ਦੇਸ਼ ਛੱਡ ਕੇ ਭੱਜੀ ਥਾਈਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਯਿੰਗਲੁਕ ਨੂੰ 5 ਸਾਲ ਕੈਦ ਦੀ ਸਜ਼ਾ

ਬੈਂਕਾਕ, 27 ਸਤੰਬਰ (ਏਜੰਸੀ) : ਥਾਈਲੈਂਡ ਦੀ ਉਚ ਅਦਾਲਤ ਨੇ ਬੁੱਧਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਯਿੰਗਲੁਕ ਸ਼ਿਨਵਾਤਰਾ ਨੂੰ ਅਪਰਾਧਿਕ ਲਾਪ੍ਰਵਾਹੀ ਦੇ ਮਾਮਲੇ ‘ਚ ਉਨ੍ਹਾਂ ਦੀ ਗੈਰ ਮੌਜੂਦਗੀ ‘ਚ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ। ਦੱਸ ਦੀਏ ਕਿ ਸਾਲ 2014 ‘ਚ ਯਿੰਗਲੁਕ ਦੀ ਚੁਣੀ ਹੋਈ ਸਰਕਾਰ ਦਾ ਤਖਤਾਪਲਟ ਕਰ ਦਿੱਤਾ ਗਿਆ ਸੀ। ਯਿੰਗਲੁਕ ‘ਤੇ ਚੋਲ ਘੁਟਾਲੇ ਦੇ ਦੋਸ਼ ਸਨ ਤੇ ਉਹ ਪਿਛਲੇ ਮਹੀਨੇ ਦੇਸ਼ ਛੱਡ ਕੇ ਭੱਜ ਗਈ ਸੀ। ਜੱਜ ਨੇ ਕਿਹਾ, ਅਦਾਲਤ ਨੇ ਡਿਫੈਂਡੈਂਟ ਦੋਸ਼ਾਂ ‘ਚ ਦੋਸ਼ੀ ਪਾਇਆ ਹੈ। ਅਦਾਲਤ ਨੇ ਉਨ੍ਹਾਂ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਅਦਾਲਤ ਸਰਬਸੰਮਤੀ ਨਾਲ ਇਸ ਗੱਲ ‘ਤੇ ਵੀ ਸਹਿਮਤ ਹੋਈ ਕਿ ਸਜ਼ਾ ਟਾਲੀ ਨਹੀਂ ਜਾਵੇਗੀ।

ਗੌਰਤਲਬ ਹੈ ਕਿ ਇਸ ਮਾਮਲੇ ‘ਚ ਸਜ਼ਾ ਦਾ ਐਲਾਨ 25 ਅਗਸਤ ਨੂੰ ਹੀ ਹੋਣਾ ਸੀ, ਪਰ ਉਸ ਦਿਨ ਯਿੰਗਲੁਕ ਅਦਾਲਤ ‘ਚ ਹਾਜ਼ਰ ਹੋਈ ਸੀ। ਉਨ੍ਹਾਂ ਦੀ ਪਾਰਟੀ ਨਾਲ ਜੁੜੇ ਸੂਤਰਾਂ ਦਾ ਮੰਨਣਾ ਹੈ ਕਿ ਸ਼ਾਇਦ ਉਨ੍ਹਾਂ ਨੂੰ ਸਜ਼ਾ ਸਬੰਧੀ ਪਤਾ ਚੱਲ ਗਿਆ ਸੀ, ਜਿਸ ਕਰਕੇ ਉਹ ਕਾਫ਼ੀ ਪਹਿਲਾਂ ਦੇਸ਼ ਛੱਡ ਕੇ ਭੱਜ ਗਈ ਸੀ। ਸੱਤਾ ‘ਚ ਆਂਉਣ ਤੋਂ ਬਾਅਦ ਯਿੰਗਲੁਕ ਨੇ 2011 ‘ਚ ਗਰੀਬ ਲੋਕਾਂ ਲਈ ਸਸਤੀ ਦਰਾਂ ‘ਤੇ ਝੋਨਾ ਸਬਸਿਡੀ ਯੋਜਨਾ ਚਲਾਈ ਸੀ, ਜੋ ਕਾਫ਼ੀ ਮਸ਼ਹੂਰ ਹੋਈ ਸੀ, ਪਰ ਫੌਜ ਸਰਕਾਰ ਦਾ ਕਹਿਣਾ ਹੈ ਕਿ ਇਸ ਯੋਜਨਾ ਨਾਲ ਦੇਸ਼ ਨੂੰ ਕਾਫ਼ੀ ਆਰਥਿਕ ਨੁਕਸਾਨ ਝੱਲਣਾ ਪਿਆ ਸੀ। 2014 ‘ਚ ਫੌਜ ਨੇ ਉਨ੍ਹਾਂ ਦਾ ਤਖ਼ਤਾ ਪਲਟ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ‘ਤੇ ਅਪਰਾਧਿਕ ਲਾਪ੍ਰਵਾਹੀ ਦਾ ਮਾਮਲਾ ਚੱਲਿਆ।

Leave a Reply

Your email address will not be published.