ਲੋਕ ਰੋਹ ਦੀ ਪਰਵਾਹ ਨਾ ਕਰਦਿਆਂ ਕੈਲਗਰੀ ਸਿਟੀ ਨੇ ਪਾਰਕ ਵਾਲੀ ਜਗ੍ਹਾ ਘਰ ਬਣਾਊਣ ਦਾ ਲਿਆ ਫੈਸਲਾ

Untitled-1

ਜੈਨਸਿਸ ਪਾਰਕ ‘ਚ ਘਰ ਬਣਨ ਨਾਲ਼ ਇਲਾਕੇ ਦੀ ਕੁਦਰਤੀ ਸੁੰਦਰਤਾ ਗਾਇਬ ਹੋਵੇਗੀ :ਪਰੀਤ ਬੈਦਵਾਨ

ਟਰੈਫਿਕ ਤੇ ਹੋਰ ਸਮਸਿਆਵਾਂ ਵੱਧਣ ਦੇ ਅਸਾਰ

ਕੈਲਗਰੀ, (ਹਰਬੰਸ ਬੁੱਟਰ) : ਜੈਨਸਿਸ ਸੈਂਟਰ ਦੇ ਨਾਲ਼ ਲੱਗਦੇ ਹਰੇ-ਭਰੇ ਪਾਰਕ ਉਪਰ ਬਣਨ ਵਾਲ਼ੇ ਘਰਾਂ ਦਾ ਪ੍ਰਾਜੈਕਟ ਕੈਲਗਰੀ ਸਿਟੀ ਕੌਂਸਿਲ ਨੇ ਪਾਸ ਕਰ ਦਿੱਤਾ ਹੈ।ਜੈਨਸਿਸ ਪਾਰਕ ਬਚਾਓ ਕਮੇਟੀ ਨੇ ਇਸ ਫੈਸਲੇ ਦਾ ਸਖ਼ਤ ਵਿਰੋਧ ਕਰਦੇ ਹੋਏ ਕਿਹਾ ਹੈ ਕਿ ਸਿਟੀ ਦਾ ਇਹ ਫੈਸਲਾ ਉਹਨਾਂ ਲੋਕਾਂ ਦੀਆਂ ਭਾਵਨਾਵਾਂ ਨਾਲ਼ ਸ਼ਰੇਆਮ ਧੱਕਾ ਜੋ ਇਸ ਪਾਰਕ ਨੂੰ ਬਚਾਉਣ ਲਈ ਕਾਫੀ ਦੇਰ ਤੋਂ ਸੰਘਰਸ਼ ਕਰਦੇ ਆ ਰਹੇ ਸਨ।ਕਮੇਟੀ ਵਲੋਂ ਪਰੀਤ ਬੈਦਵਾਨ ਨੇ ਕਿਹਾ ਕਿ ਕੈਲਗਰੀ ਸਿਟੀ ਕੌਂਸਿਲ ਵਲੋਂ ਨਾਰਥ ਈਸਟ ਇਲਾਕੇ ਨਾਲ਼ ਹੋ ਰਹੇ ਮਤਰਏ ਸਲੂਕ ਦਾ ਇੱਕੋ ਇੱਕ ਹੱਲ ਇਹ ਹੈ ਕਿ ਅਗਲੇ ਮਹੀਨੇ ਹੋਣ ਵਾਲ਼ੀਆਂ ਕੌਂਸਿਲ ਚੋਣਾਂ ਵਿੱਚ ਵਾਰਡ ਨੰਬਰ-5 ਤੋਂ ਆਪਣੇ ਭਾਈਚਾਰੇ ਦਾ ਉਮੀਦਵਾਰ ਜਿਤਾਇਆ ਜਾਵੇ ਤਾਂ ਕਿ ਉਹ ਇਲਾਕੇ ਦੀਆਂ ਸਮੱਸਿਆਵਾਂ ਨੂੰ ਬਿਹਤਰ ਤਰੀਕੇ ਨਾਲ਼ ਸਮਝ ਸਕੇ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 8 ਮਈ ਤੇ 12 ਜੂਨ ਦੀਆਂ ਮੀਟਿੰਗਾਂ ਦੌਰਾਨ ਸਿਟੀ ਕੌਂਸਿਲ ਨੇ ਇਸ ਪ੍ਰਾਜੈਕਟ ਦੀ ਪ੍ਰਵਾਨਗੀ ਟਾਲ਼ ਦਿੱਤੀ ਸੀ। ਇਹਨਾਂ ਦੋਨਾਂ ਮੀਟਿੰਗਾਂ ਦੌਰਾਨ ਨਾਰਥ ਈਸਟ ਤੋਂ ਲੋਕ ਵੱਡੀ ਗਿਣਤੀ ਵਿੱਚ ਸਿਟੀ ਹਾਲ ਪੁੱਜੇ ਸਨ।