰ ਵੱਡੀ ਛਾਲ ਮਾਰਨ ‘ਚ ਨਾਕਾਮ ਰਿਹਾ। ਇਸ ਵਾਰ ਇੱਕੇ ਅਜਿਹੇ ਸੈਟੇਲਾਇਟ ਨੂੰ ਲਾਂਚ ਕੀਤਾ ਗਿਆ, ਜਿਸ ਨੂੰ ਪੂਰੀ ਤਰਾਂ ਦੇਸ਼ ਦੇ ਨਿੱਜੀ ਖੇਤਰ ਨੇ ਮਿਲ ਕੇ ਤਿਆਰ ਕੀਤਾ ਸੀ ਪਰ ਇਹ ਨਾਕਾਮਯਾਬ ਰਹੀ। ਦੱਸਿਆ ਜਾ ਰਿਹਾ ਹੈ ਕਿ ਸੈਟੇਲਾਇਟ ਤੋਂ ਹੀਟਸ਼ੀਲਡ ਵੱਖ ਨਹੀਂ ਹੋਈ ਅਤੇ ਪੀਐਸਐਲਬੀ ਦੀ ਲਾਂਚਿੰਗ ਬੇਕਾਰ ਗਈ। ਬੀਤੇ ਤਿੰਨ ਸਾਲਾਂ ‘ਚ ਇਸਰੋ ਲਈ ਇਹ ਪਹਿਲਾ ਮੌਕਾ ਹੈ, ਜਦੋਂ ਉਸ ਨੇ ਨੇਵੀਗੇਸ਼ਨ ਸੈਟੇਲਾਇਟ ਬਣਾਉਣ ਦਾ ਮੌਕਾ ਨਿੱਜੀ ਖੇਤਰ ਨੂੰ ਦਿੱਤਾ। ਇਸਰੋ ਮੁਖੀ ਕਿਰਨ ਕੁਮਾਰ ਨੇ ਦੱਸਿਆ ਕਿ ਅਸੀਂ ਸੈਟੇਲਾਇਟ ਜੋੜਨ ‘ਚ ਨਿੱਜੀ ਸੰਸਥਾਨਾਂ ਦੀ ਮੱਦਦ ਲਈ। ਇਸ ਦੇ ਲਈ ਰੱਖਿਆ ਉਪਕਰਨਾਂ ਦੀ ਸਪਲਾਈ ਕਰਨ ਵਾਲੇ ਬੰਗਲੁਰੂ ਦੇ ਅਲਫ਼ਾ ਡਿਜ਼ਾਇਨ ਟੈਕਨਾਲੋਜੀ ਨੂੰ ਪਹਿਲਾ ਮੌਕਾ ਮਿਲਿਆ।

