ਅਪਣੇ ਵਿਰੁੱਧ ਫ਼ੈਸਲਾ ਆਉਣ ਤੋਂ ਪਹਿਲਾਂ ਹੀ ਥਾਈਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਦੁਬਈ ਭੱਜੀ


ਬੈਂਕਾਕ, 26 ਅਗਸਤ (ਏਜੰਸੀ) : ਥਾਈਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਯਿੰਗਲਕ ਸ਼ਿਨਾਵਾਤਰਾ ਅਪਣੇ ਖ਼ਿਲਾਫ਼ ਸੁਪਰੀਮ ਕੋਰਟ ਦਾ ਫ਼ੈਸਲਾ ਆਉਣ ਤੋਂ ਪਹਿਲਾਂ ਹੀ ਦੇਸ਼ ਛੱਡ ਕੇ ਦੁਬਈ ਚਲੀ ਗਈ। ਸ਼ਿਨਾਵਾਤਰਾ ਦੀ ਪਾਰਟੀ ਦੇ ਮੈਂਬਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਕੱਲ ਸ਼ਿਨਾਵਾਤਰਾ (50) ਅਰਬਾਂ ਡਾਲਰ ਦੇ ਝੋਨਾ ਸਬਸਿਡੀ ਘੁਟਾਲੇ ਦੇ ਮਾਮਲੇ ਵਿਚ ਅਦਾਲਤ ਵਿਚ ਪੇਸ਼ ਨਹੀਂ ਹੋ ਸਕੀ ਸੀ। ਸ਼ਿਨਾਵਾਤਰਾ ਦੀ ਪੁਆ ਥਾਈ ਪਾਰਟੀ ਦੇ ਸੂਤਰਾਂ ਨੇ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਬੀਤੇ ਹਫ਼ਤੇ ਸਿੰਗਾਪੁਰ ਹੁੰਦੇ ਹੋਏ ਦੁਬਈ ਚਲੀ ਗਈ।

ਗੌਰਤਲਬ ਹੈ ਕਿ 2008 ਵਿਚ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਜੇਲ੍ਹ ਦੀ ਸਜ਼ਾ ਤੋਂ ਬਚਣ ਦੇ ਲਈ ਸ਼ਿਨਾਵਾਤਰਾ ਦੇ ਭਰਾ ਥਾਕਸਿਨ ਸ਼ਿਨਾਵਾਤਰਾ ਨੇ ਦੁਬਈ ਵਿਚ ਸ਼ਰਣ ਲਈ ਹੋਈ ਹੈ। ਥਾਈਲੈਂਡ ਦੀ ਰਾਜਨੀਤੀ ਵਿਚ ਬੀਤੇ 15 ਸਾਲਾਂ ਤੋਂ ਅਪਣਾ ਪ੍ਰਭੁਤਵ ਜਮਾਉਣ ਵਾਲੇ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਸ਼ਿਨਾਵਾਤਰਾ ‘ਤੇ ਝੋਨਾ ਸਬਸਿਡੀ ਘੁਟਾਲੇ ਵਿਚ ਸ਼ਾਮਲ ਹੋਣ ਦਾ ਦੋਸ਼ ਹੈ। ਸਾਲ 2014 ਵਿਚ ਸੈਨਾ ਨੇ ਉਨ੍ਹਾਂ ਦੀ ਸਰਕਾਰ ਦਾ ਤਖਤਾ ਪਲਟ ਕਰ ਦਿੱਤਾ ਸੀ ਅਤੇ ਜੇਕਰ ਉਨ੍ਹਾਂ ਇਸ ਮਾਮਲੇ ਵਿਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਘੱਟ ਤੋਂ ਘੱਟ ਦਸ ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ। ਪਛਾਣ ਗੁਪਤ ਰਖੇ ਜਾਣ ਦੀ ਸ਼ਰਤ ‘ਤੇ ਪਾਰਟੀ ਦੇ ਇਕ ਸੀਨੀਅਰ ਨੇਤਾ ਦੱÎਸਿਆ ਕਿ ਸ਼ਿਨਾਵਾਤਰਾ ਪਹਿਲਾਂ ਕੰਬੋਡੀਆ ਗਈ ਫੇਰ ਉਥੋਂ ਸਿੰਗਾਪੁਰ ਹੁੰਦੇ ਹੋਏ ਦੁਬਈ ਚਲੀ ਗਈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਅਪਣੇ ਵਿਰੁੱਧ ਫ਼ੈਸਲਾ ਆਉਣ ਤੋਂ ਪਹਿਲਾਂ ਹੀ ਥਾਈਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਦੁਬਈ ਭੱਜੀ