ਯੰਗ ਭੰਗੜਾ ਕਲੱਬ ਕੈਲਗਰੀ ਵੱਲੋਂ ਜੁਬਲੀ ਆਡੋਟੋਰੀਅਮ ਵਿੱਚ ਸ਼ਾਨਾਮੱਤੇ ਪਰੋਗਰਾਮ ਦੀ ਪੇਸ਼ਕਾਰੀ

calgary

“ਆ ਪੰਜਾਬ ਦਿਖਾਵਾਂ” ਦੀ ਪੇਸ਼ਕਾਰੀ ਨੇ ਦਰਸਕ ਕੀਲੇ

ਕੈਲਗਰੀ (ਹਰਬੰਸ ਬੁੱਟਰ) : ਯੰਗ ਭੰਗੜਾ ਕਲੱਬ ਕੈਲਗਰੀ ਵੱਲੋਂ ਆਪਣਾ ਇਸ ਸਾਲ ਦਾ ਦੂਸਰਾ ਪਰੋਗਰਾਮ ਜੁਬਲੀ ਆਡੋਟੋਰੀਅਮ ਵਿਖੇ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਕੈਲਗਰੀ ਦੇ ਹੀ 300 ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ। ਅਮਨ ਸਿੱਧੂ ਦੀ ਨਿਰਦੇਸ਼ਨਾ ਹੇਠ ਕਰਵਾਏ ਇਸ ਪ੍ਰੋਗਰਾਮ ਦੀ ਵਿਸੇਸਤਾ ਇਹ ਸੀ ਕਿ ਜੁਬਲੀ ਆਡੋਟੋਰੀਅਮ ਦਾ ਇੰਨਾ ਮਹਿੰਗਾ ਕਿਰਾਇਆ ਹੋਣ ਦੇ ਬਾਵਯੂਦ ਵੀ ਇਸ ਪਰੋਗਰਾਮ ਦੀ ਕੋਈ ਟਿਕਟ ਨਹੀਂ ਸੀ। ਪੂਰਾ ਹਾਲ ਖਚਾਖਚ ਭਰਿਆ ਹੋਇਆ ਸੀ। ਰੰਗ ਬਿਰੰਗੀਆਂ ਪੁਸਾਕਾਂ ਵਿੱਚ ਤਿੰਨ ਸਾਲ ਦੇ ਬੱਚਿਆਂ ਤੋਂ ਲੈਕੇ ਵੱਡੀ ਉਮਰ ਦੇ ਨੌਜਵਾਨ ਮੁੰਡੇ ਕੁੜੀਆਂ ਨੇ ਸਟੇਜ ਉਪਰੋਂ ਆਪਣੀ ਅਦਾਕਰੀ ਦੇ ਕਮਾਲ ਵਿਖਾਏ।

ਪਰੋਗਰਾਮ ਦਾ ਸਿਖਰ ਸੀ ” ਆ ਪੰਜਾਬ ਦਿਖਾਵਾਂ” ਨਾਂ ਦੀ ਪੇਸ਼ਕਾਰੀ । ਪੰਜਾਬ ਦੇ ਪਿੰਡਾਂ ਦੇ ਦ੍ਰਿਸ ਸਵੇਰੇ ਮੂੰਹ ਹਨੇਰੇ ਪਾਠੀ ਬੋਲਣ, ਮੰਦਰਾਂ ਦੀਆਂ ਟੱਲੀਆਂ ਅਤੇ ਨਮਾਜ ਅਦਾ ਕਰਨ ਦੇ ਦ੍ਰਿਸ ਨੂੰ ਦੇਖ ਹਾਲ ਅੰਦਰ ਬੈਠੇ ਲੋਕ ਆਪਣੇ ਆਪ ਨੂੰ ਪੰਜਾਬ ਦੇ ਕਿਸੇ ਪਿੰਡ ਬੈਠੇ ਹੀ ਮਹਿਸੂਸ ਕਰ ਰਹੇ ਸਨ। ਸਵੇਰ ਵੇਲੇ ਅਧ-ਰਿੜਕੇ ਦਾ ਛੰਨਾ ਮੂੰਹ ਨੂੰ ਲਾਉਣ ਵਾਲਾ ਦ੍ਰਿਸ ਬਹੁਤ ਹੀ ਭਾਵੁਕਤਾ ਭਰਿਆ ਸੀ।ਮੰਚ ਅਤੇ ਦਰਸਕਾਂ ਵਿਚਲੀ ਦੂਰੀ ਨੂੰ ਟਾਈਮ ਟਾਈਮ ਉੱਪਰ ਰੇਡੀਓ ਹੋਸਟ ਜਗਪ੍ਰੀਤ ਸੇਰਗਿੱਲ ਅਤੇ ਅਮਨ ਸਿੱਧੂ ਖੁਦ ਹੀ ਦੂਰ ਕਰ ਰਹੇ ਸਨ। ਉਸ ਦਿਨ ਭਾਵੇਂ ਕੈਲਗਰੀ ਵਿੱਚ ਇੱਕ ਹੋਰ ਪਰੋਗਰਾਮ ਵੀ ਸੱਭਿਆਚਾਰਕ ਮੇਲੇ ਦੇ ਬੈਨਰ ਹੇਠ ਹੋ ਰਿਹਾ ਸੀ ਪਰ ਕੈਲਗਰੀ ਵਾਸੀਆਂ ਨੇ ਛੋਟੇ ਛੋਟੇ ਬੱਚਿਆਂ ਦੀ ਸਾਫ ਸੁਥਰੀ ਪੇਸ਼ਕਾਰੀ ਨੂੰ ਹੌਸਲਾ ਦਿੰਦਿਆਂ ਵੱਡੀ ਗਿਣਤੀ ਵਿੱਚ ਪਹੁੰਚਕੇ ਪੰਜਾਬੀ ਸੱਭਿਆਚਾਰ ਦੇ ਮੁਦੱਈ ਹੋਣ ਦੀ ਹਾਮੀ ਭਰੀ।

Facebook Comments

POST A COMMENT.

Enable Google Transliteration.(To type in English, press Ctrl+g)