ਸਰਦਾਰ ਸਿੰਘ ਅਤੇ ਝਝਾਰਿਆ ਨੂੰ ਮਿਲਿਆ ਖੇਡ ਰਤਨ


ਨਵੀਂ ਦਿੱਲੀ, 29 ਅਗਸਤ (ਏਜੰਸੀ) : ਪੈਰਾ ਓਲੰਪੀਅਨ ਦੇਵੇਂਦਰ ਝਝਾਰਿਆ ਅਤੇ ਤਜ਼ਰਬੇਕਾਰ ਹਾਕੀ ਖਿਡਾਰੀ ਸਰਦਾਰ ਸਿੰਘ ਨੂੰ ਮੰਗਲਵਾਰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੌਮੀ ਖੇਡ ਦਿਵਸ ਮੌਕੇ ‘ਤੇ ਦੇਸ਼ ਦੇ ਸਰਬ ਉਚ ਖੇਡ ਸਮਾਨ ਰਾਜੀਵ ਗਾਂਧੀ ਖੇਡ ਰਤਨ ਨਾਲ ਨਵਾਜਿਆ ਹੈ। ਜਦਕਿ ਸਟਾਰ ਮਹਿਲਾ ਕ੍ਰਿਕਟ ਹਰਮਨਪ੍ਰੀਤ ਕੌਰ ਸਮੇਤ 16 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਦਿੱਤੇ ਗਏ। ਇਸ ਵਾਰ ਅਰਜੁਨ ਪੁਰਸਕਾਰ ਲਈ 17 ਖਿਡਾਰੀਆਂ ਦੀ ਚੋਣ ਕੀਤੀ ਗਈ, ਪਰ ਕ੍ਰਿਕਟ ਚੇਤੇਸ਼ਵਰ ਪੁਜਾਰਾ ਕਾਊਂਟੀ ਕ੍ਰਿਕਟ ‘ਚ ਰੁਝੇ ਹੋਣ ਕਾਰਨ ਪੁਰਸਕਾਰ ਹਾਸਲ ਕਰਨ ਲਈ ਨਹੀਂ ਪਹੁੰਚ ਸਕੇ। ਉਨਾਂ ਨੂੰ ਇਹ ਪੁਰਸਕਾਰ ਬਾਅਦ ‘ਚ ਦਿੱਤਾ ਜਾਵੇਗਾ।

ਭਾਲਾ ਸੁੱਟਣ ਵਿੱਚ ਖਿਡਾਰੀ ਦੇਵੇਂਦਰ ਝਝਾਰਿਆ ਦੋ ਪੈਰਾਓਲੰਪਿਕ ‘ਚ ਗੋਲਡ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਹਨ ਅਤੇ ਖੇਡ ਰਤਨ ਪਾਉਣ ਵਾਲੇ ਪਹਿਲੇ ਪੈਰਾ ਐਥਲੀਟ ਵੀ ਹਨ। ਜਸਟਿਸ ਸੀ ਕੇ ਠੱਕਰ (ਸੇਵਾ ਮੁਕਤ) ਦੀ ਪ੍ਰਧਾਨਗੀ ਵਾਲੀ ਕਮੇਟੀ ਨੇ ਉਨਾਂ ਦੇ ਅਤੇ ਸਰਦਾਰ ਸਿੰਘ ਦੇ ਨਾਮ ਦੀ ਸਿਫਾਰਸ਼ ਕੀਤੀ ਸੀ, ਜਿਸ ‘ਤੇ ਖੇਡ ਮੰਤਰਾਲੇ ਨੇ ਮੋਹਰ ਲਗਾਈ। ਦੋਵਾਂ ਨੂੰ ਮੰਗਲਵਾਰ ਨੂੰ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਨ ‘ਤੇ ਕੌਮੀ ਖੇਡ ਦਿਵਸ ਮੌਕੇ ਰਾਸ਼ਟਰੀ ਭਵਨ ‘ਚ ਆਯੋਜਿਤ ਇੱਕ ਵਿਸ਼ੇਸ਼ ਸਮਾਰੋਹ ‘ਚ ਪੁਰਸਕਾਰ ਦਿੱਤਾ ਜਾਵੇਗਾ। ਉਨਾਂ ਨੂੰ ਪ੍ਰਸ਼ੰਸਾ ਪੱਤਰ ਨਾਲ 7.5 ਲੱਖ ਰੁਪਏ ਨਕਦ ਪੁਰਸਕਾਰ ਦਿੱਤਾ ਗਿਆ। ਇਸ ਸਾਲ ਖੇਡ ਪੁਰਸਕਾਰ ਵਿਵਾਦਾਂ ‘ਚ ਨਹੀਂ ਰਹੇ।

ਦਰੁਣਾਚਾਰੀਆ ਪੁਰਸਕਾਰ ਦੀ ਸੂਚੀ ਵਿੱਚ ਖੇਡ ਮੰਤਰਾਲੇ ਨੇ ਪੈਰਾ ਖੇਡਾਂ ਦੇ ਕੋਚ ਸਤਨਰਾਇਣ ਅਤੇ ਕਬੱਡੀ ਕੋਚ ਹੀਰਾਨੰਦ ਕਟਾਰਿਆ ਦਾਨਾਮ ਹਟਾਇਆ, ਜਦਕਿ ਪੁਲੇਲਾ ਗੋਪੀਚੰਦ ਦੀ ਪ੍ਰਧਾਨਗੀ ਵਾਲੀ ਕਮੇਟੀ ਨੇ ਇਨਾਂ ਦੇ ਨਾਮਾਂ ਦੀ ਸਿਫਾਰਸ਼ ਕੀਤੀ ਸੀ। ਸੱਤਿਆਨਰਾਇਣ ਖਿਲਾਫ਼ ਅਪਰਾਧਿਕ ਮਾਮਲਾ ਦਰਜ ਹੈ ਅਤੇ ਕਟਾਰਿਆ ਖਿਲਾਫ਼ ਮੰਤਰਾਲੇ ਨੂੰ ਕਈ ਸ਼ਿਕਾਇਤਾਂ ਮਿਲੀਆਂ ਸਨ। ਇਨਾਂ ਦੋਵੇਂ ਦੇ ਨਾਮ ਹਟਾ ਕੇ ਛੇ ਕੋਚਾਂ ਨੂੰ ਦਰੁਣਾਚਾਰੀਆ ਪੁਰਸਕਾਰ ਦਿੱਤੇ ਗਏ, ਜਦਕਿ ਤਿੰਨ ਸਾਬਕਾ ਖਿਡਾਰੀਆਂ ਨੂੰ ਖੇਡਾਂ ‘ਚ ਪੂਰਾ ਜੀਵਨ ਯੋਗਦਾਨ ਪਾਉਣ ਲਈ ਧਿਆਨ ਚੰਦ ਪੁਰਸਕਾਰ ਨਾਲ ਨਿਵਾਜਿਆ ਗਿਆ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸਰਦਾਰ ਸਿੰਘ ਅਤੇ ਝਝਾਰਿਆ ਨੂੰ ਮਿਲਿਆ ਖੇਡ ਰਤਨ