ਮਿ:ਐਂਡ ਮਿਸ ਕੈਲਗਰੀ ਪੰਜਾਬੀ-2017 ਅੱਜ ਚੁਣੇ ਜਾਣਗੇ


ਕੈਲਗਰੀ (ਹਰਬੰਸ ਬੁੱਟਰ) : ਉਡੀਕ ਦੀਆਂ ਘੜੀ ਦੀਆਂ ਸੂਈਆਂ ਆਖਿਰ 8 ਸਤੰਬਰ ਦੇ ਨਜਦੀਕ ਪੁੱਜ ਹੀ ਗਈਆਂ ਹਨ। ਕੈਲਗਰੀ ਵਿਖੇ ਪੰਜ ਆਬ ਏਂਟਰਟੇਨਮੈਂਟ ਵੱਲੋਂ ਹੈਪੀ ਢਿੱਲੋਂ ਅਤੇ ਗੁਰਿੰਦਰ ਥਾਂਦੀ ਦੇ ਸਹਿਯੋਗ ਨਾਲ ਦੂਸਰਾ ਮਿਸਟਰ ਐਂਡ ਮਿਸ ਕੈਲਗਰੀ ਪੰਜਾਬੀ -2017 ਨਾਂ ਦਾ ਪਰੋਗਰਾਮ ਅੱਜ ਸਾਮ 6 ਵਜੇ ਮੈਗਨੋਲੀਆ ਹਾਲ ਵਿੱਚ ਕਰਵਾਇਆ ਜਾ ਰਿਹਾ ਹੈ। ਦੂਸਰੀ ਬਾਰ ਹੋਣ ਜਾ ਰਹੇ ਪਰੋਗਰਾਮ ਵਿੱਚ 20 ਹਿੱਸੇਦਾਰਾਂ ਦੇ ਮੁਕਾਬਲਿਆਂ ਦੌਰਾਨ ਮਰਦਾਂ ਵਿੱਚੋਂ ਮਿਸਟਰ ਕੈਲਗਰੀ ਪੰਜਾਬੀ-2017 ਅਤੇ ਔਰਤਾਂ ਵਿੱਚੋਂ ਮਿੱਸ ਕੈਲਗਰੀ ਪੰਜਾਬਣ -2017 ਚੁਣੀ ਜਾਵੇਗੀ।

ਇਸ ਪਰੋਗਰਾਮ ਦੌਰਾਨ ਉੱਘੇ ਲੋਕ ਗਾਇਕ ਸਰਬਜੀਤ ਚੀਮਾ ਅਤੇ ਪ੍ਰਸਿੱਧ ਗੀਤਕਾਰ ਅਤੇ ਗਾਇਕ ਬੀਤ ਬਲਜੀਤ ਮੁੱਖ ਜੱਜਾਂ ਦੀ ਭੁਮਿਕਾ ਨਿਭਾਉਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰੋਗਰਾਮ ਦੀ ਪਰਬੰਧਕੀ ਟੀਮ ਵਿੱਚੋਂ ਜਸਪ੍ਰੀਆ ਜੌਹਲ, ਸਾਬੀ ਗਿੱਲ,ਅਤੇ ਸੁੱਖੀ ਧਾਲੀਵਾਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਦਾ ਅਜਿਹੇ ਪਰੋਗਰਾਮ ਕਰਵਾਉਣ ਦਾ ਮਕਸਦ ਪੰਜਾਬੀ ਭਾਈਚਾਰੇ ਵਿੱਚੋਂ ਛੁਪੇ ਹੋਏ ਟੇਲੈਂਟ ਨੂੰ ਬਾਹਰ ਲੈਕੇ ਆਉਣਾ ਹੈ। ਬਹੁਤ ਸਾਰੇ ਲੋਕਾਂ ਕੋਲ ਟੇਲੈਂਟ ਤਾਂ ਹੁੰਦਾ ਹੈ ਪਰ ਅਸਲ ਵਿੱਚ ਉਹਨਾਂ ਨੂੰ ਲੋਕਾਂ ਸਾਹਮਣੇ ਆਉਣ ਦਾ ਮੌਕਾ ਹੀ ਨਹੀਂ ਮਿਲਦਾ । ਅਜਿਹੇ ਪਰੋਗਰਾਮਾਂ ਨਾਲ ਭਾਈਚਾਰੇ ਅੰਦਰ ਉਸਾਰੂ ਸੋਚ ਵਾਲੇ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ। ਕੈਲਗਰੀ ਵਾਸੀਆਂ ਅੰਦਰ ਇਸ ਸੋਅ ਪ੍ਰਤੀ ਬਹੁਤ ਦਿਲਚਸਪੀ ਦਿਖਾਈ ਜਾ ਰਹੀ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਮਿ:ਐਂਡ ਮਿਸ ਕੈਲਗਰੀ ਪੰਜਾਬੀ-2017 ਅੱਜ ਚੁਣੇ ਜਾਣਗੇ