ਮਿਤਾਲੀ ਨੇ ਮਹਿਲਾ ਕ੍ਰਿਕਟ ‘ਚ ਰਚਿਆ ਇਤਿਹਾਸ, ਇੱਕ ਰੋਜ਼ਾ ‘ਚ ਬਣਾਈਆਂ ਸਭ ਤੋਂ ਵਧ ਦੌੜਾਂ

Mithali-Raj

ਦਿੱਲੀ, 12 ਜੁਲਾਈ (ਏਜੰਸੀ) : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਵਰਲਡ ਰਿਕਾਰਡ ਬਣਾ ਦਿੱਤਾ ਹੈ। ਮਿਤਾਲੀ ਰਾਜ ਇੱਕ ਰੋਜ਼ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਬੱਲੇਬਾਜ਼ ਬਣ ਗਈ ਹੈ। ਬੁੱਧਵਾਰ ਨੂੰ ਆਈਸੀਸੀ ਮਹਿਲਾ ਵਿਸ਼ਵ ਵਰਲਡ ਕੱਪ ‘ਚ ਆਸਟਰੇਲੀਆ ਦੇ ਖਿਲਾਫ਼ ਖੇਡਦੇ ਹੋਏ ਮਿਤਾਲੀ ਨੇ ਇਹ ਇਤਿਹਾਸ ਰਚਿਆ। ਇਸ ਦੇ ਨਾਲ ਹੀ ਮਿਤਾਲੀ ਰਾਜ ਨੇ ਇੱਕ ਰੋਜ਼ਾ ਕੈਰੀਅਰ ‘ਚ ਆਪਣੀਆਂ 6 ਹਜ਼ਾਰ ਦੌੜਾਂ ਵੀ ਪੂਰੀਆਂ ਕਰ ਲਈਆਂ ਹਨ। ਇਸ ਤੋਂ ਪਹਿਲਾਂ ਇੱਕ ਰੋਜ਼ਾ ਮੈਚ ‘ਚ ਸਭ ਤੋਂ ਵਧ ਦੌੜਾਂ ਬਣਾਉਣ ਦਾ ਰਿਕਾਰਡ ਇੰਗਲੈਂਡ ਦੀ ਸ਼ੇਲਰਟੋ ਐਡਵਰਡ ਦੇ ਨਾਂ ਸੀ। ਉਨਾਂ ਨੇ 191 ਮੈਚਾਂ ‘ਚ 5992 ਦੌੜਾਂ ਬਣਾਈਆਂ ਹਨ। ਜਦਕਿ ਮਿਤਾਲੀ ਨੇ ਆਪਣੇ 183 ਮੈਚਾਂ ‘ਚ ਹੀ ਇਹ ਕਾਰਨਾਮਾ ਪੂਰਾ ਕਰ ਲਿਆ। ਇਸ ਮੈਚ ‘ਚ ਮਿਤਾਲੀ 69 ਦੌੜਾਂ ਬਣਾ ਕੇ ਆਊਟ ਹੋਈ।

ਮਿਤਾਲੀ ਰਾਜ ਨੇ 26 ਜੂਨ 1999 ਨੂੰ ਆਇਰਲੈਂਡ ਖਿਲਾਫ਼ ਇੱਕ ਰੋਜ਼ਾ ਮੈਚ ‘ਚ ਆਪਣੇ ਕੌਮਾਂਤਰੀ ਕੈਰੀਅਰ ਦਾ ਆਗਾਜ਼ ਕੀਤਾ ਸੀ। ਮਿਤਾਲੀ ਨੇ ਆਪਣੇ ਪਹਿਲੇ ਮੈਚ ‘ਚ ਹੀ ਸ਼ਾਨਦਾਰ ਸੈਂਕੜਆ ਮਾਰਿਆ ਸੀ। ਉਨਾਂ ਨੇ 114 ਦੌੜਾਂ ਦੀ ਨਾਬਾਦ ਪਾਰੀ ਖੇਡੀ ਸੀ। ਇੱਕ ਰੋਜ਼ਾ ਕੈਰੀਅਰ ‘ਚ ਮਿਤਾਲੀ 51.81 ਦੀ ਔਸਤਨ ਨਾਲ 6 ਹਜ਼ਾਰ ਤੋਂ ਵਧ ਦੌੜਾਂ ਬਣਾ ਚੁੱਕੀ ਹੈ। ਇੱਕ ਰੋਜ਼ਾ ਤੋਂ ਇਲਾਵਾ ਮਿਤਾਲੀ ਨੇ 10 ਟੈਸਟ ਮੈਚਾਂ ‘ਚ 663 ਦੌੜਾਂ ਅਤੇ 63 ਟੀ 20 ਮੈਚਾਂ ‘ਚ 1,708 ਦੌੜਾਂ ਬਣਾਈਆਂ ਹਨ। ਇੱਕ ਰੋਜ਼ਾ ਕੌਮਾਂਤਰੀ ‘ਚ ਲਗਾਤਾਰ 7 ਅਰਧ ਸੈਂਕੜੇ ਬਣਾਉਣ ਦਾ ਰਿਕਾਰਡ ਵੀ ਮਿਤਾਲੀ ਦੇ ਨਾਂਅ ਹੈ।

ਮਿਤਾਲੀ ਨੇ ਆਈਸੀਸੀ ਮਹਿਲਾ ਵਰਲਡ ਕੱਪ 2017 ਹੁਣ ਤੱਕ ਚਾਰ ਮੈਚਾਂ ‘ਚ 71, 46, 8, 53 ਦੌੜਾਂ ਬਣਾਈਆਂ ਹਨ। ਇਸ ਵਰਲਡ ਕੱਪ ਤੋਂ ਪਹਿਲਾਂ ਖੇਡੇ ਗਏ 6 ਲਗਾਤਾਰ ਮੈਚਾਂ ‘ਚ ਮਿਤਾਲੀ ਦੀਆਂ ਦੌੜਾਂ ਸਨ : 70, 64, 73, 51, 54 ਅਤੇ 62 ਇਸ ਤਰਾਂ ਮਿਤਾਲੀ ਨੇ ਲਗਾਤਾਰ 7 ਅਰਧ ਸੈਂਕੜੇ ਜੜ ਕੇ ਅੰਤਰਰਾਸ਼ਟਰੀ ਰਿਕਾਰਡ ਆਪਣੇ ਨਾਮ ਦਰਜ ਕਰ ਲਿਆ ਹੈ। ਉਧਰ ਮਿਤਾਲੀ ਹੁਣ ਤੱਕ ਦੁਨੀਆ ‘ਚ ਸਭ ਤੋਂ ਜ਼ਿਆਦਾ 48 ਇੱਕ ਰੋਜ਼ਾ ਅਰਧ ਸੈਂਕੜੇ ਮਾਰ ਚੁੱਕੀ ਹੈ। ਉਨਾਂ ਤੋਂ ਪਹਿਲਾਂ ਇਹ ਰਿਕਾਰਡ ਇੰਗਲੈਂਡ ਦੀ ਖਿਡਾਰਨ ਦੇ ਨਾਂਅ ਸੀ, ਉਨਾਂ ਨੇ 191 ਮੈਚਾਂ ‘ਚ 46 ਅਰਧ ਸੈਂਕੜੇ ਮਾਰੇ।

Facebook Comments

POST A COMMENT.

Enable Google Transliteration.(To type in English, press Ctrl+g)