ਅਟਲਾਂਟਿਕ ‘ਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਸੂਬਿਆਂ ਨੇ 24.5 ਮਿਲੀਅਨ ਦੀ ਹਿੱਸੇਦਾਰੀ ਸਾਂਝੀ ਕੀਤੀ


ਫੈਡਰਲ ਸਰਕਾਰ 11.4 ਮਿਲੀਅਨ ਡਾਲਰ ਦੇਵੇਗੀ

ਔਟਵਾ, 12 ਜੁਲਾਈ (ਏਜੰਸੀ) : ਕੈਨੇਡਾ ਦੀ ਫੈਡਰਲ ਸਰਕਾਰ ਅਤੇ ਅਟਲਾਂਟਿਕ ਦੇ ਚਾਰ ਸੂਬੇ ਸਥਾਨਕ ਸੈਰ ਸਪਾਟਾ ਉਦਯੋਗ ਨਾਲ ਮਿਲ ਕੇ ਅਟਲਾਂਟਿਕ ਕੈਨੇਡਾ ਨੂੰ ਚੋਟੀ ਦੇ ਸੈਰ ਸਪਾਟਾ ਸਥਾਨ ਵਜੋਂ ਵਿਕਸਿਤ ਕਰਨ ਲਈ ਮਿਲ ਕੇ ਤਿੰਨ ਸਾਲਾਂ ‘ਚ 24.5 ਮਿਲੀਅਨ ਡਾਲਰ ਖਰਚਨਗੇ। ਕੈਨੇਡਾ ਦੇ ਇਨੋਵੇਸ਼ਨ ਮੰਤਰੀ ਨਵਦੀਪ ਬੈਂਸ ਨੇ ਕਿਹਾ ਕਿ ਵਪਾਰਕ ਪੱਖੋਂ ਇਸ ਯੋਜਨਾ ਨਾਲ ਕੈਨੇਡਾ ਦੀ ਆਰਥਿਕਤਾ ‘ਚ ਵੱਡਾ ਵਾਅਦਾ ਹੋਵੇਗਾ ਤੇ ਇਹ ਯੋਜਨਾ ਆਉਣ ਵਾਲੇ ਸਮੇਂ ‘ਚ ਵੱਡਾ ਰਿਟਰਨ ਪ੍ਰਦਾਨ ਕਰੇਗੀ।

ਵੈਸਟਰਨ ਨਿਊ ਫਾਊਂਡਲੈਂਡ ‘ਚ ਫੈਡਰਲ ਮੰਤਰੀਆਂ ਅਤੇ ਅਟਲਾਂਟਿਕ ਪ੍ਰੀਮੀਅਰਸ ਦੀ ਮੁਲਾਕਾਤ ਮਗਰੋਂ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨਵਦੀਪ ਬੈਂਸ ਨੇ ਕਿਹਾ, ” ਇਹ ਨਿਵੇਸ਼ ਇਸ ਕਰ ਕੇ ਮਹੱਤਵਪੂਰਨ ਹੈ ਕਿਉਂਕਿ ਅਟਲਾਂਟਿਕ ਸੈਰ ਸਪਾਟਾ ਕਾਰੋਬਾਰ ਲਈ ਅਗਲੇ ਤਿੰਨ ਸਾਲਾਂ ‘ਚ 200 ਮਿਲੀਅਨ ਡਾਲਰ ਦਾ ਨਿਰਯਾਤ ਮਾਲੀਆ ਇਕੱਠਾ ਕਰਨ ‘ਚ ਮਦਦ ਮਿਲੇਗੀ, ਖੇਤਰ ‘ਚ 200 ਨਵੇਂ ਕਾਰੋਬਾਰ ਜੋੜੇ ਜਾਣਗੇ ਤੇ ਲਗਭਗ 6000 ਨਵੀਂਆਂ ਨੌਕਰੀਆਂ ਪੈਦਾ ਹੋਣਗੀਆਂ।” ਇਸ ਯੋਜਨਾ ਲਈ ਫੈਡਰਲ ਸਰਕਾਰ 11.4 ਮਿਲੀਅਨ ਡਾਲਰ ਦੇਵੇਗੀ ਜਦੋਂਕਿ ਬਾਕੀ ਦੀ ਰਾਸ਼ੀ ਚਾਰ ਅਟਲਾਂਟਕਿ ਸੂਬੇ ਅਤੇ ਸਥਾਨਕ ਸੈਰ ਸਪਾਟਾ ਉਦਯੋਗ ਸੰਗਠਨ ਸਾਂਝੀ ਕਰਨਗੇ। ਇਹ ਪ੍ਰੋਜੈਕਟ ਅਮਰੀਕਾ, ਯੂਨਾਈਟਿਡ ਕਿੰਗਡਮ, ਚੀਨ, ਜਰਮਨੀ ‘ਚ ਛੁੱਟੀਆਂ ਵਾਲੇ ਬਾਜ਼ਾਰਾਂ ਨੂੰ ਟਾਰਗੇਟ ਬਣਾਏਗਾ।

