ਪੱਟੀ ਹਲਕੇ ਤੋਂ ਐਮ ਐਲ ਏ ਸ: ਹਰਮੰਿਦਰ ਸਿੰਘ ਗਿੱਲ ਕੈਲਗਰੀ ਵਾਸੀਆਂ ਦੇ ਰੂਬਰੂ ਹੋਇਆ

calg

ਜੱਟ ਤਾਂ ਕਰੋੜ ਕਰੋੜ ਕਰਜਾ ਚੁੱਕੀ ਬੈਠੇ ਹਨ ਉਹ ਕਿਵੇਂ ਮੁਆਫ ਕਰ ਦੇਈਏ

ਕੈਲਗਰੀ (ਹਰਬੰਸ ਬੁੱਟਰ) : ਪੰਜਾਬ ਦੀ ਕੈਪਟਨ ਸਰਕਾਰ ਅੰਦਰ ਚਰਚਿੱਤ ਚਿਹਰਾ ਸ: ਹਰਮਿੰਦਰ ਸਿੰਘ ਗਿੱਲ 10 ਸਤੰਬਰ 2017 ਦਿਨ ਐਂਤਵਾਰ ਦੀ ਸਾਮ ਰੈਡੀਸਨ ਹੋਟਲ ਵਿਖੇ ਸਾਮ ਦੇ 5 ਵਜੇ ਪਰਵਾਸੀ ਪੰਜਾਬੀਆਂ ਅਤੇ ਆਪਣੇ ਪੱਟੀ ਹਲਕੇ ਦੇ ਲੋਕਾਂ ਦੇ ਰੂਬਰੂ ਹੋਣ ਲਈ ਪੁੱਜੇ। ਇਸ ਮੌਕੇ ਬੋਲਦਿਆਂ ਸ: ਹਰਮਿੰਦਰ ਸਿੰਘ ਗਿੱਲ ਨੇ ਪੰਜਾਬ ਦੀ ਕਿਸਾਨੀ ਦੇ ਦੂਖਾਂਤ ਦੀਆਂ ਗੱਲਾਂ ਕੀਤੀਆਂ। ਉਹਨਾਂ ਗਰੀਬ ਕਿਸਾਨਾ ਦੇ ਦੋ ਦੋ ਲੱਖ ਦੇ ਕਰਜਾ ਮੁਆਫੀ ਦੀ ਗੱਲ ਵੀ ਕੀਤੀ ਪਰ ਨਾਲ ਹੀ ਇਹ ਗੱਲ ਵੀ ਆਖੀ ਕਿ ਜਿਹੜੇ ਕਿਸਾਨਾ ਨੇ ਕਰੋੜ ਕਰੋੜ ਦਾ ਕਰਜਾ ਚੁੱਕਕੇ ਆੜਤ ਦੀਆਂ ਦੁਕਾਨਾ ਖੋਲੀਆਂ ਖੋਲੀਆਂ ਹਨ ਜਾਂ ਕਰਜਾ ਚੁੱਕਕੇ ਧੀਆਂ ਪੁਤਰਾਂ ਦੇ ਆਲੀਸਾਨ ਵਿਆਹ ਕੀਤੇ ਹਨ,ਅਜਿਹੇ ਕਰਜੇ ਮੁਆਫ ਨਹੀਂ ਕੀਤੇ ਜਾ ਸਕਦੇ।

