ਪਿਤਾ ਨੇ ਮੰਗੀ ਸੀ ਸੁਸ਼ਮਾ ਤੋਂ ਮਦਦ, ਪਾਕਿ ਦੇ ਹਾਰਟ ਪੇਸ਼ੈਂਟ ਬੱਚੇ ਨੂੰ ਦਿੱਤਾ ਵੀਜ਼ਾ

Pak-Infant-With-Heart-Problem-Gets-Visa

ਨਵੀਂ ਦਿੱਲੀ, 2 ਜੂਨ (ਏਜੰਸੀ) : ਦੋਵਾਂ ਦੇਸ਼ਾਂ ਦੇ ਵਿਚਕਾਰ ਜਾਰੀ ਭਾਰੀ ਤਣਾਅ ਦੇ ਬਾਵਜੂਦ ਭਾਰਤ ਸਰਕਾਰ ਨੇ ਪਾਕਿਸਤਾਨ ਦੇ ਉਸ ਬੱਚੇ ਦੇ ਪਰਿਵਾਰ ਲਈ ਮੈਡੀਕਲ ਵੀਜ਼ਾ ਜਾਰੀ ਕਰ ਦਿੱਤਾ, ਜੋ ਹਾਰਟ ਦਾ ਪੇਸ਼ੈਂਟ ਹੈ। ਬੱਚੇ ਦੀ ਉਮਰ ਸਿਰਫ਼ ਢਾਈ ਮਹੀਨੇ ਹੈ। ਉਸ ਦੇ ਪਿਤਾ ਨੇ 24 ਮਈ ਨੂੰ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਟਵਿੱਟਰ ਰਾਹੀਂ ਮੈਡੀਕਲ ਵੀਜ਼ਾ ਦੇਣ ਦੀ ਗੁਹਾਰ ਲਾਈ ਸੀ। ਬੱਚੇ ਦੇ ਪਿਤਾ ਨੇ ਸੁਸ਼ਮਾ ਸਵਰਾਜ ਦਾ ਧੰਨਵਾਦ ਕਰਦੇ ਹੋਏ ਟਵਿੱਟਰ ‘ਤੇ ਬੇਹੱਦ ਭਾਵੁਕ ਅੰਦਾਜ਼ ਵਿੱਚ ਲਿਖਿਆ, ”ਸਾਰੀਆਂ ਦਿੱਕਤਾਂ ਦੇ ਬਾਵਜੂਦ ਇਨਸਾਨੀਅਤ ਜਿੱਤ ਗਈ।”

ਪਾਕਿਸਤਾਨ ਦੇ ਅਖ਼ਬਾਰ ਦਿ ਡੌਨ ਮੁਤਾਬਕ ਸੁਸ਼ਮਾ ਸਵਰਾਜ ਦੇ ਦਖ਼ਲ ਤੋਂ ਬਾਅਦ ਭਾਰਤੀ ਹਾਈ ਕਮਿਸ਼ਨ ਨੇ ਵੀਜ਼ਾ ਅਰਜ਼ੀ ‘ਤੇ ਤੇਜ਼ੀ ਦਿਖਾਈ ਅਤੇ ਸ਼ੁੱਕਰਵਾਰ ਸਵੇਰੇ ਇਸ ਨੂੰ ਜਾਰੀ ਵੀ ਕਰ ਦਿੱਤਾ ਗਿਆ। ਉਮੀਦ ਹੈ ਕਿ ਇਹ ਬੱਚਾ ਪਰਿਵਾਰ ਨਾਲ ਜਲਦ ਹੀ ਭਾਰਤ ਜਾਵੇਗਾ। ਬੱਚੇ ਦੇ ਪਿਤਾ ਨੇ ਇੱਕ ਹੋਰ ਟਵੀਟ ਵਿੱਚ ਕਿਹਾ, ”ਜਿਨ੍ਹਾਂ ਲੋਕਾਂ ਨੇ ਮੇਰੇ ਬੱਚੇ ਲਈ ਮਦਦ ਕੀਤੀ, ਮੈਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਹੁਣ ਤੁਹਾਡੀਆਂ ਦੁਆਵਾਂ ਦੀ ਲੋੜ ਹੈ।” ਇਸ ਪਰਿਵਾਰ ਨੂੰ ਚਾਰ ਮਹੀਨੇ ਦਾ ਮੈਡੀਕਲ ਵੀਜ਼ਾ ਕੀਤਾ ਗਿਆ ਹੈ, ਜਦਕਿ ਬੱਚੇ ਦੇ ਮਾਪਿਆਂ ਨੇ ਤਿੰਨ ਮਹੀਨੇ ਦੀ ਅਰਜ਼ੀ ਦਿੱਤੀ ਸੀ।

ਏਸ਼ੀਆਈ ਦੇਸ਼ਾਂ ਦੇ ਜ਼ਿਆਦਾਤਰ ਮਰੀਜ਼ ਇਲਾਜ ਲਈ ਭਾਰਤ ਨੂੰ ਦਿੰਦੇ ਨੇ ਤਵੱਜੋਂ : ਪਹਿਲਾਂ ਦੱਖਣੀ ਏਸ਼ੀਆਈ ਦੇਸ਼ਾਂ ਦੇ ਜ਼ਿਆਦਾਤਰ ਮਰੀਜ਼ ਮੈਡੀਕਲ ਵੀਜ਼ੇ ਲਈ ਸਿੰਗਾਪੁਰ ਜਾਂ ਥਾਈਲੈਂਡ ਦਾ ਰੁਖ ਕਰਦੇ ਸਨ, ਪਰ ਬੀਤੇ ਕੁਝ ਸਾਲਾਂ ਤੋਂ ਭਾਰਤ ਵਿੱਚ ਮੈਡੀਕਲ ਸਹੂਲਤਾਂ ਵਿੱਚ ਜਬਰਦਸਤ ਸੁਧਾਰ ਹੋਇਆ ਹੈ। ਹੁਣ ਏਸ਼ੀਆਈ ਦੇਸ਼ਾਂ ਦੇ ਜ਼ਿਆਦਾਤਰ ਮਰੀਜ਼ ਇਲਾਜ ਲਈ ਭਾਰਤ ਨੂੰ ਤਵੱਜੋਂ ਦਿੰਦੇ ਹਨ।

Facebook Comments

POST A COMMENT.

Enable Google Transliteration.(To type in English, press Ctrl+g)