ਕਿਦਾਂਬੀ ਸ੍ਰੀਕਾਂਤ ਨੇ ਆਸਟ੍ਰੇਲੀਅਨ ਓਪਨ ਸੁਪਰ ਸੀਰੀਜ਼ ਖ਼ਿਤਾਬ ਜਿੱਤਿਆ


ਸਿਡਨੀ, 25 ਜੂਨ (ਏਜੰਸੀ) : ਭਾਰਤੀ ਬੈਡਮਿੰਟਨ ਖਿਡਾਰੀ ਕਿਦਾਂਬੀ ਸ੍ਰੀਕਾਂਤ ਨੇ ਅੱਜ ਇਥੇ ਆਸਟ੍ਰੇਲੀਅਨ ਓਪਨ ਦੇ ਖ਼ਿਤਾਬੀ ਮੁਕਾਬਲੇ ਵਿਚ ਮੌਜੂਦਾ ਉਲੰਪਿਕ ਅਤੇ ਵਿਸ਼ਵ ਚੈਂਪੀਅਨ ‘ਤੇ ਸਿੱਧੇ ਸੈੱਟਾਂ ਵਿਚ ਉਲਟਫੇਰ ਭਰੀ ਜਿੱਤ ਦਰਜ ਕਰਦੇ ਹੋਏ ਲਗਾਤਾਰ ਦੂਜਾ ਸੁਪਰ ਖ਼ਿਤਾਬ ਅਪਣੇ ਨਾਮ ਕੀਤਾ। ਦੁਨੀਆਂ ਦੇ 11ਵੇਂ ਨੰਬਰ ਦੇ ਸ੍ਰੀਕਾਂਤ ਨੇ ਵਿਸ਼ਵ ਰੈਂਕਿੰਗ ਵਿਚ 6ਵੇਂ ਸਥਾਨ ‘ਤੇ ਕਾਬਜ਼ ਚੀਨੀ ਖਿਡਾਰੀ ਨੂੰ 45 ਮਿੰਟ ਵਿਚ 20-22 21-16 ‘ਤੇ ਜਿੱਤ ਦਰਜ ਕੀਤੀ। ਚੀਨ ਦਾ ਇਹ ਬੈਡਮਿੰਟਨ ਖਿਡਾਰੀ ਇਸ ਵਾਰ ਆਲ ਇੰਗਲੈਂਡ ਚੈਂਪੀਅਨ ਵੀ ਹੈ।

ਸ੍ਰੀਕਾਂਤ ਇਸ ਟੂਰਨਾਮੈਂਟ ਤੋਂ ਪਹਿਲਾਂ ਸਿੰਗਾਪੁਰ ਅਤੇ ਇੰਡੋਨੇਸ਼ੀਆ ਦੇ ਵੀ ਫ਼ਾਈਨਲ ਵਿਚ ਪਹੁੰਚੇ ਸਨ, ਉਹ ਦੁਨੀਆਂ ਦੇ ਪੰਜਵੇਂ ਖਿਡਾਰੀ ਬਣ ਗਏ ਹਨ ਜਿਨ੍ਹਾਂ ਨੇ ਲਗਾਤਾਰ ਤਿੰਨ ਸੁਪਰ ਸੀਰੀਜ਼ ਫ਼ਾਈਨਲ ਵਿਚ ਦਾ²ਖ਼ਲਾ ਲਿਆ ਹੈ। ਇਸ ਟੂਰਨਾਮੈਂਟ ਦੇ ਪਿਛਲੇ ਸੈਸ਼ਨ ਵਿਚ ਉਹ ਸੈਮੀਫ਼ਾਈਨਲ ਵਿਚ ਪਹੁੰਚੇ ਸਨ, ਉੁਨ੍ਹਾਂ ਨੇ ਮੁਕਾਬਲੇ ਵਿਚ ਸ਼ੁਰੂ ਵਿਚ ਵਾਧਾ ਹਾਸਲ ਕੀਤਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕਿਦਾਂਬੀ ਸ੍ਰੀਕਾਂਤ ਨੇ ਆਸਟ੍ਰੇਲੀਅਨ ਓਪਨ ਸੁਪਰ ਸੀਰੀਜ਼ ਖ਼ਿਤਾਬ ਜਿੱਤਿਆ