ਮਿਆਂਮਾਰ ਬਾਰਡਰ ‘ਤੇ ਭਾਰਤੀ ਫੌਜ ਦਾ ਵੱਡਾ ਐਕਸ਼ਨ

indian-army

ਨਵੀਂ ਦਿੱਲੀ, 27 ਸਤੰਬਰ (ਏਜੰਸੀ) : ਭਾਰਤੀ ਫੌਜ ਨੇ ਅੱਜ ਸਵੇਰੇ ਮਿਆਂਮਾਰ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ‘ਚ ਨਗਾ ਅੱਤਵਾਦੀ ਸੰਗਠਨ ਨੈਸ਼ਨਲ ਸੋਸਲਿਸਟ ਕੌਂਸਲ ਆਫ਼ ਨਗਾਲਿਮ (ਖਾਪਲਾਂਗ) ਵਿਰੁੱਧ ਕਰੜੀ ਕਾਰਵਾਈ ਕੀਤੀ, ਜਿਸ ‘ਚ ਵੱਡੀ ਸੰਖਿਆ ‘ਚ ਅੱਤਵਾਦੀ ਮਾਰੇ ਗਏ। ਫੌਜ ਦੀ ਸਾਬਕਾ ਕਮਾਨ ਨੇ ਟਵੀਟ ਕਰਕੇ ਦੱਸਿਆ ਕਿ ਕਾਰਵਾਈ ‘ਚ ਵੱਡੀ ਗਿਣਤੀ ‘ਚ ਨੈਸ਼ਨਲ ਸੋਸਲਿਸਟ ਕੌਂਸਲ ਆਫ਼ ਨਗਾਲਿਮ (ਖਾਪਲਾਂਗ) ਦੇ ਅੱਤਵਾਦੀ ਮਾਰੇ ਗਏ ਹਨ, ਜਦਕਿ ਭਾਰਤੀ ਸੁਰੱਖਿਆ ਜਵਾਨਾਂ ‘ਚ ਕਿਸੇ ਦਾ ਕੋਈ ਨੁਕਸਾਨ ਨਹੀਂ।

ਇਹ ਕਾਰਵਾਈ ਸਵੇਰੇ 4.45 ਮਿੰਟ ‘ਤੇ ਕੀਤੀ ਗਈ ਸੀ। ਫੌਜ ਨੇ ਬਾਅਦ ‘ਚ ਇੱਕ ਬਿਆਨ ਜਾਰੀ ਕਰਕੇ ਸਪੱਸ਼ਟ ਕੀਤਾ ਕਿ ਇਹ ਕਾਰਵਾਈ ਭਾਰਤੀ ਸਰਹੱਦ ਅੰਦਰ ਹੀ ਕੀਤੀ ਗਈ ਹੈ ਅਤੇ ਕੌਮਾਂਤਰੀ ਸਰਹੱਦ ਪਾਰ ਨਹੀਂ ਕੀਤੀ ਗਈ। ਬਿਆਨ ਅਨੁਸਾਰ ਅੱਜ ਤੜਕੇ ਭਾਰਤ ਮਿਆਂਮਾਰ ਸਰਹੱਦ ‘ਤੇ ਭਾਰਤੀ ਫੌਜ ਦੀ ਇੱਕ ਟੁਕੜੀ ‘ਤੇ ਅੱਤਵਾਦੀਆ ਨੇ ਗੋਲੀਆਂ ਚਲਾਈਆਂ, ਜਿਸ ‘ਤੇ ਫੌਜ ਨੇ ਜਵਾਬੀ ਕਾਰਵਾਈ ਕੀਤੀ। ਇਸ ਨਾਲ ਅੱਤਵਾਦੀਆਂ ਦਾ ਆਪਸੀ ਸੰਪਰਕ ਟੁੱਟ ਗਿਆ ਤੇ ਉਹ ਘਟਨਾਸਥਾਨ ਤੋਂ ਭੱਜ ਗਏ। ਇਸ ਅਰਪੇਸ਼ਨ ਨੂੰ ਇੰਡੋ ਮਿਆਂਮਾਰ ਦੇ ਲੰਗਖੂ ਪਿੰਡ ਨੇੜੇ ਅੰਜ਼ਾਮ ਦਿੱਤਾ ਗਿਆ। ਇਹ ਥਾਂ ਭਾਰਤ ਮਿਆਂਪਾਰ ਤੋਂ ਕਰੀਬ 10 15 ਕਿਲੋਮੀਟਰ ਦੂਰ ਹੈ। ਹੁਣ ਤੱਕ ਕਿੰਨੇ ਨਾਗਾ ਅੱਤਵਾਦੀ ਮਾਰੇ ਗਏ ਹਨ, ਇਸ ਦਾ ਕੋਈ ਅੰਕੜਾ ਸਾਹਮਣੇ ਨਹੀਂ ਆਇਆ ਹੈ।

