SYL ਮਾਮਲਾ : ਇਨੈਲੋ ਨੇ ਪੰਜਾਬ ਦੇ ਵਾਹਨਾਂ ਨੂੰ ਹਰਿਆਣ ‘ਚ ਦਾਖਲ ਹੋਣ ਤੋਂ ਰੋਕਿਆ


ਮੰਡੀ ਡੱਬਵਾਲੀ, 10 ਜੁਲਾਈ (ਏਜੰਸੀ) : ਪੰਜਾਬ ਹਰਿਆਣਾ ਦੀ ਸਰਹੱਦ ਤੇ ਸਥਿਤ ਮੰਡੀ ਡੱਬਵਾਲੀ ਜਿਲਾ ਸਿਰਸਾ (ਹਰਿਆਣਾ) ਵਿਖੇ ਇੰਡੀਅਨ ਨੈਸ਼ਨਲ ਲੋਕ ਦਲ (ਇਲੈਨੋ) ਦੇ ਪ੍ਰਸਤਾਵਿਤ ਅੰਦੋਲਲ ਤੇ ਤਹਿਤ ਇਨੈਲੋ ਦੇ ਵੱਡੀ ਗਿਣਤੀ ਚ ਕਾਰਕੁੰਨਾ ਨੇ ਇਨੈਲੋ ਦੇ ਸਾਂਸਦ ਚਰਨਜੀਤ ਸਿੰਘ ਰੋਡ਼ੀ ਦੀ ਅਗਵਾਈ ਹੇਠ ਗੋਲ ਚੌਕ ਦੇ ਨਜਦੀਕ ਪੰਜਾਬ ਦੇ ਜਿਲਾ ਬਠਿੰਡਾ ਅਤੇ ਮੁਕਤਸਰ ਸਾਹਿਬ ਵਾਲੇ ਪਾਸਿਓ ਸਡ਼ਕ ਰਾਸਤੇ ਰਾਹੀ ਆਉਣ ਵਾਲੇ ਵਾਹਨਾਂ ਨੂੰ ਰੋਕਣ ਲਈ ਸਡ਼ਕਾਂ ਦੇ ਦੋਵੇ ਪਾਸੇ ਧਰਨਾ ਲਾ ਕੇ ਜਾਮ ਕੀਤਾ। ਇਸ ਅੰਦੋਲਨ ਨੂੰ ਮੁੱਖ ਰੱਖਦਿਆਂ ਹੋਇਆ ਪੰਜਾਬ ਹਰਿਆਣਾ ਦੇ ਸਿਵਲ ਅਤੇ ਪੁਲਿਸ ਪ੍ਰਸਾਸਨ ਨੇ ਸਡ਼ਕ ਮਾਰਗ ਰਾਹੀ ਪੰਜਾਬ ਵਾਲੇ ਪਾਸਿਓ ਆਉਣ ਵਾਲੇ ਵਾਹਨ ਜਿਨ੍ਹਾਂ ਨੇ ਹਰਿਆਣਾ ਚ ਦਾਖਲ ਹੋਣਾ ਸੀ ਉਨ੍ਹਾਂ ਨੂੰ ਹਰਿਆਣਾ ਚ ਪਹੁੰਚਣ ਲਈ ਉਕਤ ਦੋਵਾਂ ਸੂਬਿਆਂ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੇ ਬਦਲਵੇ ਢੁੱਕਵੇ ਪ੍ਰਬੰਧ ਕੀਤੇ ਸਨ ਤਾਂ ਕਿ ਉਹ ਆਪਣੀ ਮੰਜਲ ਤਹਿ ਕਰ ਸਕਣ।

