ਰੀਜਾਇਨਾ ਵਿੱਚ ਵੀ ਪੰਜਾਬਣਾਂ ਨੇ ਤੀਆਂ ਦੀਆਂ ਰੌਣਕਾਂ 19 ਅਗਸਤ ਨੂੰ ਲਾਈਆਂ

regina

“ਪੱਗ ਲੱਭ ਗਈ ਗੱਭਰੂਆ ਤੇਰੀ ਮੇਰੇ ਨੀਲੇ ਸੂਟ ਨਾਲ ਦੀ”

ਰੀਜਾਇਨਾ (ਹਰਬੰਸ ਬੁੱਟਰ) : ਪੰਜਾਬੀ ਵੋਮੈਨਜ਼ ਐਸੋਸੀਏਸ਼ਨ ਰੀਜਾਇਨਾ ਵੱਲੋਂ 19 ਅਗਸਤ ਦੀ ਸਾਮ ਨੂੰ ਕੈਲੇ ਕੁਰਲਿੰਗ ਕਲੱਬ 2225 ਸਾਂਡਰਾ ਸਮਰਲਾਈਰ ਵੇਅ ਰੀਜਾਇਨਾ ਵਿਖੇ ਸਾਮ ਦੇ 6 ਵਜੇ ਤੀਆਂ ਦਾ ਮੇਲਾ ਕਰਵਾਇਆ ਗਿਆ। ਇਸ ਮੇਲੇ ਦੀ ਟਿਕਟ ਸਿਰਫ 10 ਡਾਲਰ ਰੱਖੀ ਗਈ ਸੀ ਟਿਕਟ ਰੇਟ ਘੱਟ ਹੋਣ ਕਾਰਣ ਤਕਰੀਬਨ 500 ਤੋਂ ਵੀ ਵੱਧ ਪੰਜਾਬਣਾਂ ਨੇ ਇਸ ਮੇਲੇ ਦੀਆਂ ਰੌਣਕਾਂ ਨੂੰ ਚਾਰ ਚੰਨ ਲਾਏ।। ਖਾਣ ਪੀਣ ਦੀਆਂ ਸਟਾਲਾਂ ਨੇ ਹਰ ਕਿਸੇ ਦੇ ਮੂੰਹ ਦਾ ਸੁਆਦ ਪੂਰਾ ਕਰਨ ਦੀ ਵੱਧ ਤੋਂ ਵੱਧ ਕੋਸਿਸ ਕੀਤੀ। ਮਿੰਨੀ ਪੰਜਾਬ ਵਾਲਿਆਂ ਦੇ ਨਵੇਂ ਖੁੱਲੇ ਸਟੋਰ ਵੱਲੋਂ ਵੀ ਇਸ ਮੇਲੇ ਵਿੱਚ ਆਪਣੀ ਸਟਾਲ ਲਗਾਈ ਗਈ ਜੋਕਿ ਪੂਰੇ ਮੇਲੇ ਵਿੱਚੋਂ ਸਭ ਤੋਂ ਵੱਧ ਰਸ਼ ਖਿੱਚਣ ਵਿੱਚ ਕਾਮਯਾਬ ਰਹੀ।

ਮਿੰਨੀ ਪੰਜਾਬ ਦੀ ਸਟਾਲ ਉੱਪਰ ਖਲੋਤਿਆਂ ਤਾਂ ਛਪਾਰ ਦੇ ਮੇਲੇ ਦਾ ਭੁਲੇਖਾ ਪੈਂਦਾ ਸੀ ਕੋਈ ਬੀਬੀ ਡੋਰੀਆਂ ਪਰਾਂਦੇ ਖਰੀਦ ਰਹੀ,ਅਤੇ ਕੋਈ ਆਪਣੇ ਪਾਏ ਹੋਏ ਸੂਟ ਦੇ ਰੰਗ ਨਾਲ ਮਿਲਦੇ ਜੁਲਦੇ ਰੰਗ ਵਾਲੀ ਆਪਣੇ ਮਾਹੀ ਲਈ ਪੱਗ ਖਰੀਦਣ ਮੌਕੇ ਆਪ ਮੁਹਾਰੇ ਹੀ ਮੂੰਹੋ ਗੁਣਗੁਣਾ ਰਹੀ ਸੀ ਕਿ “ਪੱਗ ਲੱਭ ਗਈ ਗੱਭਰੂਆ ਤੇਰੀ ਮੇਰੇ ਨੀਲੇ ਸੂਟ ਨਾਲ ਦੀ”। ਪਰਬੰਧਕੀ ਟੀਮ ਵਿੱਚੋਂ ਸਰਬਜੀਤ ਨੇ ਦੱਸਿਆ ਕਿ ਪੰਜਾਬ ਦੇ ਪਿੰਡਾਂ ਦੀਆਂ ਤੀਆਂ ਵਰਗਾ ਮਾਹੌਲ ਬਣਿਆ ਹੋਇਆ ਸੀ।

ਬੀਬੀਆਂ ਭੈਣਾਂ ਲਈ ਮੌਕਾ ਸੀ ਕਿ ਕਨੇਡਾ ਦੀ ਰੁਝੇਵਿਆਂ ਭਰੀ ਜਿੰæਦਗੀ ਵਿੱਚੋਂ ਇੱਕ ਦਿਨ ਪੰਜਾਬੀ ਸੱਭਿਆਚਾਰ ਦੇ ਰੰਗ ਵਿੱਚ ਰੰਗਕੇ ਕੁੱਝ ਪਲ ਉਹ ਤਣਾਓ ਰਹਿਤ ਜੀਵਨ ਬਤੀਤ ਕਰ ਸਕੀਆਂ । ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਸਾਰੀਆਂ ਪੰਜਾਬਣਾਂ ਨੇ ਦੇਰ ਰਾਤ ਹੋਈ ਆਪੋ ਆਪਣੇ ਘਰਾਂ ਨੂੰ ਚਾਲੇ ਪਾ ਦਿੱਤੇ।

Facebook Comments

POST A COMMENT.

Enable Google Transliteration.(To type in English, press Ctrl+g)