ਦਸਮੇਸ ਕਲਚਰਲ ਸੀਨੀਅਰ ਸਿਟੀਜਨ ਸੋਸਾਇਟੀ ਕੈਲਗਰੀ ਦੀ ਹੋਈ ਚੋਣ

cal

ਵਰਿੰਦਰਜੀਤ ਸਿੰਘ ਭੱਟੀ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ

ਕੈਲਗਰੀ (ਹਰਬੰਸ ਬੁੱਟਰ) ਕੈਲਗਰੀ ਦੇ ਬਜ਼ੁਰਗਾਂ ਦੀ ਸਭ ਤੋਂ ਵੱਡੀ ਸੰਸਥਾ ਜਿਸਦੇ ਤਕਰੀਬਨ 250 ਦੇ ਕਰੀਬ ਮੈਂਬਰ ਹਨ ,ਦੀ ਚੋਣ 2 ਜੁਲਾਈ 2017 ਸਰਬਸੰਮਤੀ ਨਾਲ ਹੋਈ। ਇਸ ਚੋਣ ਲਈ ਦਰਸਨ ਸਿੰਘ ਧਾਲੀਵਾਲ ਨੂੰ ਪ੍ਰਜਾਈਡਿੰਗ ਅਫਸਰ ਨਿਯੁਕਤ ਕੀਤਾ ਗਿਆ ਸੀ। ਸਾਲ 2017-2019 ਲਈ ਚੁਣੀ ਗਈ ਇਸ ਕਮੇਟੀ ਦੇ ਪ੍ਰਧਾਨ ਸ: ਵਰਿੰਦਰਜੀਤ ਸਿੰਘ ਭੱਟੀ ਹੋਣਗੇ। ਜਦੋਂ ਵਾਈਸ ਪ੍ਰਧਾਨ ਸ: ਹਰਬੰਸ ਸਿੰਘ ਸਿੱਧੂ “ਲਹਿਰਾ ਮੁਹੱਬਤ” ਨੂੰ ਚੁਣਿਆ ਗਿਆ ਹੈ। ਪ੍ਰੀਤਮ ਸਿੰਘ ਕਾਹਲੋਂ ਸਕੱਤਰ ਵੱਜੋਂ ਸੇਵਾਵਾਂ ਨਿਭਾਉਣਗੇ। ਲਛਮਣ ਸਿੰਘ ਪੰਧੇਰ ਕੋਲ ਵਿੱਤ ਵਿਭਾਗ ਰਹੇਗਾ । ਜਦੋਂ ਕਿ ਡਾਇਰੈਕਟਰ ਲਾਭ ਸਿੰਘ ਗਿੱਲ,ਮਲਕੀਤ ਸਿੰਘ ਗਿੱਲ, ਜਗਤਾਰ ਸਿੰਘ ਗਿੱਲ, ਸੁਖਦੇਵ ਸਿੰਘ ਧਾਲੀਵਾਲ, ਅਤੇ ਜਸਵੰਤ ਸਿੰਘ ਗਿੱਲ ਹੋਣਗੇ। ਲਗਾਤਾਰ 9 ਵਾਰੀ ਇਸ ਸੰਸਥਾ ਦੇ ਪ੍ਰਧਾਨ ਰਹੇ ਸ: ਸੁਖਦੇਵ ਸਿੰਘ ਖੈਰਾ ਇਸ ਸਮੁੱਚੀ ਕਮੇਟੀ ਦੇ ਲੀਗਲ ਐਡਵਾਈਜ਼ਰ ਹੋਣਗੇ।

ਵਰਨਣਯੋਗ ਹੈ ਕਿ ਗੁਰੂਦਵਾਰਾ ਦਸਮੇਸ ਕਲਚਰਲ ਸੈਂਟਰ ਦੇ ਗਲਿਆਰੇ ਵਿੱਚ ਹੀ ਇਸ ਸੰਸਥਾ ਦਾ ਮੁੱਖ ਦਫਤਰ ਹੈ ਜਿੱਥੋਂ ਵਾਲੰਟੀਅਰ ਰੂਪ ਵਿੱਚ ਨਵੇਂ ਆਏ ਇੰਮੀਗ੍ਰਾਂਟਾਂ ਅਤੇ ਬਜ਼ੁਰਗਾਂ ਨੂੰ ਪਾਸਪੋਰਟ ਫਾਰਮ, ਵੀਜਾ ਫਾਰਮ ਭਰਨੇ, ਟੈਕਸ ਦੀ ਅਦਾਇਗੀ, ਪੈਨਸਨ ਦੇ ਫਾਰਮ ਆਦਿ ਵਰਗੀਆਂ ਲੋੜੀਦੀਆਂ ਸੇਵਾਵਾਂ ਮੁਫਤ ਦਿੱਤੀਆਂ ਜਾਂਦੀਆਂ ਹਨ।

Facebook Comments

POST A COMMENT.

Enable Google Transliteration.(To type in English, press Ctrl+g)