2018 ਤੱਕ ਸੀਲ ਕਰ ਦਿੱਤੀ ਜਾਵੇਗੀ ਭਾਰਤ-ਪਾਕਿਸਤਾਨ ਸਰਹੱਦ

indo-pak-border

ਨਵੀਂ ਦਿੱਲੀ, 3 ਅਗਸਤ (ਏਜੰਸੀ) : ਭਾਰਤ-ਪਾਕਿਸਤਾਨ ਸਰਹੱਦ ਮਾਰਚ 2018 ਤੱਕ ਪੂਰੀ ਤਰ੍ਹਾਂ ਸੀਲ ਹੋ ਜਾਵੇਗੀ। ਬੀਐਸਐਫ ਇਸ ਨੂੰ ਤਿਆਰ ਕਰਨ ਜਾ ਰਿਹਾ ਹੈ। ਜਿਸ ਨੂੰ ਪਾਰ ਕਰਕੇ ਭਾਰਤ ਵਿਚ ਆਉਣਾ ਸੌਖਾਲਾ ਨਹੀਂ ਹੋਵੇਗਾ। ਬੀਐਸਐਫ ਦੇ ਮੁਖੀ ਕੇਕੇ ਸ਼ਰਮਾ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪਾਕਿਸਤਾਨ ਵਲੋਂ ਸਰਹੱਦ ਪਾਰ ਕਰਕੇ ਹੋਣ ਵਾਲੀ ਅੱਤਵਾਦੀਆਂ ਦੀ ਘੁਸਪੈਠ ਇਸ ਨਾਲ ਬਿਲਕੁਲ ਖਤਮ ਹੋ ਜਾਵੇਗੀ। ਬੰਗਲਾਦੇਸ਼ ਨਾਲ ਲੱਗਦੀ ਸਰਹੱਦ ਨੂੰ ਲੈ ਕੇ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਬਾਰੇ ਵਿਚ ਅਜੇ ਕੋਈ ਫ਼ੈਸਲਾ ਨਹੀਂ ਕੀਤਾ ਗਿਆ ਹੈ। ਬੰਗਲਾਦੇਸ਼ ਸਰਕਾਰ ਦੇ ਨਾਲ ਭਾਰਤ ਦੇ ਸਬੰਧ ਬਿਹਤਰ ਹਨ ਅਤੇ ਅਜੇ ਉਥੋਂ ਕੋਈ ਬਹੁਤ ਵੱਡੀ ਪ੍ਰੇਸ਼ਾਨੀ ਨਹੀਂ ਹੋ ਰਹੀ ਹੈ। ਹਾਲਾਂਕਿ ਉਨ੍ਹਾਂ ਦਾ ਬਿਆਨ ਗ੍ਰਹਿ ਮੰਤਰੀ ਨਾਲ ਮੇਲ ਨਹੀਂ ਖਾ ਰਿਹਾ ਹੈ। ਰਾਜਨਾਥ ਸਿੰਘ ਨੇ ਕਿਹਾ ਸੀ ਕਿ ਅਸਮ ਵਿਚ ਬੰਗਲਾਦੇਸ਼ ਨਾਲ ਲੱਗਦੀ ਦੋ ਸੌ ਕਿਲੋਮੀਟਰ ਸਰਹੱਦ ਨੂੰ 2018 ਤੋਂ ਪਹਿਲਾਂ ਸੀਲ ਕਰ ਦਿੱਤਾ ਜਾਵੇਗਾ।

ਸ਼ਰਮਾ ਨੇ ਕਿਹਾ ਕਿ ਬੰਗਲਾਦੇਸ਼ ਦੇ ਨਾਲ ਲੱਗਦੀ ਸਰਹੱਦ ਨੂੰ ਸੀਲ ਕਰਨ ਦਾ ਕੰਮ ਤਦ ਸ਼ੁਰੂ ਹੋਵੇਗਾ ਜਦ ਉਨ੍ਹਾਂ ਦੇ ਕੋਲ ਜ਼ਰੂਰੀ ਸਰੋਤ ਉਪਬਲਧ ਹੋਣਗੇ। ਉਨ੍ਹਾਂ ਦਾ ਕਹਿਣਾ ਸੀ ਕਿ ਅਜੇ ਸਾਡੀ ਸਭ ਤੋਂ ਵੱਡੀ ਪ੍ਰੇਸ਼ਾਨੀ ਪਾਕਿਸਤਾਨ ਦੇ ਨਾਲ ਲੱਗਦੀ ਸਰਹੱਦ ਨੂੰ ਲੈ ਕੇ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੈਨਾ ਦੇ ਨਾਲ ਮਿਲ ਕੇ ਬੀਐਸਐਫ ਹਰ ਮੁਮਕਿਨ ਕੋਸ਼ਿਸ਼ ਕਰ ਰਹੀ ਹੈ ਕਿ ਅੰਤਰਰਾਸ਼ਟਰੀ ਸਰਹੱਦ ਤੋਂ ਅੱਤਵਾਦੀਆਂ ਦੀ ਘੁਸਪੈਠ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਪਾਕਿ ਦੇ ਖੇਤਰ ਵਿਚ ਅੱਤਵਾਦੀਆਂ ਨੂੰ ਭਾਰਤ ਵਿਚ ਭੇਜਣ ਦੇ ਲਈ ਲਾਂਚ ਪੈਡ ਬਣਾਏ ਗਏ ਹਨ। ਅਸੀਂ ਉਨ੍ਹਾਂ ਤੇ ਨਜ਼ਰ ਰੱਖ ਰਹੇ ਹਾਂ। ਸਰਹੱਦ ‘ਤੇ ਖ਼ਾਸ ਚੌਕਸੀ ਵਰਤੀ ਜਾ ਰਹੀ ਹੈ। ਜਿਸ ਨਾਲ ਕਿਸੇ ਵੀ ਹਲਚਲ ਨੂੰ ਰੋਕਿਆ ਜਾ ਸਕੇ।

Facebook Comments

POST A COMMENT.

Enable Google Transliteration.(To type in English, press Ctrl+g)