ਐਨਡੀਟੀਵੀ ਦੇ ਸੰਸਥਾਪਕ ਪ੍ਰਣਯ ਰਾਏ ਦੇ ਘਰ ਸੀਬੀਆਈ ਦੇ ਛਾਪੇ

Prannoy-Roy-NDTV

ਜੰਮੂ-ਕਸ਼ਮੀਰ, 5 ਜੂਨ (ਏਜੰਸੀ) : ਕੇਂਦਰੀ ਜਾਂਚ ਬਿਊਰੋ ਮਤਲਬ ਸੀਬੀਆਈ ਨੇ ਸੋਮਵਾਰ ਸਵੇਰੇ ਦਿੱਲੀ ਅਤੇ ਦੇਹਰਾਦੂਨ ‘ਚ ਐਨਡੀਟੀਵੀ ਦੇ ਸੰਸਥਾਪਕ ਪ੍ਰਣਯ ਰਾਏ ਦੇ ਘਰਾਂ ‘ਤੇ ਛਾਪੇ ਮਾਰੇ। ਜਾਣਕਾਰੀ ਮੁਤਾਬਿਕ ਇਹ ਛਾਪੇ ਇਕ ਨਿੱਜੀ ਬੈਂਕ ਨੂੰ ਕਥਿਤ ਨੁਕਸਾਨ ਪਹੁੰਚਾਉਣ ਦੇ ਮਾਮਲੇ ‘ਚ ਮਾਰੇ ਗਏ। ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਨੇ ਪ੍ਰਣਯ ਰਾਏ, ਉਨ੍ਹਾਂ ਦੀ ਪਤਨੀ ਰਾਧਿਕਾ ਅਤੇ ਆਰਆਰਪੀਆਰ ਹੋਲਡਿੰਗਜ਼ ‘ਤੇ ਆਈ.ਸੀ.ਆਈ.ਸੀ.ਆਈ. ਬੈਂਕ ਨੂੰ ਕਥਿਤ ਤੌਰ ‘ਤੇ 48 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਹੈ।

ਦੇਹਰਾਦੂਨ ਅਤੇ ਦਿੱਲੀ ‘ਚ ਚਾਰ ਥਾਂਵਾਂ ‘ਤੇ ਸੀਬੀਆਈ ਨੇ ਛਾਪੇ ਮਾਰੇ। ਉਥੇ ਹੀ ਐਨ.ਡੀ.ਟੀ.ਵੀ. ਨੇ ਇਕ ਬਿਆਨ ਜਾਰੀ ਕਰ ਕੇ ਪ੍ਰੇਸ਼ਾਨ ਕੀਤੇ ਜਾਣ ਦਾ ਦੋਸ਼ ਲਾਇਆ ਹੈ। ਇਸ ਬਿਆਨ ‘ਚ ਕਿਹਾ ਗਿਆ ਹੈ, ”ਭਾਰਤ ‘ਚ ਪ੍ਰਗਟਾਵੇ ਦੀ ਆਜ਼ਾਦੀ ਅਤੇ ਲੋਕਤੰਤਰ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਅੱਗੇ ਅਸੀਂ ਨਹੀਂ ਝੁਕਾਂਗੇ।” ਪਿਛਲੇ ਸਾਲ ਐਨਡੀਟੀਵੀ ਦੇ ਹਿੰਦੀ ਚੈਨਲ ਐਨਡੀਟੀਵੀ ਇੰਡੀਆ ‘ਤੇ ਲਾਈ ਗਈ ਇਕ ਦਿਨ ਦੀ ਪਾਬੰਦੀ ‘ਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਵੈਂਕਿਯਾ ਨਾਇਡੂ ਨੇ ਰੋਕ ਲਾ ਦਿੱਤੀ ਸੀ। ਐਨਡੀਟੀਵੀ ਨੇ ਪਾਬੰਦੀ ‘ਤੇ ਰੋਕ ਲਾਏ ਜਾਣ ਦੀਆਂ ਖ਼ਬਰਾਂ ਛਾਪੀਆਂ ਸੀ ਅਤੇ ਇਸ ਪਾਬੰਦੀ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ ਸੀ।

Facebook Comments

POST A COMMENT.

Enable Google Transliteration.(To type in English, press Ctrl+g)