ਦੱਸ ਦੀਏ ਕਿ ਇਸ ਤੋਂ ਪਹਿਲਾਂ ਟੀਵੀ ਚੈਨਲਾਂ ‘ਤੇ ਮਿਆਂਮਾਰ ‘ਚ ਭਾਰਤੀ ਫੌਜ ਦੀ ਸਰਜੀਕਲ ਸਟਰਾਇਕ ਦੀ ਖ਼ਬਰ ਦੱਸੀ ਗਈ ਸੀ, ਜਿਸ ਨੂੰ ਫੌਜ ਨੇ ਖੰਡਤ ਕਰ ਦਿੱਤਾ ਹੈ। ਫੌਜ ਨੇ ਕਿਹਾ ਕਿ ਅਸੀਂ ਬਾਰਡਰ ਕਰਾਸ ਨਹੀਂ ਕੀਤਾ ਹੈ। ਭਲੇ ਹੀ ਇਸ ਵਾਰ ਫੌਜ ਨੇ ਨੈਸ਼ਨਲ ਸੋਸਲਿਸਟ ਕੌਂਸਲ ਆਫ਼ ਨਗਾਲਿਮ (ਖਾਪਲਾਂਗ) ਦੇ ਅੱਤਵਾਦੀਆਂ ਖਿਲਾਫ਼ ਵੱਡੀ ਕਾਰਵਾਈ ਕੀਤੀ ਹੈ, ਪਰ ਇਸ ਤੋਂ ਪਹਿਲਾਂ ਐਨਐਸਸੀਐਨ ਦੇ ਅੱਤਵਾਦੀਆ ਨੇ 4 ਜੂਨ 2015 ਨੂੰ ਮਣੀਪੁਰ ਦੇ ਚੰਦੇਲ ‘ਚ ਫੌਜ ਦੀ ਟੁਕੜੀ ‘ਤੇ ਹਮਲਾ ਕੀਤਾ ਸੀ। ਇਸ ਅੱਤਵਾਦੀ ਹਮਲੇ ‘ਚ 18 ਜਵਾਨ ਸ਼ਹੀਦ ਹੋਏ ਸਨ। 10 ਜੂਨ 2015 ਨੂੰ ਇਸ ਹਮਲੇ ਦਾ ਬਦਲਾ ਲੈਣ ਲਈ ਭਾਰਤੀ ਜਵਾਨਾਂ ਨੇ ਮਿਆਂਮਾਰ ਦੀ ਸਰਹੱਦ ‘ਚ ਦਾਖ਼ਲ ਹੋ ਕੇ ਸਰਜੀਕਲ ਸਟਰਾਇਕ ਨੂੰ ਅੰਜ਼ਾਮ ਦਿੱਤਾ ਸੀ, ਉਦੋਂ ਫੌਜ ਨੇ ਮਿਆਂਮਾਰ ‘ਚ ਦਾਖ਼ਲ ਹੋ ਕੇ ਅੱਤਵਾਦੀ ਐਨਐਸਸੀਐਨ ਦੇ ਟੇਰਰ ਕੈਂਪ ਨੂੰ ਤਬਾਹ ਕੀਤਾ ਸੀ।

Facebook Comments

POST A COMMENT.

Enable Google Transliteration.(To type in English, press Ctrl+g)