ਸਾਈਬਰ ਹਮਲੇ ਦਾ ਸ਼ਿਕਾਰ ਹੋਈ ਹਿਲੇਰੀ ਕਲਿੰਟਨ


ਵਾਸ਼ਿੰਗਟਨ, 5 ਸਤੰਬਰ (ਏਜੰਸੀ) : ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੁਆਰਾ ਇਕ ਵੈਬਸਾਈਟ ਦਾ ਸਮਰਥਨ ਕਰਨ ਤੋਂ ਬਾਅਦ ਉਹ ਸਾਈਬਰ ਹਮਲੇ ਦਾ ਸ਼ਿਕਾਰ ਹੋ ਗਈ। ਇਹ ਵੈਬਸਾਈਟ ਕਥਿਤ ਤੌਰ ‘ਤੇ ਹਿਲੇਰੀ ਦੇ ਰਾਜਨੀਤਕ ਸਮਰਥਕਾਂ ਦੇ ਲਈ ਇਕ ਸੋਸ਼ਲ ਮੀਡੀਆ ਮੰਚ ਬਣਾਉਣ ਦੀ ਕੋਸ਼ਿਸ਼ ਦੇ ਤਹਿਤ ਸ਼ੁਰੂ ਕੀਤੀ ਗਈ ਹੈ। ਹਿਲੇਰੀ ਨੇ ਟਵਿਟਰ ‘ਤੇ ਖੁਦ ਐਤਵਾਰ ਰਾਤ ਇਸ ਨਵੀਂ ਵੈਬਸਾਈਟ ‘ਵੇਰਿਟ’ ਦੇ ਬਾਰੇ ਵਿਚ ਜਾਣਕਾਰੀ ਦਿੱਤੀ। ਕਲਿੰਟਨ ਦੇ ਟਵੀਟ ਤੋਂ ਬਾਅਦ ਵੇਰਿਟ ਨੇ ਕੰਮ ਕਰਨਾ ਬੰਦ ਕਰ ਦਿੱਤਾ। ਅਜਿਹਾ ਸਾਈਬਰ ਹਮਲੇ ਦੇ ਕਾਰਨ ਹੋਇਆ।

ਹਿਲੇਰੀ ਕਲਿੰਟਨ ਨੇ ਟਵੀਟ ਕਰਕੇ ਕਿਹਾ ਕਿ ਮੈਂ ਵਰਿਟ ਦੇ ਨਾਲ ਜੁੜ ਕੇ ਉਤਸ਼ਾਹਤ ਮਹਿਸੂਸ ਕਰ ਰਹੀ ਹਾਂ। ਮੇਰੇ 6.58 ਕਰੋੜ ਸਮਰਥਕਾਂ ਦੇ ਲਈ ਸੋਸ਼ਲ ਮੀਡੀਆ ਮੰਚ। ਕੀ ਆਪ ਮੇਰੇ ਨਾਲ ਜੁੜਨਾ ਚਾਹੋਗੇ। ਵੈਬਸਾਈਟ ਦੇ ਨਿਰਮਾਤਾ ਪੀਟਰ ਡਾਊ ਨੇ ਕਿਹਾ ਕਿ ਉਨ੍ਹਾਂ ਨੇ ਕਲਿੰਟਨ ਦੇ ਸਮਰਥਕਾਂ ਦੇ ਲਈ ਇਕ ਆਨਲਾਈਨ ਮੰਚ ਬਣਾਉਣ ਦੀ ਕੋਸ਼ਿਸ਼ ਦੇ ਤਹਿਤ ਵੇਰਿਟ ਦੀ ਰਚਨਾ ਕੀਤੀ ਤਾਕਿ ਉਹ ਅਸਾਲੀ ਨਾਲ ਸਾਂਝੇ ਤੱਥਾਂ, ਅੰਕੜਿਆਂ ਅਤੇ ਜਾਣਕਾਰੀਆਂ ਨੂੰ ਪ੍ਰਾਪਤ ਕਰ ਸਕਣ। ਕਲਿੰਟਨ ਦੇ ਟਵੀਟ ਵਿਚ 658 ਕਰੋੜ ਦਾ ਮਤਲਬ 2016 ਦੇ ਰਾਸ਼ਟਰਪਤੀ ਚੋਣ ਵਿਚ ਉਨ੍ਹਾਂ ਮਿਲੇ ਕੁੱਲ ਵੋਟਾਂ ਦੀ ਗਿਣਤੀ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸਾਈਬਰ ਹਮਲੇ ਦਾ ਸ਼ਿਕਾਰ ਹੋਈ ਹਿਲੇਰੀ ਕਲਿੰਟਨ