ਹੁਣ ਸੋਨਾਕਸ਼ੀ ਸਿਨ੍ਹਾ ਨਾਲ ਨਵੀਂ ਫ਼ਿਲਮ ‘ਚ ਨਜ਼ਰ ਆਉਣਗੇ ਦਿਲਜੀਤ ਦੋਸਾਂਝ

Sonakshi-Aditya-Roy-Kapur-and-Diljit-Dosanjh

ਨਵੀਂ ਦਿੱਲੀ, 26 ਜੂਨ (ਏਜੰਸੀ) : ‘ਨੂਰ’ ਫ਼ਿਲਮ ਵਿਚ ਇਕ ਗਾਣੇ ਦੇ ਨਾਲ ਇਕੱਠੇ ਦਿਖਣ ਤੋਂ ਬਾਅਦ ਹੁਣ ਸੋਨਾਕਸ਼ੀ ਸਿਨ੍ਹਾ ਅਤੇ ਦਿਲਜੀਤ ਦੋਸਾਂਝ ਇਕ ਵਾਰ ਮੁੜ ਕੰਮ ਕਰਨ ਲਈ ਤਿਆਰ ਹਨ। ਦੋਵੇਂ ਛੇਤੀ ਹੀ ਇਕ ਫ਼ਿਲਮ ਵਿਚ ਇਕੱਠੇ ਦਿਖਾਈ ਦੇਣਗੇ। ਜਿਸ ਵਿਚ ਉਨ੍ਹਾਂ ਤੋਂ ਇਲਾਵਾ ਆਦਿਤਿਆ ਰਾਏ ਕਪੂਰ ਵੀ ਹੋਣਗੇ।ਈਵੈਂਟ ਮੈਨੇਜਮੈਂਟ ਕੰਪਨੀ ਵਿਜਕਰਾਫਟ ਛੇਤੀ ਹੀ ਫਿਲਮ ਪ੍ਰੋਡਕਸ਼ਨ ਦੀ ਫੀਲਡ ਵਿਚ ਕਦਮ ਰੱਖਣ ਜਾ ਰਹੀ ਹੈ। ਇਸ ਕੰਪਨੀ ਨੇ ਅਪਣੀ ਪਹਿਲੀ ਫ਼ਿਲਮ ਦੇ ਲਈ ਸੋਨਾਕਸ਼ੀ, ਦਿਲਜੀਤ ਅਤੇ ਆਦਿਤਿਆ ਨੂੰ ਸਾਈਨ ਕੀਤਾ ਹੈ। ਫ਼ਿਲਮ ਦੇ ਫਾਊਂਡਰ ਨੇ ਇਹ ਖਬਰ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਅਸੀਂ ਤਿੰਨਾਂ ਨੂੰ ਸਾਈਨ ਕੀਤਾ ਹੈ।

ਇਹ ਫ਼ਿਲਮ ਰੋਮਾਂਸ, ਕਾਮੇਡੀ ਅਤੇ ਡਰਾਮਾ ਨਾਲ ਭਰਪੂਰ ਹੋਵੇਗੀ। ਇਸ ਸਾਲ ਦੇ ਅੰਤ ਤੱਕ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਸਕਦੀ ਹੈ। ਵਿਜਕਰਾਫਟ ਤੋਂ ਇਲਾਵਾ ਫ਼ਿਲਮ ਪ੍ਰੋਡਿਉਸਰ ਵਾਸੂ ਭਗਨਾਨੀ ਵੀ ਇਸ ਨੂੰ ਪ੍ਰੋਡਿਊਸ ਕਰ ਰਹੇ ਹਨ।ਸੋਨਾਕਸ਼ੀ ਸਿਨ੍ਹਾ ਫਿਲਹਾਲ ਸਿਧਾਰਥ ਮਲਹੋਤਰਾ ਦੇ ਨਾਲ ਸਾਲ 1969 ਵਿਚ ਆਈ ਡਰਾਮਾ ਫ਼ਿਲਮ ‘ਇਤਿਫਾਕ’ ਦੇ ਰਿਮੇਕ ਵਿਚ ਰੁੱਝੇ ਹਨ। ਦਿਲਜੀਤ ਦੋਸਾਂਝ ਦੀ ਫ਼ਿਲਮ ‘ਸੁਪਰ ਸਿੰਘ’ ਰਿਲੀਜ਼ ਹੋਈ ਹੈ। ਆਦਿਤਿਆ ਦੀ ਇਸ ਸਾਲ ਜਨਵਰੀ ਵਿਚ ਸ਼ਰਧਾ ਕਪੂਰ ਦੇ ਨਾਲ ਓਕੇ ਜਾਨੂੰ ਆਈ ਸੀ ਜੋ ਵੱਡੇ ਪਰਦੇ ‘ਤੇ ਕੋਈ ਖ਼ਾਸ ਕਮਾਲ ਨਹੀਂ ਦਿਖਾ ਸਕੀ ਹੈ।

Facebook Comments

POST A COMMENT.

Enable Google Transliteration.(To type in English, press Ctrl+g)