ਦੇਰ ਨਾਲ ਜੀਐਸਟੀ ਰਿਟਰਨ ਫਾਇਲ ਕਰਨ ਵਾਲੇ ਕਾਰੋਬਾਰੀਆਂ ਨੂੰ ਮਿਲੀ ਵੱਡੀ ਰਾਹਤ

gst

ਨਵੀਂ ਦਿੱਲੀ, 5 ਸਤੰਬਰ (ਏਜੰਸੀ) : ਕੰਪਨੀਆਂ ਨੂੰ ਜੀਐੱਸਟੀ ਰਿਟਰਨ ਭਰਨ ਲਈ ਹੁਣ ਹੋਰ ਸਮਾਂ ਮਿਲ ਗਿਆ ਹੈ। ਸਰਕਾਰ ਨੇ ਜੁਲਾਈ ਅਤੇ ਅਗਸਤ ਲਈ ਵਿਕਰੀ ਅਤੇ ਖਰੀਦ ਆਂਕੜੇ ਫਾਇਲ ਕਰਨ ਦੇ ਨਾਲ–ਨਾਲ ਕਰਕੇ ਭੁਗਤਾਨ ਲਈ ਅੰਤਿਮ ਤਾਰੀਖ ਵਧਾ ਦਿੱਤੀ ਹੈ। ਹੁਣ ਜੁਲਾਈ ਦੇ ਲਈ ਵਿਕਰੀ ਰਿਟਰਨ ਯਾ ਜੀਐੱਸਟੀ.ਆਰ–1, 10 ਸਤੰਬਰ ਤੱਕ ਭਰਿਆ ਜਾ ਸਕੇਗਾ। ਪਹਿਲਾਂ ਇਹ ਸਮਾਂ ਸੀਮਾ 5 ਸਤੰਬਰ ਸੀ। ਉਥੇ ਹੀ ਖਰੀਦ ਰਿਟਰਨ ਜਾਂ ਜੀਐੱਸਟੀ.ਆਰ – 2 ਨੂੰ 25 ਸਤੰਬਰ ਤੱਕ ਭਰਿਆ ਜਾ ਸਕੇਗਾ। ਪਹਿਲਾਂ ਇਹ ਸਮਾਂ ਸੀਮਾ 10 ਸਤੰਬਰ ਸੀ। ਜੀਐੱਸਟੀ.ਆਰ – 1 ਅਤੇ ਜੀਐੱਸਟੀ.ਆਰ – 2 ਦਾ ਮਿਲਾਨ ਜੀਐੱਸਟੀ.ਆਰ – 3 ਦੇ ਨਾਲ 30 ਸਤੰਬਰ ਤੱਕ ਭਰਨਾ ਹੋਵੇਗਾ। ਪਹਿਲਾਂ ਇਸਦੇ ਲਈ ਅੰਤਿਮ ਤਾਰੀਖ 15 ਸਤੰਬਰ ਸੀ।

Facebook Comments

POST A COMMENT.

Enable Google Transliteration.(To type in English, press Ctrl+g)