ਨਵਦੀਪ ਬੈਂਸ ਨੇ ਕਿਹਾ ਕਿ ਅਟਲਾਂਟਿਕ ਕੈਨੇਡਾ ‘ਚ ਇਮੀਗ੍ਰੇਸ਼ਨ ਵਧਾਉਣ ਲਈ ਪਿਛਲੇ ਸਾਲ ਪਾਇਲਟ ਪ੍ਰਾਜੈਕਟ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ 200 ਤੋਂ ਵੱਧ ਉਮੀਦਵਾਰਾਂ ਹੁਣ ਪੀ.ਆਰ. ਲਈ ਅਰਜ਼ੀ ਦੇ ਸਕਦੇ ਹਨ ਅਤੇ 400 ਤੋਂ ਵੱਧ ਕੰਪਨੀ ਮਾਲਕ ਹੁਣ ਨੌਕਰੀਆਂ ਖੋਲ•ਣ ਲਈ ਇਮੀਗ੍ਰ੍ਰੈਂਟਸ ਦੀ ਭਰਤੀ ਕਰ ਸਕਦੇ ਹਨ। ਨੋਵਾ ਸਕੋਸ਼ੀਆ ਦੇ ਪ੍ਰੀਮੀਅਰ ਸਟੀਫਨ ਮੈਕਨੀਲ ਨੇ ਕਿਹਾ, ”ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਹੈ ਕਿ ਅਟਲਾਂਟਕ ਕੈਨੇਡਾ ਲੋਕਾਂ ਲਈ ਮੰਨੋਰੰਜਨ ਭਰਪੂਰ ਸੈਰ ਸਪਾਟਾ ਥਾਂ ਸਾਬਿਤ ਹੋਵੇ।”

ਉਨ੍ਹਾਂ ਕਿਹਾ ਕਿ ਜੇ ਅਸੀਂ ਸਾਰੇ ਇਕਜੁੱਟ ਹੋ ਕੇ ਇਸ ਪ੍ਰਾਜੈਕਟ ਨੂੰ ਸਿਰੇ ਚਾੜ•ਾਂਗੇ ਤਾਂ ਉਮੀਦ ਹੈ ਕਿ ਚੰਗੇ ਨਤੀਜੇ ਆਉਣਗੇ। ਅਟਲਾਂਟਿਕ ਕੈਨੇਡਾ ਵੱਲੋਂ ਕੰਜ਼ਰਵੇਟਿਕ ਵਿਰੋਧੀ ਧਿਰ ਦੇ ਆਲੋਚਕ ਰੌਬ ਮੂਰ ਨੇ ਦੱਸਿਆ ਕਿ ਸੈਰ ਸਪਾਟੇ ਲਈ ਅਟਲਾਂਟਿਕ ਕੈਨੇਡਾ ਟੂਰਿਜ਼ਮ ਪਾਰਟਨਰਸ਼ਿਪ ਅਤੇ ਅਟਲਾਂਟਿਕ ਕੈਨੇਡਾ ਸਮਝੌਤੇ ਨੇ 1994 ਤੋਂ ਇਸ ਖੇਤਰ ਨੂੰ ਕੌਮਾਂਤਰੀ ਪੱਧਰ ‘ਤੇ ਹੁਲਾਰਾ ਦਿੱਤਾ ਹੈ। ਉਨ•ਾਂ ਕਿਹਾ ਕਿ ਇਹ ਬੱਸ ਪਿਛਲੇ ਪ੍ਰੋਗਰਾਮ ਦਾ ਨਵੀਨੀਕਰਨ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਅਟਲਾਂਟਿਕ ‘ਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਸੂਬਿਆਂ ਨੇ 24.5 ਮਿਲੀਅਨ ਦੀ ਹਿੱਸੇਦਾਰੀ ਸਾਂਝੀ ਕੀਤੀ