ਲੋਕਾਂ ਦਾ ਵੱਡਾ ਇਕੱਠ ਦੇਖ ਕੇ ਸਿਟੀ ਕੌਂਸਿਲ ਨੂੰ ਵੀ ਹੈਰਾਨੀ ਹੋਈ ਸੀ। ਜੈਨਸਿਸ ਪਾਰਕ ਬਚਾਓ ਕਮੇੇਟੀ ਨੇ ਇਹਨਾਂ ਘਰਾਂ ਦਾ ਵਿਰੋਧ ਕਰਦੇ ਹੋਏ ਕਿਹਾ ਸੀ ਜਿਸ ਇਲਾਕੇ ਵਿੱਚ ਸਿਟੀ ਕੌਂਸਿਲ ਨੇ ਘਰ ਬਣਾਉਣ ਦੀ ਪ੍ਰਵਾਨਗੀ ਦੇਣੀ ਹੈ ਉਸ ਇਲਾਕੇ ਵਿੱਚ ਪਹਿਲਾਂ ਹੀ ਵਸੋਂ ਸੰਘਣੀ ਹੈ। ਪਰੀਤ ਬੈਦਵਾਨ ਨੇ ਕਿਹਾ ਕਿ ਇਸ ਇਲਾਕੇ ਵਿੱਚ ਟਰੈਫਿਕ ਦੀ ਵੱਡੀ ਸਮੱਸਿਆ ਪਹਿਲਾਂ ਹੀ ਸੀ ਪਰ ਹੁਣ ਘਰ ਬਣਨ ਨਾਲ਼ ਹੋਰ ਵੀ ਭਿਆਨਕ ਹੋ ਜਾਵੇਗੀ। ਇਸ ਤੋਂ ਇਲਾਵਾ ਕੈਲਗਰੀ ਸਿਟੀ ਕੌਂਸਿਲ ਵਲੋਂ 15 ਅਤੇ 17 ਅਗਸਤ ਨੂੰ ਜੈਨਸਿਸ ਸੈਂਟਰ ਵਿੱਚ ਓਪਨ ਹਾਊਸ ਰੱਖ ਕੇ ਇਸ ਬਾਰੇ ਸਥਾਨਿਕ ਲੋਕਾਂ ਦੇ ਵਿਚਾਰ ਪੁੱਛੇ ਗਏ ਸਨ ਜਿਸ ਵਿੱਚ ਲੋਕ ਵੱਡੀ ਗਿਣਤੀ ਵਿੱਚ ਪੁੱਜੇ ਅਤੇ ਲਿਖਤੀ ਰੂਪ ਵਿੱਚ ਘਰ ਬਣਾਉਣ ਦੀ ਤਜਵੀਜ਼ ਦਾ ਵਿਰੋਧ ਕੀਤਾ ਸੀ ।ਲੋਕਾਂ ਦੀ ਮੰਗ ਦੀ ਪਰਵਾਹ ਨਾ ਕਰਦੇ ਹੋਏ ਸਿਟੀ ਨੇ ਘਰ ਬਣਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਦੂਜੇ ਪਾਸੇ ਸਰਦੀਆਂ ਦੌਰਾਨ ਜੈਨਸਿਸ ਸੈਂਟਰ ਵਿੱਚ ਇਨਡੋਰ ਹਾਲ ਵਿੱਚ ਖੇਡਣ ਲਈ ਟੀਮਾਂ ਦੀ ਵੇਟਿੰਗ ਲਿਸਟ ਲੰਮੀ ਹੈ ਜਿਸ ਕਰਕੇ ਜੈਨਸਿਸ ਸਂੈਟਰ ਨੇ ਇਸ ਜਗ੍ਹਾ ਉਪਰ ਹੋਰ ਇਨਡੋਰ ਹਾਲ ਉਸਾਰਨ ਦੀ ਮੰਗ ਕੀਤੀ ਸੀ ਪਰ ਸਿਟੀ ਨੇ ਉਸ ਉਪਰ ਵੀ ਕੋਈ ਵਿਚਾਰ ਨਹੀਂ ਕੀਤਾ।ਇਸ ਪ੍ਰਾਜੈਕਟ ਦੀ ਇੱਕ ਹੈਰਾਨੀ ਕਰਨ ਦੇਣ ਵਾਲ਼ੀ ਗੱਲ ਇਹ ਵੀ ਹੈ ਇਹਨਾਂ ਘਰਾਂ ਨੂੰ ਘੱਟ ਆਮਦਨ ਵਾਲ਼ੇ ਪਰਿਵਾਰਾਂ ਲਈ ਕਹਿ ਕੇ ਵੇਚਿਆ ਜਾ ਰਿਹਾ ਹੈ ਪਰ ਘਰ ਬਣਾਉਣ ਵਾਲੀ ਕੰਪਨੀ ਦੀ ਵੈਬਸਾਈਟ ਮੁਤਾਬਿਕ 90 ਹਜ਼ਾਰ ਡਾਲਰ ਤੋਂ ਘੱਟ ਸਲਾਨਾ ਆਮਦਨ ਵਾਲ਼ਾ ਪਰਿਵਾਰ ਇਹ ਘਰ ਲੈਣ ਦਾ ਹੱਕਦਾਰ ਹੋ ਸਕਦਾ ਹੈ। ਐਨੀ ਰਕਮ ਕਮਾਉਣ ਵਾਲ਼ਾ ਪਰਿਵਾਰ ਕਦੇ ਵੀ ਗਰੀਬ ਨਹੀਂ ਹੋ ਸਕਦਾ।

