ਵਿਸ਼ਵ ਚੈਂਪੀਅਨਸ਼ਿਪ : ਸਾਇਨਾ ਨੇਹਵਾਲ ਪ੍ਰੀ-ਕੁਆਰਟਰ ਫਾਇਨਲ ‘ਚ ਪਹੁੰਚੀ


ਗਲਾਸਗੋ, 23 ਅਗਸਤ (ਏਜੰਸੀ) : ਵਿਸ਼ਵ ਚੈਂਪੀਅਨਸ਼ਿਪ ‘ਚ ਭਾਰਤੀ ਸਟਲਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਦੌਰ ਜਾਰੀ ਹੈ। ਓਲੰਪਿਕ ਖੇਡਾਂ ਦੀ ਬਰਾਊਨ (ਪਿੱਤਲ) ਤਮਗੇ ਦੀ ਜੇਤੂ ਸਾਇਨਾ ਨੇਹਵਾਲ ਨੇ ਪ੍ਰਤੀਯੋਗਤਾ ਦੇ ਪ੍ਰੀ ਕੁਆਰਟਰ ਫਾਇਨਲ ‘ਚ ਆਪਣੀ ਥਾਂ ਬਣਾ ਲਈ ਹੈ। ਸਾਇਨਾ ਨੇ ਆਪਣੇ ਦੂਜੇ ਮੁਕਾਬਲੇ ‘ਚ ਸਵਿਟਜ਼ਰਲੈਂਡ ਦੀ ਸਬਰੀਨਾ ਜੈਕਟ ਨੂੰ ਹਰਾਇਆ। ਸਾਇਨਾ ਨੂੰ ਇਹ ਮੈਚ ਜਿੱਤਣ ‘ਚ ਜ਼ਿਆਦਾ ਪ੍ਰੇਸ਼ਾਨੀ ਨਹੀਂ ਝੱਲਣੀ ਪਈ। ਉਨਾਂ ਨੇ 21 11, 21 12 ਸੈਟਾਂ ਨਾਲ ਇਹ ਮੈਚ ਆਪਣੇ ਨਾਮ ਕਰ ਲਿਆ। ਇਸ ਮੈਚ ਵਿੱਚ ਸਾਇਨਾ ਨੇਹਵਾਲ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਅਤੇ ਆਪਣੇ ਵਿਰੋਧੀ ਨੂੰ ਇੱਕ ਵੀ ਮੌਕਾ ਨਾ ਦਿੱਤਾ। ਸਾਇਨਾ ਤੋਂ ਪਹਿਲਾਂ ਭਾਰਤ ਦੀ ਪੀਬੀ ਸਿੰਧੂ ਨੇ ਵੀ ਪ੍ਰਤੀਯੋਗਤਾ ਦੇ ਪ੍ਰੀ ਕੁਆਰਟਰ ਫਾਇਨਲ ‘ਚ ਆਪਣੇ ਸਥਾਨ ਬਣਾ ਲਿਆ ਹੈ। ਮੈਚ ਨੂੰ ਜਿੱਤਣ ‘ਚ ਸਾਇਨਾ ਨੂੰ ਮਹਿਜ਼ 33 ਮਿੰਟ ਦਾ ਸਮਾਂ ਲੱਗਿਆ। ਉਧਰ ਪੁਰਸ਼ ਵਰਗ ‘ਚ ਭਾਰਤ ਦੇ ਵੀ.ਸਾਈਂ ਪ੍ਰਣੀਤ ਵੀ ਪ੍ਰੀ ਕੁਆਰਟਰ ਫਾਇਨਲ ‘ਚ ਪਹੁੰਚ ਗਏ ਹਨ। ਉਨਾਂ ਨੇ ਐਂਥਨੀ ਗਿਨਟਿੰਗ ਨੂੰ 14 21, 21 18, 21 19 ਨਾਲ ਹਰਾਇਆ।

ਸਾਇਨਾ ਨੇ ਅੱਜ ਦੇ ਮੁਕਾਬਲੇ ‘ਚ ਜ਼ਬਰਦਸਤ ਭੂਮਿਕਾ ਦਿਖ਼ਾਈ। ਆਪਣੇ ਡਰਾਪ ਸੈਟਾਂ ਨਾਲ ਉਨਾਂ ਨੇ ਵਿਰੋਧੀ ਨੂੰ ਕਈ ਵਾਰ ਚੱਕਰਾਂ ਵਿੱਚ ਪਾਇਆ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦੇਸ਼ ਦੀ ਸਟਾਰ ਖਿਡਾਰਣ ਪੀਬੀ ਸਿੰਧੂ ਨੇ ਆਪਣਾ ਮੈਚ ਜਿੱਤਦਿਆਂ ਪ੍ਰੀ ਕੁਆਰਟਰ ਫਾਇਨਲ ‘ਚ ਆਪਣੀ ਥਾਂ ਬਣਾ ਲਈ ਸੀ। ਭਾਰਤ ਲਈ ਤਮਗੇ ਦੀ ਉਮੀਦ ਮੰਨੀ ਜਾ ਰਹੀ ਪੀਬੀ ਸਿੰਧੂ ਨੇ ਟੂਰਨਾਮੈਂਟ ਦੇ ਤੀਜੇ ਦੌਰ ਦੇ ਮੁਕਾਬਲੇ ‘ਚ ਦੱਖਣੀ ਕੋਰੀਆ ਦੀ ਕਿਮ ਹਾਓ ਮਿਨ ਨੂੰ 21 16, 21 14 ਨਾਲ ਮਾਤ ਦਿੱਤੀ ਸੀ। ਉਧਰ ਡਬਲ ਯੁਗਲ ਵਰਗ ‘ਚ ਦੋ ਹਾਰਾਂ ਤੋਂ ਬਾਅਦ ਭਾਰਤ ਦੀ ਝੋਲੀ ਇੱਕ ਜਿੱਤ ਪਈ। ਭਾਰਤੀ ਜੋੜੀ ਪ੍ਰਣਬ ਜੈਰੀ ਚੋਪੜਾ ਅਤੇ ਐਨ ਸਿੱਕੀ ਰੇਡੀ ਨੇ ਤੀਜੇ ਦੌਰ ‘ਚ ਥਾਂ ਬਣਾ ਲਈ ਹੈ। ਪ੍ਰਣਬ ਅਤੇ ਸਿੱਕੀ ਦੀ ਜੋੜੀ ਨੇ ਮਲੇਸ਼ੀਆ ਦੇ ਯੋਗੇਂਦਰ ਕ੍ਰਿਸ਼ਨਨ ਅਤੇ ਪ੍ਰਾਜਕਤਾ ਸਾਂਵਤ ਦੀ ਜੋੜੀ ਨੂੰ ਸਿੱਧੈ ਸੈਟਾਂ ‘ਚ 21 12, 21 19 ਨਾਲ ਮਾਤ ਦਿੱਤੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਵਿਸ਼ਵ ਚੈਂਪੀਅਨਸ਼ਿਪ : ਸਾਇਨਾ ਨੇਹਵਾਲ ਪ੍ਰੀ-ਕੁਆਰਟਰ ਫਾਇਨਲ ‘ਚ ਪਹੁੰਚੀ