ਲੋਕਪਾਲ ਦੀ ਨਿਯੁਕਤੀ ਨਾ ਹੋਈ ਤਾਂ ਅੰਨਾ ਹਜ਼ਾਰੇ ਕਰਨਗੇ ਸੰਘਰਸ਼

ਨਵੀਂ ਦਿੱਲੀ, 30 ਅਗਸਤ (ਏਜੰਸੀ) : ਲੋਕਪਾਲ ਨੂੰ ਲੈ ਕੇ ਇਕ ਵਾਰ ਯੂਪੀਏ ਸਰਕਾਰ ਨੂੰ ਹਿਲਾ ਚੁਕੇ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਮੁੜ ਤੋਂ ਇਸ ਦੀ ਮੰਗ ਚੁੱਕੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ ਜਿਸ ‘ਚ ਅਪੀਲ ਕੀਤੀ ਹੈ ਕਿ ਉਹ ਲੋਕਪਾਲ ਦੀ ਨਿਯੁਕਤੀ ਅਤੇ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨ। ਜੇ ਅਜਿਹਾ ਨਹੀਂ ਹੋਇਆ ਤਾਂ ਉਹ ਮੁੜ ਤੋਂ ਅੰਦੋਲਨ ਸ਼ੁਰੂ ਕਰਨਗੇ।

ਅੰਨਾ ਨੇ ਪ੍ਰਧਾਨ ਮੰਤਰੀ ਨੂੰ ਭੇਜੇ ਪੱਤਰ ‘ਚ ਲਿਖਿਆ ਕਿ ਉਨ੍ਹਾਂ ਦਾ ਵਿਰੋਧ ਮੋਦੀ ਸਰਕਾਰ ਵਿਰੁੱਧ ਹੋਵੇਗਾ। ਉਨ੍ਹਾਂ ਕਿਹਾ ਕਿ ਉਸ ਇਤਿਹਾਸਕ ਅੰਦੋਲਨ ਨੂੰ 6 ਸਾਲ ਪੂਰੇ ਹੋ ਗਏ ਹਨ ਜਿਸ ਦੇ ਮਾਧਿਅਮ ਨਾਲ ਲੋਕਾਂ ‘ਚ ਭ੍ਰਿਸ਼ਟਾਚਾਰ ਮੁਕਤ ਭਾਰਤ ਦਾ ਸੁਪਨਾ ਜਾਗਿਆ ਸੀ। ਪਰ ਏਨੇ ਸਾਲਾਂ ਮਗਰੋਂ ਵੀ ਸਰਕਾਰ ਨੇ ਲੋਕਪਾਲ ਦੀ ਨਿਯੁਕਤੀ ਨੂੰ ਲੈ ਕੇ ਕੋਈ ਕਦਮ ਨਹੀਂ ਚੁੱਕਿਆ। ਉਨ੍ਹਾਂ ਅੱਗੇ ਲਿਖਿਆ ਕਿ ਉਹ ਅਗਲੇ ਪੱਤਰ ‘ਚ ਅੰਦੋਲਨ ਦਾ ਦਿਨ ਅਤੇ ਤਰੀਕ ਲਿਖ ਕੇ ਭੇਜਣਗੇ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)