ਅਗਲੀ ਰਣਨੀਤੀ ਬਾਰੇ ਪਰੀਤ ਬੈਦਵਾਨ ਨੇ ਦੱਸਿਆ ਕਿ ਜੈਨਸਿਸ ਪਾਰਕ ਬਚਾਓ ਕਮੇਟੀ ਇਸ ਸੰਘਰਸ਼ ਨੂੰ ਜਾਰੀ ਰੱਖੇਗੀ ਤੇ ਜਲਦੀ ਇਸ ਬਾਰੇ ਅਗਲਾ ਪ੍ਰੋਗਰਾਮ ਐਲਾਨਿਆ ਜਾਵੇਗਾ।ਉਹਨਾਂ ਕਿਹਾ ਕਿ ਇਹ ਜਗ੍ਹਾ ਸਪੈਸ਼ਲ ਰੀਕਰੇਸ਼ਨ ਜ਼ੋਨ ਅਧੀਨ ਆਉਂਦੀ ਜਿਸ ਕਰਕੇ ਇਸ ਨੂੰ ਸਿਰਫ ਖੇਡਣ ਅਤੇ ਵਰਜਿਸ਼ ਦੀਆਂ ਗਤੀਵਿਧੀਆਂ ਲਈ ਹੀ ਵਰਤਿਆ ਜਾ ਸਕਦਾ ਹੈ ਪਰ ਸਿਟੀ ਕੌਂਸਿਲ ਇਸ ਜਗ੍ਹਾ ਤੇ ਘਰ ਬਣਾ ਕੇ ਇਸ ਇਲਾਕੇ ਦੇ ਅੱਸੀ ਹਜ਼ਾਰ ਲੋਕਾਂ ਦੀ ਸਿਹਤ ਨਾਲ਼ ਖਿਲਵਾੜ ਕਰ ਰਹੀ ਹੈ।ਉਹਨਾਂ ਦੱਸਿਆ ਕਿ ਇਹਨਾਂ ਘਰਾਂ ਦੀ ਉਸਾਰੀ ਨੂੂੰ ਰੁਕਵਾੳੇੁਣ ਲਈ ਜੈਨਸਿਸ ਪਾਰਕ ਕਮੇਟੀ ਪੂਰੀ ਵਾਹ ਲਾਏਗੀ।

Facebook Comments

POST A COMMENT.

Enable Google Transliteration.(To type in English, press Ctrl+g)