ਪਾਕਿ ਨੇ 5 ਸਾਲਾਂ ‘ਚ 298 ਭਾਰਤੀਆਂ ਨੂੰ ਦਿੱਤੀ ਨਾਗਰਿਕਤਾ : ਗ੍ਰਹਿ ਮੰਤਰਾਲਾ


ਇਸਲਾਮਾਬਾਦ, 20 ਅਗਸਤ (ਏਜੰਸੀ) : ਪਾਕਿਸਤਾਨ ਗ੍ਰਹਿ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਸਾਲ 2012 ਤੋਂ ਲੈ ਕੇ 14 ਅਪ੍ਰੈਲ 2017 ਤੱਕ ਕੁੱਲ 298 ਭਾਰਤੀਆਂ ਨੂੰ ਪਾਕਿਸਤਾਨ ਦੀ ਨਾਗਰਿਕਤਾ ਮਿਲੀ ਹੈ। ਮੰਤਰਾਲੇ ਨੇ ਪਾਕਿਸਤਾਨ ਦੀ ਸੱਤਾਧਾਰੀ ਪਾਰਟੀ ਪੀਐਮਐਲ-ਐਨ ਦੇ ਸੰਸਦ ਮੈਂਬਰ ਸ਼ੇਖ ਰੁਹੇਲ ਅਸਗਰ ਵੱਲੋਂ ਸੰਸਦ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ ਹੈ।

ਮੰਤਰਾਲੇ ਦੇ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਸਾਲ 2012 ਵਿੱਚ 48 ਭਾਰਤੀਆਂ ਨੂੰ, ਸਾਲ 2013 ਵਿੱਚ 75, ਸਾਲ 2014 ਵਿੱਚ 76, ਸਾਲ 2015 ਵਿੱਚ ਸਿਰਫ਼ 15 ਨੂੰ ਅਤੇ 2016 ਵਿੱਚ 69 ਭਾਰਤੀਆਂ ਨੂੰ ਪਾਕਿਸਤਾਨੀ ਨਾਗਰਿਕਤਾ ਦਿੱਤੀ ਗਈ। ਇਸ ਸਾਲ 14 ਅਪ੍ਰੈਲ ਤੱਕ 15 ਪ੍ਰਵਾਸੀ ਭਾਰਤੀਆਂ ਨੂੰ ਪਾਕਿਸਤਾਨ ਨਾਗਰਿਕਤਾ ਦੇ ਚੁੱਕਾ ਹੈ। ਮੰਤਰਾਲੇ ਦੇ ਮੁਤਾਬਕ ਪਾਕਿਸਤਾਨ ਹਮੇਸ਼ਾ ਇੱਕ ਅਜਿਹਾ ਦੇਸ਼ ਰਿਹਾ ਹੈ, ਜਿੱਥੇ ਨਾਗਰਿਕਤਾ ਹਾਸਲ ਕਰਨਾ ਮੁਸ਼ਕਲ ਕੰਮ ਹੈ, ਪਰ ਕਈ ਦੇਸ਼ਾਂ ਦੇ ਅਣਗਿਣਤ ਪ੍ਰਵਾਸੀ, ਖਾਸ ਤੌਰ ‘ਤੇ ਭਾਰਤ, ਅਫਗਾਨਿਸਤਾਨ, ਬੰਗਲਾਦੇਸ਼ ਅਤੇ ਬਰਮਾ ਦੇ ਲੋਕ ਇੱਥੇ ਰਹਿ ਰਹੇ ਹਨ।

ਬੀਤੇ ਸਾਲ ਮਾਰਚ ਮਹੀਨੇ ਵਿੱਚ ਪਾਕਿਸਤਾਨ ਦੇ ਗ੍ਰਹਿ ਮੰਤਰੀ ਚੌਧਰੀ ਨਿਸਾਰ ਅਲੀ ਖਾਨ ਨੇ ਇੱਕ ਭਾਰਤੀ ਔਰਤ ਨੂੰ ਪਾਕਿਸਤਾਨੀ ਨਾਗਰਿਕਤਾ ਦਿੱਤੀ ਸੀ। ਇਸ ਔਰਤ ਦੇ ਪਤੀ ਦਾ ਕਈ ਸਾਲ ਪਹਿਲਾਂ ਦੇਹਾਂਤ ਹੋ ਚੁੱਕਾ ਸੀ। ਔਰਤ ਨੇ ਸਾਲ 2008 ਵਿੱਚ ਹੀ ਨਾਗਰਿਕਤਾ ਹਾਸਲ ਕਰਨ ਲਈ ਬਿਨੈ ਕੀਤਾ ਸੀ, ਪਰ ਇਹ ਮਾਮਲਾ ਤਦ ਤੋਂ ਲਟਕ ਰਿਹਾ ਸੀ। ਔਰਤ ਨੇ ਕਾਫ਼ੀ ਸਮਾਂ ਪਹਿਲਾਂ ਪਾਕਿਸਤਾਨੀ ਸ਼ਖਸ ਨਾਲ ਵਿਆਹ ਕਰਵਾਇਆ ਸੀ। ਪਤੀ ਦੀ ਮੌਤ ਤੋਂ ਬਾਅਦ ਔਰਤ ਦੇ ਮਤਰੇਏ ਪੁੱਤਰ ਨੇ ਉਸ ਨੂੰ ਕਥਿਤ ਤੌਰ ‘ਤੇ ਜਾਇਦਾਦ ਤੋਂ ਬੇਦਖ਼ਲ ਕਰ ਦਿੱਤਾ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪਾਕਿ ਨੇ 5 ਸਾਲਾਂ ‘ਚ 298 ਭਾਰਤੀਆਂ ਨੂੰ ਦਿੱਤੀ ਨਾਗਰਿਕਤਾ : ਗ੍ਰਹਿ ਮੰਤਰਾਲਾ