ਇਸ ਅੰਦੋਲਨ ਨੂੰ ਮੁੱਖ ਰੱਖਦਿਆ ਹੋਇਆ ਉਕਤ ਦੋਵਾਂ ਸੂਬਿਆਂ ਦੀਆਂ ਸਰਕਾਰੀ ਬੱਸਾਂ ਇੱਕ ਦੂਜੇ ਸੂਬੇ ਵਿੱਚ ਨਹੀ ਗਈਆ ਪੰਜਾਬ ਅਤੇ ਹਰਿਆਣਾ ਦੇ ਸਿਵਲ ਅਤੇ ਪੁਲਿਸ ਪ੍ਰਸਾਸਨ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਹੈ ਕਿ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਤੇ ਜਿਲਾ ਬਠਿੰਡਾ ਖੇਤਰ ਨਾਲ ਖਹਿੰਦੀਆਂ ਹਰਿਆਣਾ (ਮੰਡੀ ਡੱਬਵਾਲੀ) ਦੀਆਂ ਹੱਦਾਂ ਬਦਲਵੇ ਰਾਸਤਿਆਂ ਜਰੀਏ ਟ੍ਰੈਫਿਕ ਲੰਘਾਇਆ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਰਾਹਗੀਰਾਂ ਦੀ ਸੋਖ ਲਈ ਬਦਲਵੇ ਰੂਟਾਂ ਦਾ ਪ੍ਰਬੰਧ ਕੀਤਾ ਗਿਆ ਸੀ। ਪੰਜਾਬ ਦੇ ਸਿਵਲ ਅਤੇ ਪੁਲਿਸ ਪ੍ਰਸਾਸਨ ਨੇ ਹਰਿਆਣਾ ਦੇ ਸਿਵਲ ਅਤੇ ਪੁਲਿਸ ਪ੍ਰਸਾਸਨ ਨੂੰ ਪੂਰਨ ਸਹਿਯੋਗ ਦਿੱਤਾ। ਇਨੈਲੋ ਨੇ ਆਪਣੇ ਗਡ਼੍ਹ ਹਲਕਾ ਡੱਬਵਾਲੀ ਚ ਅੰਦੋਲਨ ਦੀ ਸਫਲਤਾ ਲਈ ਪੂਰੀ ਵਾਹ ਲਾਈ। ਇਨੈਲੋ ਦੇ ਅੰਦੋਲਨ ਦੌਰਾਨ ਸੂਬਾਈ ਸਰਹੱਦ ਤੇ ਅਮਨ ਕਾਨੂੰਨ ਵਿਵਸਥਾ ਅਤੇ ਟ੍ਰੈਫਿਕ ਨੂੰ ਨਿਰਵਿਘਨ ਲੰਘਾਉਣ ਲਈ ਪੰਜਾਬ ਹਰਿਆਣਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੇ ਸਾਂਝੀ ਰਣਨੀਤੀ ਬਣਾਈ ਸੀ।

