ਯਮਲਾ ਪਗਲਾ ਦੀਵਾਨਾ-3 ਦੀ ਸ਼ੂਟਿੰਗ ਹੋਈ ਸ਼ੁਰੂ

yamla-pagla-deewana-3

ਨਵੀਂ ਦਿੱਲੀ, 14 ਅਗਸਤ (ਏਜੰਸੀ) : ਫ਼ਿਲਮ ਯਮਲਾ ਪਗਲਾ ਦੀਵਾਨਾ ਸੀਰੀਜ਼ ਦੀ ਅਗਲੀ ਫ਼ਿਲਮ ਦੀ ਉਡੀਕ ਕਰਨ ਵਾਲੇ ਦਰਸ਼ਕਾਂ ਦੇ ਲਈ ਇਕ ਖੁਸ਼ਖਬਰੀ ਹੈ। ਇਸ ਫ਼ਿਲਮ ਦੇ ਤੀਜੇ ਪਾਰਟੀ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਅਦਾਕਾਰ ਬੌਬੀ ਦਿਓਲ ਨੇ ਅਪਣੇ ਟਵਿਟਰ ਹੈਂਡਲ ਤੋਂ ਇਕ ਫ਼ੋਟੋ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ। ਤਸਵੀਰ ਵਿਚ ਫ਼ਿਲਮ ਦੇ ਸੈਟ ‘ਤੇ ਬੌਬੀ ਅਪਣੇ ਪਿਤਾ ਅਤੇ ਅਦਾਕਾਰ ਧਰਮਿੰਦਰ ਦੇ ਨਾਲ ਇਕ ਗੱਡੀ ‘ਤੇ ਬੈਠੇ ਨਜ਼ਰ ਆ ਰਹੇ ਹਨ।

ਇਸ ਤਸਵੀਰ ਨਾਲ ਤੁਹਾਨੂੰ ਸ਼ੋਲੇ ਫ਼ਿਲਮ ਦੇ ਉਸ ਯਾਦਗਾਰ ਸੀਨ ਦੀ ਯਾਦ ਆ ਜਾਵੇਗੀ ਜਿਸ ਵਿਚ ਅਮਿਤਾਭ ਬੱਚਨ ਅਤੇ ਧਰਮਿੰਦਰ ਨੇ ਇਕੱਠੇ ‘ਯੇ ਦੋਸਤੀ’ ਵਾਲਾ ਗਾਣਾ ਗਾਇਆ ਸੀ। ਬੌਬੀ ਨੇ ਜਿਸ ਤਸਵੀਰ ਨੂੰ ਸ਼ੇਅਰ ਕੀਤਾ ਹੈ ਉਸ ਵਿਚ ਧਰਮਿੰਦਰ ਵੀਰੂ ਦੇ ਗੇਟਪ ਵਿਚ ਮੋਟਰ ਸਾਈਕਲ ‘ਤੇ ਬੈਠੇ ਦਿਖ ਰਹੇ ਹਨ। ਜਦ ਕਿ ਬੌਬੀ ਸਾਈਡ ਵਿਚ ਲੱਗੇ ਕੈਰੀਅਰ ਵਿਚ ਜੈ ਬਣੇ ਹੋਏ ਬੈਠੇ ਹਨ। ਤਸਵੀਰ ਤੋਂ ਲੱਗ ਰਿਹਾ ਹੈ ਕਿ ਯਮਲਾ ਪਗਲਾ ਦੀਵਾਨਾ ਦੇ ਤੀਜੇ ਪਾਰਟ ਵਿਚ ਵੀ ਸ਼ੋਲੇ ਦਾ ਇਹ ਸੀਨ ਦਿਖਣ ਵਾਲਾ ਹੈ। ਇਹ ਸੀਨ ਧਰਮਿੰਦਰ ਅਤੇ ਬੌਬੀ ਦਿਓਲ ‘ਤੇ ਫ਼ਿਲਮਾਇਆ ਜਾ ਰਿਹਾ ਹੈ ਜਿਸ ਵਿਚ ਦੋਵੇਂ ਜੈ-ਵੀਰੂ ਦੇ ਅੰਦਾਜ਼ ਵਿਚ ਨਜ਼ਰ ਆ ਰਹੇ ਹਨ।

ਬੌਬੀ ਨੇ ਤਸਵੀਰ ਸ਼ੇਅਰ ਕਰਨ ਦੇ ਨਾਲ ਲਿਖਿਆ ਹੈ ‘ਯਮਲਾ ਅਤੇ ਦੀਵਾਨਾ ਨੂੰ ਪਗਲਾ ਦਾ ਇੰਤਜ਼ਾਰ ਹੈ, ‘ਯਮਲਾ ਪਗਲਾ ਦੀਵਾਨਾ-ਮੁੜ ਤੋਂ ਸੈਟ ‘ਤੇ। ਯਮਲਾ ਪਗਲਾ ਦੀਵਾਨਾ 2011 ਵਿਚ ਰਿਲੀਜ਼ ਹੋਈ ਸੀ। ਜਿਸ ਨੂੰ ਸਮੀਰ ਨੇ ਡਾਇਰੈਕਟ ਕੀਤਾ ਸੀ। 2013 ਵਿਚ ਇਸ ਦਾ ਦੂਜਾ ਹਿੱਸਾ ਰਿਲੀਜ਼ ਹੋਇਆ ਸੀ।

Facebook Comments

POST A COMMENT.

Enable Google Transliteration.(To type in English, press Ctrl+g)