ਉਹਨਾਂ ਸਰਸਾ ਡੇਰਾ ਮੁਖੀ ਨੂੰ ਸਜਾ ਹੋਣ ਦੇ ਦਿਨਾ ਦੌਰਾਨ ਕੈਪਟਨ ਸਰਕਾਰ ਦੀ ਭੁਮਿਕਾ ਅਤੇ ਪਿਛਲੇ ਬਾਦਲ ਰਾਜ ਦੌਰਾਨ ਹੋਈਆਂ ਅਣਸੁਖਾਵੀਆਂ ਵਾਰਦਾਤਾਂ ਦਾ ਮੁਲਾਂਕਣ ਵੀ ਕੀਤਾ ਉਹਨਾ ਦੇ ਸਵਾਗਤੀ ਭਾਸਣ ਦੌਰਾਨ ਬੋਲਦਿਆਂ ਡਾ: ਹਰਭਜਨ ਢਿੱਲੋਂ,ਸਕੱਤਰ ਸਿੰਘ, ਕੈਲਗਰੀ ਤੋਂ ਅਲਬਰਟਾ ਸਰਕਾਰ ਵਿੱਚ ਐਮ ਐਲ ਏ ਪ੍ਰਭ ਗਿੱਲ ਅਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਮੁਲਕ ਨੂੰ ਆਜਾਦ ਹੋਣ ਤੋਂ ਬਾਦ ਪਹਿਲੀ ਵਾਰ ਜੇਕਰ ਕਾਂਗਰਸ ਪਾਰਟੀ ਦੀ ਪੱਟੀ ਹਲਕੇ ਵਿੱਚ ਜਿੱਤ ਹੋਈ ਹੈ ਤਾਂ ਉਹ ਹਰਮਿੰਦਰ ਸਿੰਘ ਗਿੱਲ ਦੀ ਸਖਸੀਅਤ ਸਦਕਾ ਹੀ ਹੋਈ ਹੈ ਕਿਉਂਕਿ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਸ: ਪਰਤਾਪ ਸਿੰਘ ਕੈਰੋਂ ਦੇ ਪੋਤਰੇ ਅਤੇ ਰਾਜਨੀਤੀ ਦੇ ਬਾਬਾ ਬੋਹੜ ਵੱਜੋਂ ਜਾਣੇ ਜਾਂਦੇ ਪ੍ਰਕਾਸ ਸਿੰਘ ਬਾਦਲ ਦੇ ਜਵਾਈ ਆਦੇਸਪ੍ਰਤਾਪ ਸਿੰਘ ਕੈਰੋਂ ਨੂੰ ਹਰਾਉਣਾ ਕੋਈ ਸੌਖਾਲਾ ਕੰਮ ਨਹੀਂ ਹੈ।

ਆਮ ਲੋਕਾਂ ਵਿੱਚ ਵਿਚਰਨਾ ਅਤੇ ਹਰ ਕਿਸੇ ਦੀ ਦੁੱਖ ਤਕਲੀਫ ਨੂੰ ਨੇੜਿਓ ਹੋਕੇ ਸੁਣਨ ਦੇ ਸੁਭਾਅ ਕਾਰਣ ਹੀ ਸ: ਹਰਮਿੰਦਰ ਸਿੰਘ ਗਿੱਲ ਆਮ ਲੋਕਾਂ ਦਾ ਲੀਡਰ ਹੈ।ਜਿੱਤਣ ਤੋਂ ਪਹਿਲਾਂ ਅਤੇ ਜਿੱਤਣ ਤੋਂ ਬਾਦ ਹਲਕੇ ਵਿੱਚ ਉਸ ਦੀਆਂ ਲੋਕਾਂ ਵਿੱਚ ਫੇਰੀਆਂ ਦੌਰਾਨ ਕੋਈ ਫਰਕ ਨਹੀਂ ਹੈ। ਇਸ ਮੌਕੇ ਫੋਰ ਐਸ ਇੰਮੀਗ੍ਰੇਸ਼ਨ ਵੱਲੋਂ ਹਰਮਿੰਦਰ ਸਿੰਘ ਸੰਧੂ ਅਤੇ ਉਸਦੇ ਸਹਿਯੋਗੀਆਂ ਨੇ ਯਾਦਗਾਰੀ ਮੋਮੈਂਟੋ ਨਾਲ ਐਮ ਐਲ ਏ ਹਰਮਿੰਦਰ ਸਿੰਘ ਦਾ ਮਾਣ ਸਨਮਾਨ ਵੀ ਕੀਤਾ।

Facebook Comments

POST A COMMENT.

Enable Google Transliteration.(To type in English, press Ctrl+g)