ਅੰਮ੍ਰਿਤਸਰ-ਟੋਰਾਂਟੋ ਉਡਾਣ ਲਈ ਏਅਰ ਇੰਡੀਆ ਵਲੋਂ ਕੋਰੀ ਨਾਂਹ


ਚੰਡੀਗੜ੍ਹ, 19 ਜੁਲਾਈ (ਏਜੰਸੀ) : ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਤੋਂ ਟੋਰਾਂਟੋ ਦੀ ਉਡਾਣ ਸ਼ੁਰੂ ਕਰਨ ਤੋਂ ਏਅਰ ਇੰਡੀਆ ਨੇ ਘਾਟੇ ਦੀ ਗੱਲ ਕਹਿੰਦਿਆਂ ਏਅਰ ਇੰਡੀਆ ਨੇ ਦੱਸਿਆ ਕਿ 29 ਅਕਤੂਬਰ ਤੋਂ ਉਹ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਬੈਂਕਾਕ ਦੀ ਉਡਾਣ ਸ਼ੁਰੂ ਕਰਨ ਜਾ ਰਹੀ ਹੈ। ਜੋ ਹਫ਼ਤੇ ਵਿਚ ਚਾਰ ਦਿਨ ਦੀ ਹੋਵੇਗੀ। ਮੰਗਲਵਾਰ ਨੂੰ ਏਅਰ ਇੰਡੀਆ ਦੇ ਸਟੇਸ਼ਨ ਮੈਨੇਜਰ ਜੀਐਸ ਤੋਮਰ ਨੇ ਹਾਈ ਕੋਰਟ ਨੂੰ ਇਸ ਦੀ ਜਾਣਕਾਰੀ ਦਿੱਤੀ। ਨਾਲ ਹੀ ਅੰਮ੍ਰਿਤਸਰ ਤੋਂ ਹੋਰ ਕੌਮਾਂਤਰੀ ਉਡਾਣਾਂ ਨਾਲ ਹੋਏ ਘਾਟੇ ਦੀ ਵੀ ਏਅਰ ਇੰਡੀਆ ਨੇ ਹਾਈ ਕੋਰਟ ਨੂੰ ਜਾਣਕਾਰੀ ਦਿੱਤੀ।

ਅੰਮ੍ਰਿਤਸਰ ਤੋਂ ਕੌਮਾਂਤਰੀ ਉਡਾਣਾਂ ਕਾਰਨ ਏਅਰ ਇੰਡੀਆ ਨੂੰ ਹੋਏ ਘਾਟੇ ਦੇ ਬਿਉਰੇ ‘ਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਐਡਵੋਕੇਟ ਨੇ ਕਿਹਾ ਕਿ ਇਹ ਜਾਣਕਾਰੀ ਬੜੀ ਚਲਾਕੀ ਨਾਲ ਦਿੱਤੀ ਗਈ ਹੈ। ਏਅਰ ਇੰਡੀਆ ਦੀਆਂ 59 ਉਡਾਣਾਂ ਵਿਚੋਂ 57 ਕੌਮਾਂਤਰੀ ਉਡਾਣਾਂ ਘਾਟੇ ਵਿਚ ਹਨ। ਬਿਉਰਾ ਉਨ੍ਹਾਂ ਉਡਾਣਾਂ ਦਾ ਦਿੱਤਾ ਗਿਆ ਜੋ ਅੰਮ੍ਰਿਤਸਰ ਤੋਂ ਦਿੱਲੀ ਹੋ ਕੇ ਵਿਦੇਸ਼ ਨੂੰ ਜਾਂਦੀਆਂ ਹਨ ਜਦ ਕਿ ਜੇ ਉਡਾਣਾਂ ਦਿੱਲੀ ਤੋਂ ਅੰਮ੍ਰਿਤਸਰ ਹੋ ਕੇ ਵਿਦੇਸ਼ ਜਾਂਦੀਆਂ ਹਨ ਤਾਂ ਇਨ੍ਹਾਂ ਨੂੰ ਵੱਡਾ ਫਾਇਦਾ ਹੋ ਸਕਦਾ ਹੈ। ਏਅਰ ਇੰਡੀਆ ਦਾ ਦਾਅਵਾ ਹੈ ਕਿ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਸਿਰਫ 35 ਫੀਸਦੀ ਯਾਤਰੀ ਹਨ ਜੋ ਗਲਤ ਹੈ। ਅਸਲ ਵਿਚ 35 ਫੀਸਦੀ ਉਹ ਯਾਤਰੀ ਹਨ ਜੋ ਹਵਾਈ ਜਹਾਜ਼ ਰਾਹੀਂ ਆਉਂਦੇ ਹਨ। ਪੰਜਾਬ ਵਿਚ ਵੱਡੀ ਗਿਣਤੀ ਵਿਚ ਲੋਕ ਸੜਕ ਤੇ ਰੇਲ ਜ਼ਰੀਏ ਦਿੱਲੀ ਹਵਾਈ ਅੱਡੇ ਪੁੱਜਦੇ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਅੰਮ੍ਰਿਤਸਰ-ਟੋਰਾਂਟੋ ਉਡਾਣ ਲਈ ਏਅਰ ਇੰਡੀਆ ਵਲੋਂ ਕੋਰੀ ਨਾਂਹ