ਹਰੀਪਾਲ ਨੂੰ ਅਦਾਲਤ ਨੇ ਦੋ ਕਤਲਾਂ ਲਈ ਦੋਸ਼ੀ ਮੰਨਦਿਆਂ ਉਮਰ ਭਰ ਲਈ ਜੇਲ ਦੀ ਸਜ਼ਾ ਸੁਣਾਈ

Calgary-man-sentenced-to-life

ਆਪਣੀ ਘਰਵਾਲੀ ਅਤੇ ਉਸਦੀ ਸਹੇਲੀ ਦਾ 2014 ਵਿੱਚ ਕੀਤਾ ਸੀ ਕਤਲ

ਕੈਲਗਰੀ (ਹਰਬੰਸ ਬੁੱਟਰ) ਕੈਲਗਰੀ ਦੀ ਅਦਾਲਤ ਨੇ ਦੋ ਕਤਲਾਂ ਦੇ ਦੋਸ਼ੀ ਠਹਿਰਾਏ ਗਏ ਹਰੀਪਾਲ ਨੂੰ 23 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਸਜਾ ਸੁਣਾਉਣ ਵੇਲੇ ਅਦਾਲਤ ਅੰਦਰ ਜਜ਼ਬਾਤੀ ਮਾਹੌਲ ਸੀ ਕਿਉਂਕਿ ਮਰਨ ਵਾਲੀਆਂ ਦੋ ਔਰਤਾਂ ਵਿੱਚੋਂ ਇੱਕ ਦੀ 13 ਸਾਲ ਦੀ ਬੱਚੀ ਵੀ ਇਸ ਮੌਕੇ ਅਦਾਲਤ ਅੰਦਰ ਹਾਜ਼ਿਰ ਸੀ । ਸਜਾ ਸੁਣਾਉਣ ਵੇਲੇ ਜੱਜ ਨੇ ਉਸ ਛੋਟੀ ਬੱਚੀ ਜੋ ਕਿ ਘਟਨਾ ਮੌਕੇ ਦੀ ਗਵਾਹ ਵੀ ਸੀ, ਦੇ ਜਜ਼ਬਾਤਾਂ ਉੱਪਰ ਟਿੱਪਣੀ ਕਰਦਿਆਂ ਕਿਹਾ ਕਿ ਇਸ ਨੇ ਆਪਣੀ ਮਾਂ ਦੇ ਠੰਡੇ ਹੱਥਾਂ ਨੂੰ ਮਰਨ ਵੇਲੇ ਛੂਹਿਆ ,ਇਸ ਬੱਚੀ ਕੋਲੋਂ ਇਸ ਦੇ ਬਚਪਨੇ ਵਿੱਚ ਮਾਂ ਕੋਲੋਂ ਮਿਲਣ ਵਾਲਾ ਪਿਆਰ ਹਰੀਪਾਲ ਵੱਲੋਂ ਕੀਤੇ ਜੁæਰਮਾਂ ਕਾਰਣ ਖੋਹਿਆ ਗਿਆ ਹੈ।

ਘਟਨਾ ਵਾਪਰਣ ਵੇਲੇ ਇਸ ਬੱਚੀ ਦੀ ਉਮਰ ਸਿਰਫ 9 ਸਾਲ ਸੀ । ਵਰਨਣਯੋਗ ਹੈ ਕੈਲਗਰੀ ਦੇ ਪੈਨਬਰੁੱਕ ਡਰਾਈਵ ਏਰੀਆ ਦੇ ਇੱਕ ਘਰ ਅੰਦਰ ਮਈ 2014 ਵਿੱਚ ਹਰੀਪਾਲ ਨੇ ਆਪਣੀ ਪਤਨੀ ਸੰਜੁਲਾ ਦੇਵੀ ਅਤੇ ਉਸਦੀ ਸਹੇਲੀ ਫਾਹੀਮਾ ਵੇਲਜੀ ਵਿਸਰਾਮ ਉੱਪਰ ਹਮਲਾ ਕਰਕੇ ਦੋਵਾਂ ਦਾ ਕਤਲ ਕਰ ਦਿੱਤਾ ਸੀ । ਅਦਾਲਤ ਨੇ ਦੇਵੀ ਦੇ ਕਤਲ ਬਦਲੇ 12 ਸਾਲ ਅਤੇ ਉਸਦੀ ਸਹੇਲੀ ਫਾਹੀਮਾ ਵੇਲਜੀ ਵਿਸਰਾਮ ਦੇ ਕਤਲ ਬਦਲੇ 11 ਸਾਲ ਦੀ ਸਜਾ ਸੁਣਾਈ ਹੈ । ਫੈਸਲੇ ਉਪਰੰਤ ਦੋਸੀæ ਦੀ ਜਮਾਨਤ ਨਹੀਂ ਹੋ ਸਕੇਗੀ।

Facebook Comments

POST A COMMENT.

Enable Google Transliteration.(To type in English, press Ctrl+g)