ਡੋਕਲਾਮ ’ਚ ਚੀਨ ਵੱਲੋਂ ਫ਼ੌਜੀ ਕਾਰਵਾਈ ਕੀਤੇ ਜਾਣ ਦੇ ਆਸਾਰ

Hotline-between-China-India

ਪੇਈਚਿੰਗ, 5 ਅਗਸਤ (ਏਜੰਸੀ) : ਭਾਰਤੀ ਫ਼ੌਜ ਨੂੰ ਡੋਕਲਾਮ ’ਚੋਂ ਦੋ ਹਫ਼ਤਿਆਂ ਅੰਦਰ ਕੱਢਣ ਲਈ ਚੀਨ ਛੋਟੇ ਪੱਧਰ ਦੀ ਫ਼ੌਜੀ ਕਾਰਵਾਈ ਕੀਤੇ ਜਾਣ ਦੀ ਯੋਜਨਾ ਬਣਾ ਰਿਹਾ ਹੈ। ਇਹ ਜਾਣਕਾਰੀ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ’ਚ ਪ੍ਰਕਾਸ਼ਤ ਲੇਖ ’ਚ ਦਿੱਤੀ ਗਈ ਹੈ। ਸਿੱਕਮ ਸੈਕਟਰ ’ਚ ਭਾਰਤ ਅਤੇ ਚੀਨ ਦਰਮਿਆਨ 16 ਜੂਨ ਤੋਂ ਅੜਿੱਕਾ ਚਲ ਰਿਹਾ ਹੈ। ਇਹ ਟਕਰਾਅ ਉਸ ਸਮੇਂ ਸ਼ੁਰੂ ਹੋਇਆ ਜਦੋਂ ਚੀਨੀ ਫ਼ੌਜ ਨੇ ਭੂਟਾਨ ਤਿਕੋਣ ਨੇੜੇ ਸੜਕ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਭੂਟਾਨ ਨੇ ਚੀਨ ਕੋਲ ਇਸ ਦਾ ਵਿਰੋਧ ਦਰਜ ਕਰਾਉਂਦਿਆਂ ਕਿਹਾ ਸੀ ਕਿ ਇਹ ਇਲਾਕਾ ਉਨ੍ਹਾਂ ਦਾ ਹੈ ਅਤੇ ਦੋਸ਼ ਲਾਇਆ ਸੀ ਕਿ ਪੇਈਚਿੰਗ ਸਮਝੌਤੇ ਦੀ ਉਲੰਘਣਾ ਕਰ ਰਿਹਾ ਹੈ ਜਿਸ ਤਹਿਤ ਸਰਹੱਦੀ ਵਿਵਾਦ ਸੁਲਝਣ ਤੱਕ ਹਾਲਤ ਜਿਉਂ ਦੇ ਤਿਉਂ ਰੱਖਣ ਦਾ ਫ਼ੈਸਲਾ ਲਿਆ ਗਿਆ ਸੀ।

