ਲੱਦਾਖ ਦਾ ਦੌਰਾ ਕਰਕੇ ਜਵਾਨਾਂ ਦਾ ਹੌਸਲਾ ਵਧਾਉਣਗੇ ਰਾਸ਼ਟਰਪਤੀ ਕੋਵਿੰਦ

Ram-Nath-Kovind

ਲੇਹ, 19 ਅਗੱਸਤ (ਏਜੰਸੀ) : ਰਾਸ਼ਟਰਪਤੀ ਰਾਮਨਾਥ ਕੋਵਿੰਦ 21 ਅਗਸਤ ਨੂੰ ਲੱਦਾਖ ਦਾ ਦੌਰਾ ਕਰਨਗੇ। ਉਹ ਲੇਹ ਪਹੁੰਚ ਕੇ ਭਾਰਤ ਅਤੇ ਚੀਨ ਦੀਆਂ ਹੱਦਾਂ ‘ਤੇ ਤਾਇਨਾਤ ਜਵਾਨਾਂ ਦਾ ਹੌਸਲਾ ਵਧਾਉਣਗੇ। ਇਸ ਦੌਰੇ ਤੋਂ ਪਹਿਲਾ ਆਰਮੀ ਚੀਫ ਜਨਰਲ ਬਿਪੀਨ ਰਾਵਤ ਲੱਦਾਖ ਦਾ ਦੌਰਾ ਕਰਕੇ ਸੁਰੱਖਿਆ ਸਥਿਤੀ ਦਾ ਜਾਇਜਾ ਲੈਣਗੇ। ਚੀਨ ਦੇ ਜਵਾਨਾਂ ਨੇ ਲੱਦਾਖ ‘ਚ ਪੈਂਗੋਂਗ ਝੀਲ ਨਜ਼ਦੀਕ ਦੋ ਸਥਾਨਾਂ ‘ਤੇ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਹੈ। ਭਾਰਤੀ ਜਵਾਨਾਂ ਨੇ ਉਨ੍ਹਾਂ ਨੇ ਖਦੇੜ ਦਿੱਤਾ ਸੀ। ਇਸ ਦੌਰਾਨ ਚੀਨੀ ਸੈਨਿਕਾਂ ਨੇ ਪਥਰਾਅ ਵੀ ਕੀਤਾ, ਜਿਸ ‘ਚ ਦੋਵੇ ਸਾਈਡਾਂ ਤੋਂ ਜਵਾਨ ਜ਼ਖਮੀ ਹੋ ਗਏ। ਭਾਰਤ ਇਸ ਘਟਨਾ ‘ਤੇ ਚੀਨ ਨੂੰ ਆਪਣੀ ਨਾਰਾਜ਼ਗੀ ਪ੍ਰਗਟ ਕਰ ਚੁੱਕਾ ਹੈ। ਨਾਲ ਹੀ ਫੌਜ ਅਧਿਕਾਰੀ ਜਨਰਲ ਬਿਪੀਨ ਰਾਵਤ 20 ਅਗਸਤ ਨੂੰ ਲੱਦਾਖ ਦਾ ਦੌਰਾ ਕਰਨਗੇ। ਉਹ ਇਲਾਕੇ ‘ਚ ਫੀਲਡ ਕਮਾਂਡਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਅੱਗੇ ਆ ਰਹੀਆਂ ਚੁਣੌਤੀਆਂ ਬਾਰੇ ਰਾਜਨੀਤੀ ‘ਚ ਚਰਚਾ ਕਰਨਗੇ।

ਰਾਸ਼ਟਰਪਤੀ ਦਾ ਪਹਿਲਾ ਦੌਰਾ
ਰਾਸ਼ਟਰਪਤੀ ਬਣਨ ਤੋਂ ਬਾਅਦ ਰਾਮਨਾਥ ਕੋਵਿੰਦ ਦਾ ਇਹ ਪਹਿਲਾਂ ਲੱਦਾਖ ਦੌਰਾ ਹੋਵੇਗਾ। ਲੇਹ ਲੱਦਾਖ ਸਕਾਉਟਸਕੀ ਪੰਜ ਬਟਾਲੀਅਨਾਂ ਨੂੰ ਕਲਰਜ਼ ਭੇਟ ਕਰਨਗੇ। ਰਾਸ਼ਟਰਪਤੀ ਕਲਰਜ਼ ਅਜਿਹੀ ਬਟਾਲੀਅਨਾਂ ਨੂੰ ਦਿੱਤੇ ਜਾਂਦੇ ਹਨ, ਜਿਨ੍ਹਾਂ ਨੇ ਯੁੱਧ ਦੇ ਮੈਦਾਨ ‘ਚ ਵੀਰਤਾਂ ਦੀ ਮਿਸਾਲ ਕਾਇਮ ਕੀਤੀ ਹੋਵੇ। ਲੱਦਾਖ ਸਕਾਊਟਸ ਪਹਿਲਾਂ ਫੌਜ ਦੀ ਸਥਾਈ ਯੂਨਿਟਾਂ ਨਹੀਂ ਸਨ। ਸਾਲ 2001 ‘ਚ ਇਨ੍ਹਾਂ ਨੂੰ ਭਾਰਤੀ ਫੌਜ ਦਾ ਹਿੱਸਾ ਬਣਾਇਆ ਗਿਆ।

Facebook Comments

POST A COMMENT.

Enable Google Transliteration.(To type in English, press Ctrl+g)