ਇੱਕ ਨਹੀਂ ਸਗੋਂ ਦੋ ਔਰਤਾਂ ਨੇ ਲਗਾਏ ਜਿਸਮਾਨੀ ਸੋਸ਼ਣ ਦੇ ਦੋਸ਼


ਕੈਲਗਰੀ ਦੇ ਐਮ ਪੀ ਦਰਸਨ ਕੰਗ ਨੂੰ ਲਿਬਰਲ ਪਾਰਲੀਮਾਨੀ ਪਾਰਟੀ ਤੋਂ ਅਸਤੀਫਾ ਦੇਣਾ ਪਿਆ

ਕੈਲਗਰੀ, (ਹਰਬੰਸ ਬੁੱਟਰ) ਪੰਜਾਬੀ ਮੂਲ ਦੇ ਐਮ ਪੀ ਦਰਸਨ ਕੰਗ ਦੇ ਅਸਤੀਫੇ ਦੀ ਚਰਚਾ ਅੱਜ ਪੂਰੇ ਕਨੇਡਾ ਭਰ ਅੰਦਰ ਹੋ ਰਹੀ ਹੈ। ਸਾਲ 2015 ਤੋਂ ਐਮ ਪੀ ਚੁਣੇ ਗਏ 66 ਸਾਲਾ ਦਰਸਨ ਕੰਗ ਨੇ ਲਿਬਰਲ ਪਾਰਲੀਮਾਨੀ ਪਾਰਟੀ(æਬਿeਰਅਲ ਚਅੁਚੁਸ) ਤੋਂ ਅੱਜ ਬਾਦ ਦੁਪਿਹਰ ਆਪਣਾ ਅਸਤੀਫਾ ਦੇ ਦਿੱਤਾ ।ਵਰਨਣਯੋਗ ਹੈ ਕਿ ਉਸਦੇ ਕੈਲਗਰੀ ਦਫਤਰ ਵਿੱਚ ਕੰਮ ਕਰਦੀ 24 ਸਾਲਾ ਲੜਕੀ ਨੇ ਉਸ ਉੱਪਰ ਜਿਸਮਾਨੀ ਛੇੜਛਾੜ ਦੇ ਦੋਸ ਲਗਾਏ ਸਨ। ਪੀੜਿਤ ਲੜਕੀ ਦੇ ਪਿਤਾ ਵੱਲੋਂ ਟਰਾਂਟੋ ਸਟਾਰ ਅਖ਼ਬਾਰ ਨਾਲ ਗੱਲਬਾਤ ਕਰਦੇ ਹੋਏ ਕੰਗ ਉੱਪਰ ਇਹ ਦੋਸ਼ ਲਗਾਇਆ ਕਿ ਐਮ ਪੀ ਦਰਸਨ ਕੰਗ ਨੇ ਉਹਨਾਂ ਨੂੰ ਇਸ ਮਾਮਲੇ ਵਿੱਚ ਮੂੰਹ ਬੰਦ ਰੱਖਣ ਲਈ 1 ਲੱਖ ਡਾਲਰ ਦੀ ਪੇਸ਼ਕਸ ਕੀਤੀ ਸੀ।

ਇਸ ਮਾਮਲੇ ਵਿੱਚ ਕੰਗ ਆਪਣੇ ਆਪ ਨੂੰ ਨਿਰਦੋਸ਼ ਦੱਸਦਾ ਰਿਹਾ, ਪਰ ਅੱਜ ਦੁਪਿਹਰ ਵੇਲੇ ਉਸ ਮੌਕੇ ਹਾਲਤ ਗੰਭੀਰ ਬਣ ਗਏ ਜਦੋਂ ਦਰਸਨ ਕੰਗ ਦੇ ਦਫਤਰ ਵਿੱਚ ਕੁੱਝ ਸਾਲ ਪਹਿਲਾਂ ਨੌਕਰੀ ਕਰਦੀ ਕ੍ਰਿਸਟੀਨ ਮੁਰੈਲ ਨਾਂ ਦੀ ਔਰਤ ਨੇ ਵੀ ਉਸ ਮੌਕੇ ਉਸ ਨਾਲ ਹੋਈਆਂ ਵਧੀਕੀਆਂ ਦੀ ਗਾਥਾ ਔਟਵਾ ਤੋਂ ਛਪਦੇ “ਦੀ ਹਿੱਲ ਟਾਈਮਜ਼ “ਅਖ਼ਬਾਰ ਕੋਲ ਸੁਣਾ ਦਿੱਤੀ । ਇਸ ਖ਼ਬਰ ਦੇ ਛੱਪਦਿਆਂ ਹੀ ਦਰਸਨ ਕੰਗ ਕਸੂਤੀ ਸਥਿੱਤੀ ਵਿੱਚ ਫਸ ਗਏ ਅਤੇ ਅਸਤੀਫਾ ਦੇਣ ਤੋਂ ਬਿਨਾ ਉਹਨਾ ਕੋਲ ਇਸ ਵੇਲੇ ਕੋਈ ਰਾਹ ਨਹੀਂ ਸੀ ਬਚਿਆ। ਉਂਝ ਵੈਸੇ ਭਰੋਸੇਯੋਗ ਸੂਤਰਾਂ ਅਨਸਾਰ ਅੱਜ ਪਾਰਟੀ ਨੇ ਖੁਦ ਵੀ ਦਰਸਨ ਕੰਗ ਨੂੰ ਬਾਹਰ ਦਾ ਰਸਤਾ ਦਿਖਾ ਹੀ ਦੇਣਾ ਸੀ।

ਪੰਜਾਬੀ ਭਾਈਚਾਰੇ ਅੰਦਰ ਹਾਲੇ ਗੁਰਮੀਤ ਰਾਮ ਰਹੀਮ ਦੇ ਚਰਿੱਤਰ-ਹੀਣ ਹੋਣ ਦੇ ਚਰਚੇ ਠੰਡੇ ਨਹੀ ਸਨ ਪਏ ਕਿ ਉਸਦੇ ਨਾਲ ਮਿਲਦਾ ਜੁਲਦਾ ਹੀ ਮਸਲਾ ਹੋਰ ਚਾਰ ਦਿਨ ਲੋਕਾਂ ਨੂੰ ਚੁੰਝ ਚਰਚਾ ਕਰਨ ਲਈ ਮਿਲ ਗਿਆ ਪਰ ਸਮਝਦਾਰ ਲੋਕ ਇਸ ਘਟਨਾ ਨੂੰ ਪੰਜਾਬੀ ਭਾਈਚਾਰੇ ਉੱਪਰ ਦਾਗ ਦੇ ਰੂਪ ਵਿੱਚ ਦੇਖ ਰਹੇ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਇੱਕ ਨਹੀਂ ਸਗੋਂ ਦੋ ਔਰਤਾਂ ਨੇ ਲਗਾਏ ਜਿਸਮਾਨੀ ਸੋਸ਼ਣ ਦੇ ਦੋਸ਼