ਭਾਰਤ ਕਸ਼ਮੀਰ ਦਾ ਸਿਆਸੀ ਹੱਲ ਕੱਢੇ: ਜਨਰਲ ਬਾਜਵਾ

qamar-javed-bajwa

ਇਸਲਾਮਾਬਾਦ, 7 ਸਤੰਬਰ (ਏਜੰਸੀ) : ਪਾਕਿਸਤਾਨੀ ਥਲ ਸੈਨਾ ਦੇ ਮੁਖੀ ਜਨਰਲ ਕਾਮਰ ਜਾਵੇਦ ਬਾਜਵਾ ਨੇ ਕਿਹਾ ਹੈ ਕਿ ਭਾਰਤ, ਪਾਕਿਸਤਾਨ ਨੂੰ ਨਿੰਦਣ ਦੀ ਥਾਂ ਕਸ਼ਮੀਰ ਮੁੱਦੇ ਨੂੰ ‘ਸਿਆਸੀ ਤੇ ਸਫ਼ਾਰਤੀ’ ਚੈਨਲਾਂ ਰਾਹੀਂ ਹੱਲ ਕਰਨ ਦਾ ਯਤਨ ਕਰੇ। ਬੀਤੀ ਰਾਤ ਇਥੇ ਰਾਵਲਪਿੰਡੀ ਵਿੱਚ ਰੱਖਿਆ ਦਿਵਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਕਿਹਾ ਕਿ ਦੱਖਣੀ ਏਸ਼ੀਆ ਦੇ ਲੋਕਾਂ ਨੂੰ ਅਮਨ ਤੇ ਖ਼ੁਸ਼ਹਾਲੀ ਦੀ ਲੋੜ ਹੈ। ਅਸਲ ਕੰਟਰੋਲ ਲਕੀਰ ’ਤੇ ਮਾਸੂਮਾਂ ਦੀ ਹੱਤਿਆ ਲਈ ਭਾਰਤ ਨੂੰ ਗੁਨਾਹਗਾਰ ਦੱਸਦਿਆਂ ਜਨਰਲ ਨੇ ਕਿਹਾ ਕਿ ਮੁਲਕ ਨੂੰ ਅਮਨ ਸ਼ਾਂਤੀ ਦਾ ਇਕ ਮੌਕਾ ਦੇਣਾ ਚਾਹੀਦਾ ਹੈ। ਇਹੀ ਸਭ ਦੇ ਹਿੱਤ ਵਿੱਚ ਹੈ।

Facebook Comments

POST A COMMENT.

Enable Google Transliteration.(To type in English, press Ctrl+g)