ਭਾਰਤ ਦਾ ਕਹਿਣਾ ਹੈ ਕਿ ਚੀਨ ਵੱਲੋਂ ਸੜਕ ਉਸਾਰੀ ਦਾ ਕੰਮ ਇੱਕਤਰਫ਼ਾ ਕਾਰਵਾਈ ਹੈ ਅਤੇ ਸਥਿਤੀ ’ਚ ਬਦਲਾਅ ਹੁੰਦਾ ਹੈ। ਭਾਰਤ ਨੂੰ ਡਰ ਹੈ ਕਿ ਇਸ ਸੜਕ ਦੀ ਸਹਾਇਤਾ ਨਾਲ ਚੀਨ, ਭਾਰਤ ਦੇ ਆਪਣੇ ਉੱਤਰ ਪੂਰਬੀ ਸੂਬਿਆਂ ਤੱਕ ਪਹੁੰਚ ਨੂੰ ਖ਼ਤਮ ਕਰ ਸਕਦਾ ਹੈ। ਸ਼ੰਘਾਈ ਅਕੈਡਮੀ ਆਫ਼ ਸੋਸ਼ਲ ਸਾਈਸਿਜ਼ ’ਚ ਇੰਸਟੀਚਿਊਟ ਆਫ਼ ਇੰਟਰਨੈਸ਼ਨਲ ਰਿਲੇਸ਼ਨਜ਼ ਦੇ ਰਿਸਰਚ ਫੈਲੋ ਹੂ ਜ਼ਿਯੋਂਗ ਦੇ ਹਵਾਲੇ ਨਾਲ ਗਲੋਬਲ ਟਾਈਮਜ਼ ਨੇ ਕਿਹਾ ਕਿ ਚੀਨ ਡੋਕਲਾਮ ’ਚ ਆਪਣੇ ਅਤੇ ਭਾਰਤ ਵਿਚਕਾਰ ਫ਼ੌਜੀ ਅੜਿੱਕੇ ਨੂੰ ਲੰਬਾ ਨਹੀਂ ਖਿੱਚਣ ਦੇਵੇਗਾ। ਉਸ ਮੁਤਾਬਕ ਭਾਰਤੀ ਫ਼ੌਜੀਆਂ ਨੂੰ ਦੋ ਹਫ਼ਤਿਆਂ ਦੇ ਅੰਦਰ ਬਾਹਰ ਕੱਢਣ ਲਈ ਛੋਟੇ ਪੱਧਰ ’ਤੇ ਫ਼ੌਜੀ ਕਾਰਵਾਈ ਕੀਤੀ ਜਾ ਸਕਦੀ ਹੈ। ਮਾਹਿਰ ਨੇ ਅਖ਼ਬਾਰ ’ਚ ਲਿਖਿਆ ਹੈ,‘‘ਚੀਨ ਵੱਲੋਂ ਕਾਰਵਾਈ ਤੋਂ ਪਹਿਲਾਂ ਭਾਰਤੀ ਵਿਦੇਸ਼ ਮੰਤਰਾਲੇ ਨੂੰ ਜਾਣਕਾਰੀ ਦਿੱਤੀ ਜਾਵੇਗੀ।’’

ਉਧਰ ਚੀਨੀ ਮੀਡੀਆ ਖਾਸ ਕਰ ਕੇ ਗਲੋਬਲ ਟਾਈਮਜ਼ ਨੇ ਭਾਰਤ ਵਿਰੋਧੀ ਸਟੈਂਡ ਲਿਆ ਹੋਇਆ ਹੈ। ਹੂ ਨੇ ਲੇਖ ’ਚ ਸਰਕਾਰੀ ਸੀਸੀਟੀਵੀ ਦੀ ਉਸ ਖ਼ਬਰ ਦਾ ਜ਼ਿਕਰ ਵੀ ਕੀਤਾ ਜਿਸ ’ਚ ਹੁਣੇ ਜਿਹੇ ਤਿੱਬਤ ’ਚ ਗੋਲੀਬਾਰੀ ਦੇ ਅਭਿਆਸ ਦੀ ਗੱਲ ਆਖੀ ਗਈ ਹੈ। ਉਸ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ’ਚ ਭਾਰਤ ਨੇ ਚੀਨ ਖ਼ਿਲਾਫ਼ ਅਪ੍ਰਪੱਕ ਨੀਤੀ ਅਪਣਾਈ ਹੋਈ ਹੈ ਅਤੇ ਉਸ ਦੇ ਵਿਕਾਸ modi2ਦਾ ਪੱਧਰ ਚੀਨ ਦੇ ਵਿਕਾਸ ਦੇ ਬਰਾਬਰ ਨਹੀਂ ਹੈ। ਉਸ ਮੁਤਾਬਕ ਭਾਰਤ ਲਾਹਾ ਲੈਣ ਲਈ ਉਨ੍ਹਾਂ ਇਲਾਕਿਆਂ ’ਚ ਵਿਵਾਦ ਪੈਦਾ ਕਰਨਾ ਚਾਹੁੰਦਾ ਹੈ ਜਿਥੇ ਅਸਲ ’ਚ ਕੋਈ ਵਿਵਾਦ ਨਹੀਂ ਹੈ।

Facebook Comments

POST A COMMENT.

Enable Google Transliteration.(To type in English, press Ctrl+g)