ਸਿੰਧੂ ਨੇ ਪਹਿਲੀ ਵਾਰ ਜਿੱਤਿਆ ਕੋਰੀਆ ਓਪਨ ਦਾ ਖ਼ਿਤਾਬ, ਜਪਾਨ ਦੀ ਖਿਡਾਰਣ ਨੂੰ ਹਰਾਇਆ

Sindhu-reaches-gold-medal-decider

ਸਿਓਲ,17 ਸਤੰਬਰ (ਏਜੰਸੀ) : ਪੀਵੀ ਸਿੰਧੂ ਨੇ ਅੱਠਵੀਂ ਸੀਡ ਜਪਾਨ ਦੀ ਨੋਜੋਮੀ ਓਕੁਹਾਰਾ ਨੂੰ ਹਰਾ ਕੇ ਕੋਰੀਆ ਓਪਨ ਸੁਪਰ ਸੀਰੀਜ਼ ਬੈਡਮਿੰਟਨ ਵਿੱਚ ਵੁਮਨਜ਼ ਸਿੰਗਲਸ ਦਾ ਖ਼ਿਤਾਬ ਜਿੱਤ ਲਿਆ ਹੈ। ਇਸ ਜਿੱਤ ਦੇ ਨਾਲ ਹੀ ਦੁਨੀਆ ਦੀ ਚੌਥੇ ਨੰਬਰ ਦੀ ਖਿਡਾਰਣ ਸਿੰਧੂ ਨੇ ਓਕੁਹਾਰਾ ਤੋਂ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਮਿਲੀ ਹਾਰ ਦਾ ਬਦਲਾ ਵੀ ਚੁਕਾ ਦਿੱਤਾ ਹੈ। ਐਤਵਾਰ ਨੂੰ ਖੇਡੇ ਗਏ ਫਾਈਨਲ ਵਿੱਚ ਉਸ ਨੇ ਪਹਿਲੀ ਵਾਰ ਇਹ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ। ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜੇਤੂ ਸਿੰਧੂ ਨੇ ਓਕੁਹਾਰਾ ਨੂੰ ਇੱਕ ਘੰਟਾ 24 ਮਿੰਟ ਤੱਕ ਚੱਲੇ ਮੈਚ ਵਿੱਚ 22-20, 11-21, 21-18 ਨਾਲ ਹਰਾਇਆ।

ਇਸ ਜਿੱਤ ਤੋਂ ਬਾਅਦ ਸਿੰਧੂ ਨੂੰ ਲਗਭਗ 3.84 ਕਰੋੜ ਰੁਪਏ (6 ਲੱਖ ਡਾਲਰ) ਦੀ ਇਨਾਮੀ ਰਾਸ਼ੀ ਵੀ ਮਿਲੀ। ਪਿਛਲੇ ਮਹੀਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਓਕੁਹਾਰਾ ਨੇ ਸਿੰਧੂ ਨੂੰ ਹਰਾਇਆ ਸੀ। ਜਿਸ ਦਾ ਬਦਲਾ ਸਿੰਧੂ ਨੇ ਐਤਵਾਰ ਨੂੰ ਲੈ ਲਿਆ। ਇਸ ਮੈਚ ਵਿੱਚ ਸਭ ਤੋਂ ਲੰਬੀ ਰੈਲੀ ਤੀਜੀ ਖੇਡ ਦੌਰਾਨ ਦਿਖਾਈ ਦਿੱਤੀ। 56 ਸ਼ਾਟਸ ਦੀ ਇਸ ਰੈਲੀ ਨੂੰ ਜਿੱਤ ਕੇ ਸਿੰਧੂ ਨੇ 19-16 ਨਾਲ ਬੜ੍ਹਤ ਬਣਾਈ ਅਤੇ ਆਖਰਕਾਰ 21-18 ਨਾਲ ਖੇਡ ਗੇਮ ਜਿੱਤ ਕੇ ਕੋਰੀਆ ਓਪਨ ਸੁਪਰ ਸੀਰੀਜ਼ ਟਾਈਟਲ ਜਿੱਤ ਲਿਆ। ਇਸ ਜਿੱਤ ਦੇ ਨਾਲ ਹੀ ਸਿੰਧੂ ਕੋਰੀਆ ਓਪਨ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਸ਼ਟਲਰ ਬਣ ਗਈ ਹੈ। ਇਸ ਤੋਂ ਪਹਿਲਾਂ ਅਜੇ ਜੈਰਾਮ ਭਾਰਤ ਦੇ ਪਹਿਲੇ ਅਜਿਹੇ ਸ਼ਟਲਰ ਸਨ, ਜੋ ਸਾਲ 2015 ਵਿੱਚ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚੇ ਸਨ। ਹਾਲਾਂਕਿ ਉਹ ਹਾਰ ਗਏ ਸਨ।

Facebook Comments

POST A COMMENT.

Enable Google Transliteration.(To type in English, press Ctrl+g)