ਅਮਰਨਾਥ ਯਾਤਰਾ ਬੱਸ ਉਤੇ ਹਮਲਾ ਕਰਨ ਦਾ ਸਾਜ਼ਸ਼ਕਰਤਾ ਅਬੂ ਇਸਮਾਈਲ ਮੁਕਾਬਲੇ ‘ਚ ਢੇਰ

Encounter-in-Kashmir-ends,-kills-one-militant

ਸ੍ਰੀਨਗਰ, 14 ਸਤੰਬਰ (ਏਜੰਸੀ) : ਅਤਿਵਾਦੀ ਜਥੇਬੰਦੀ ਲਸ਼ਕਰ-ਏ-ਤੋਇਬਾ ਦਾ ਪ੍ਰਮੁੱਖ ਅਤਿਵਾਦੀ ਅਬੂ ਇਸਮਾਈਲ ਸ੍ਰੀਨਗਰ ਦੇ ਬਾਹਰਵਾਰ ਸਥਿਤ ਨੌਗਾਮ ਇਲਾਕੇ ‘ਚ ਇਕ ਮੁਕਾਬਲੇ ਦੌਰਾਨ ਮਾਰਿਆ ਗਿਆ। ਅਬੂ ਇਸ ਸਾਲ ਅਮਰਨਾਥ ਯਾਤਰਾ ਉਤੇ ਹੋਏ ਹਮਲੇ ਦਾ ਮੁੱਖ ਸਾਜ਼ਸ਼ਕਰਤਾ ਸੀ। ਕਸ਼ਮੀਰ ਪੁਲਿਸ ਨੇ ਦਸਿਆ ਕਿ ਪਾਕਿਸਤਾਨ ਵਾਸੀ ਅਬੂ ਇਸਮਾਈਲ ਅਤੇ ਉਸ ਦਾ ਇਕ ਸਾਥੀ ਮੁਕਾਬਲੇ ‘ਚ ਮਾਰਿਆ ਗਿਆ ਜੋ ਕਿ ਪੁਲਿਸ ਅਤੇ ਸੁਰੱਖਿਆ ਫ਼ੋਰਸਾਂ ਲਈ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਉਸ ਨੇ ਹੀ ਅਮਰਨਾਥ ਯਾਤਰਾ ਉਤੇ ਹਮਲੇ ਦੀ ਸਾਜ਼ਸ਼ ਘੜੀ ਸੀ ਜਿਸ ‘ਚ ਛੇ ਔਰਤਾਂ ਸਮੇਤ ਸੱਤ ਯਾਤਰੀ ਮਾਰੇ ਗਏ ਸਨ ਅਤੇ 19 ਜ਼ਖ਼ਮੀ ਹੋਏ ਸਨ।

ਦੂਜੇ ਮਾਰੇ ਗਏ ਅਤਿਵਾਦੀ ਦੀ ਪਛਾਣ ਛੋਟਾ ਕਾਸਿਮ ਵਜੋਂ ਹੋਈ ਹੈ ਅਤੇ ਉਹ ਵੀ ਪਾਕਿਸਤਾਨੀ ਨਾਗਰਿਕ ਹੈ। ਪੁਲਿਸ ਨੇ ਦਸਿਆ ਕਿ ਅਬੂ ਇਸਮਾਈਲ 15 ਹੋਰ ਅਪਰਾਧਕ ਮਾਮਲਿਆਂ ‘ਚ ਸ਼ਾਮਲ ਸੀ। ਇਸ ਦੌਰਾਨ ਲੋਕਾਂ ਵਲੋਂ ਵਿਰੋਧ ਦੇ ਸਿੱਟੇ ਵਜੋਂ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਦੇ ਮਕਸਦ ਨਾਲ ਸ੍ਰੀਨਗਰ ਇਲਾਕੇ ‘ਚ ਇੰਟਰਨੈੱਟ ਸੇਵਾਵਾਂ ਕੁੱਝ ਦੇਰ ਲਈ ਬੰਦ ਕਰ ਦਿਤੀਆਂ ਗਈਆਂ ਹਾਲਾਂਕਿ ਬਾਅਦ ‘ਚ ਇਨ੍ਹਾਂ ਅੰਸ਼ਕ ਤੌਰ ‘ਤੇ ਬਹਾਲ ਕਰ ਦਿਤਾ ਗਿਆ। ਸ੍ਰੀਨਗਰ ਅਤੇ ਨੇੜਲੇ ਇਲਾਕਿਆਂ ‘ਚ ਸਕੂਲ ਅਤੇ ਕਾਲਜਾਂ ‘ਚ ਵੀ ਅਹਿਤਿਆਤਨ ਕਲ ਛੁੱਟੀ ਕਰ ਦਿਤੀ ਗਈ ਹੈ।

Facebook Comments

POST A COMMENT.

Enable Google Transliteration.(To type in English, press Ctrl+g)