ਦੱਸ ਦੀਏ ਕਿ 70 ਇੰਜੀਨੀਅਰਾਂ ਨੇ ਸਖ਼ਤ ਮਿਹਨਤ ਤੋਂ ਬਾਅਦ ਇਸ ਸੈਟੇਲਾਇਟ ਨੂੰ ਤਿਆਰ ਕੀਤਾ। ਅਲਫ਼ਾ ਡਿਜ਼ਾਇਨ ਟੈਕਨਾਲੋਜੀ ਦੋ ਸੈਟੇਲਾਇਟ ਤਿਆਰ ਕਰ ਰਹੀ ਹੈ। ਇਹ ਸੈਟੇਲਾਇਟ ਭਾਰਤ ਨੇ ਦੇਸ਼ੀ ਜੀਪੀਐਸ ਸਿਸਟਮ ਦਾ ਅੱਠਵਾਂ ਮੈਂਬਰ ਹੋਵੇਗਾ। ਕਰਨਲ ਐਚਐਸ ਸ਼ੰਕਰ ਇੰਜੀਨੀਅਰਾਂ ਦੀ ਇਸ ਟੀਮ ਦੇ ਮੁਖੀ ਹਨ। ਉਨਾਂ ਨੇ ਦੱਸਿਆ ਕਿ ਇਸ ਸੈਟੇਲਾਇਟ ਨੂੰ ਵਿਦੇਸ਼ਾਂ ‘ਚ ਬਣਨ ਵਾਲੀ ਕਿਸੇ ਵੀ ਸੈਟੇਲਾਇਟ ਦੀ ਲਾਗਤ ਦੇ ਮੁਕਾਬਲੇ ਲਗਭਗ ਇੱਕ ਤਿਹਾਈ ਤੋਂ ਵੀ ਘੱਟ ਮੁੱਲ ‘ਚ ਇਸ ਨੂੰ ਤਿਆਰ ਕੀਤਾ ਹੈ। ਦੱਸ ਦੀਏ ਕਿ ਆਈਆਰਐਨਐਸਐਸ 1ਐਚ ਦੇ ਪ੍ਰੀਖ਼ਣ ਨੂੰ ਵੀਰਵਾਰ ਸ਼ਾਮ ਪੁਲਾੜ ‘ਚ ਸਥਾਪਿਤ ਕੀਤਾ ਗਿਆ ਸੀ। ਇਸ ਦੇ ਲਈ ਬੁੱਧਵਾਰ ਤੋਂ ਹੀ 29 ਘੰਟੇ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਸੀ। ਆਂਧਰਾ ਪ੍ਰਦੇਸ਼ ਦੇ ਸ੍ਰੀਹਰਿਕੋਟਾ ਸਥਿਤ ਸਤੀਸ਼ ਧÀਨ ਪੁਲਾੜ ਕੇਂਦਰ ਦੇ ਦੂਜੇ ਲਾਂਚ ਪੈਡ ਤੋਂ ਸ਼ਾਮ ਸੱਤ ਵਜੇ ਇਸ ਦਾ ਪ੍ਰੀਖ਼ਣ ਕੀਤਾ ਗਿਆ। ਦੱਸ ਦੀਏ ਕਿ ਸਵਦੇਸ਼ੀ ਜੀਪੀਐਸ ਸਿਸਟਮ ‘ਚ 7 ਉਪ ਗ੍ਰਹਿ ਕੰਮ ਕਰ ਰਹੇ ਹਨ, ਜਿਨਾਂ ਵਿੱਚ ਇੱਕ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ।

ਇਸਰੋ ਇਸ ਨਾਕਾਮ ਉਪ ਗ੍ਰਹਿ ਦੇ ਸਥਾਨ ‘ਤੇ ਨਵੇਂ ਉਪ ਗ੍ਰਹਿ ਨੂੰ ਸਥਾਪਤ ਕਰੇਗਾ। ਦੱਸ ਦੀਏ ਕਿ ਭਾਰਤ ਨੇ ਹੁਣ ਤੱਕ 104 ਸੈਟੇਲਾਇਟਾਂ ਛੱਡ ਕੇ ਵਿਸ਼ਵ ਰਿਕਾਰਡ ਬਣਾ ਲਿਆ ਹੈ। ਮੰਗਲ ਵਾਹਨ ਨੂੰ ਬੇਹੱਦ ਘੱਟ ਲਾਗਤ ‘ਚ ਮੰਗਲ ਗ੍ਰਹਿ ‘ਤੇ ਭੇਜਣ ਦਾ ਸਿਹਰਾ ਵੀ ਇਸਰੋ ਨੇ ਕਾਇਮ ਕੀਤਾ ਹੈ। ਨਿੱਜੀ ਖੇਤਰ ਦੁਆਰਾ ਸੈਟੇਲਾਇਟ ਤਿਆਰ ਕਰਨਾ ਭਾਰਤ ਦੇ ਪੁਲਾੜ ਵਿਭਾਗ ਦੀ ਵੱਡੀ ਕਾਮਯਾਬੀ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ।


Like it? Share with your friends!

-1

Comments 0

Your email address will not be published. Required fields are marked *

Enable Google Transliteration.(To type in English, press Ctrl+g)

ਇਸਰੋ ਨੂੰ ਝਟਕਾ : ਨਿੱਜੀ ਖੇਤਰ ਦੁਆਰਾ ਤਿਆਰ ਪਹਿਲੀ ਸੈਟੇਲਾਇਟ ਫੇਲ੍ਹ