ਸਤਲੁਜ-ਯਮਨਾ ਲਿੰਕ ਨਹਿਰ ਦੇ ਮੁੱਦੇ ਤੇ ਇਨੈਲੋ ਵੱਲੋ 10 ਜੁਲਾਈ ਨੂੰ ਹਰਿਆਣਾ ਚ ਦਾਖਲ ਹੋਣ ਵਾਲੇ ਪੰਜਾਬ ਵਾਲੇ ਪਾਸਿਓ ਆਉਣ ਵਾਲੇ ਵਾਹਨਾਂ ਨੂੰ ਰੋਕਣ ਦਾ ਐਲਾਨ ਕੀਤਾ ਸੀ। ਜਿਸ ਦੇ ਤਹਿਤ ਇਹ ਜਾਮ ਲਾਇਆ ਗਿਆ। ਇਨੈਲੋ ਦੇ ਸਾਂਸਦ ਚਰਨਜੀਤ ਸਿੰਘ ਰੋਡ਼ੀ, ਹਲਕਾ ਪ੍ਰਧਾਨ ਸਰਬਜੀਤ ਮਸੀਤਾਂ, ਸੀਨੀਅਨ ਆਗੂ ਰਾਕੇਸ਼ ਸਰਮਾਂ, ਰਣਵੀਰ ਰਾਣਾ, ਵਿਪਨ ਮੌਗਾ, ਨੇ ਇੱਕ ਸਾਝੇ ਬਿਆਨ ਵਿੱਚ ਕਿਹਾ ਹੈ ਕਿ ਐਸ.ਵਾਈ.ਐਲ. ਨਹਿਰ ਨਿਰਮਾਣ ਸਬੰਧੀ ਇਨੈਲੋ ਨੇ ਕਾਨੂੰਨੀ ਚਾਰਾਜੋਈ ਸਮੇਤ ਹਰ ਤਰ੍ਹਾਂ ਦੀ ਲਡ਼ਾਈ ਲਡ਼ੀ ਹੈ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਐਸ.ਵਾਈ.ਐਲ. ਨਹਿਰ ਦੇ ਨਿਰਮਾਣ ਦਾ ਫੈਸਲਾ ਹਰਿਆਣਾ ਦੇ ਹੱਕ ਵਿੱਚ ਦਿੱਤਾ ਜਾ ਚੁੱਕਾ ਹੈ। ਇਸ ਲਈ ਹਰਿਆਣਾ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਇਸ ਦਾ ਨਿਰਮਾਣ ਕਰਨਾ ਚਾਹੀਦਾ ਹੈ। ਮਜਬੂਰ ਹੋ ਕੇ ਹਰਿਆਣਾ ਨੇ ਪੰਜਾਬ ਵਾਲੇ ਪਾਸਿਓਂ ਹਰਿਆਣਾ ਚ ਦਾਖਲ ਹੋਣ ਵਾਲੇ ਵਾਹਨਾਂ ਨੂੰ ਰੋਕ ਕੇ ਜਾਮ ਲਾਉਣ ਦਾ ਫੈਸਲਾ ਕੀਤਾ ਸੀ।

ਉਕਤ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਉਕਤ ਅੰਦੋਲਨ ਸਫਲ ਰਿਹਾ। ਇਸ ਅੰਦੋਲਨ ਦੌਰਾਨ ਪੰਜਾਬ – ਹਰਿਆਣਾ ਅਤੇ ਕੇਂਦਰ ਸਰਕਾਰ ਵਿਰੁੱਧ ਨਾਰੇਬਾਜੀ ਕਰਕੇ ਆਪਣੀ ਭਡ਼ਾਸ ਕੱਢੀ। ਹਰਿਆਣਾ ਸਰਕਾਰ ਨੇ ਸੂਬੇ ਚ ਅਮਨ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸੁਰੱਖਿਆ ਵਿਆਪਕ ਪ੍ਰਬੰਧ ਕੀਤੇ ਸਨ। ਇਨੈਲੋ ਦੇ ਆਗੂਆ ਨੇ ਪੰਜਾਬ ਵਾਲੇ ਪਾਸਿਓ ਆਉਣ ਵਾਲੇ ਵਾਹਨਾਂ ਦੇ ਚਾਲਕਾਂ ਨੂੰ ਗੁਲਾਬ ਦੇ ਫੁੱਲ ਸਤਿਕਾਰ ਦੇ ਰੂਪ ਚ ਦਿੱਤੇ ਗਏ ਤਾਂ ਕਿ ਸੰਦੇਸ ਜਾਵੇ ਕਿ ਅਸੀ ਉਨ੍ਹਾਂ ਦਾ ਸਤਿਕਾਰ ਕਰਦੇ ਹਾਂ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

SYL ਮਾਮਲਾ : ਇਨੈਲੋ ਨੇ ਪੰਜਾਬ ਦੇ ਵਾਹਨਾਂ ਨੂੰ ਹਰਿਆਣ ‘ਚ ਦਾਖਲ ਹੋਣ ਤੋਂ ਰੋਕਿਆ