ਬਾਦਲ ਨੇ ਹਸਪਤਾਲ ‘ਚ ‘ਆਪ’ ਵਿਧਾਇਕਾਂ ਦਾ ਹਾਲਚਾਲ ਪੁਛਿਆ

badal

ਚੰਡੀਗੜ੍ਹ, 22 ਜੂਨ (ਏਜੰਸੀ) : ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅੱਜ ਵਿਧਾਨ ਸਭਾ ਵਿਚ ਵਾਪਰੀਆਂ ਘਟਨਾਵਾਂ ਨੂੰ ‘ਸੱਤਾਧਾਰੀ ਕਾਂਗਰਸ ਪਾਰਟੀ ਦਾ ਗਰਮੀਆਂ ਦਾ ਪਾਗ਼ਲਪਣ ਅਤੇ ਐਮਰਜੈਂਸੀ ਦੇ ਖ਼ੌਫ਼ਨਾਕ ਦਿਨਾਂ ਤੋਂ ਵੀ ਭੈੜੀ ਧੱਕੇਸ਼ਾਹੀ’ ਕਰਾਰ ਦਿਤਾ। ਸੈਕਟਰ 16 ਦੇ ਹਸਪਤਾਲ ਵਿਚ ਬੁਰੀ ਤਰ੍ਹਾਂ ਜ਼ਖ਼ਮੀ ਹੋਏ ‘ਆਪ’ ਵਿਧਾਇਕਾਂ ਦਾ ਹਾਲ-ਚਾਲ ਪੁੱਛਣ ਲਈ ਦਿੱਲੀ ਜਾ ਰਹੀ ਉਡਾਣ ਵਿਚਾਲੇ ਛੱਡ ਕੇ ਪਹੁੰਚੇ ਸਾਬਕਾ ਮੁੱਖ ਮੰਤਰੀ ਨੇ ਅੱਜ ਦੀ ਘਟਨਾ ਨੂੰ ਲੋਕਤੰਤਰੀ ਭਾਰਤ ਦੇ ਇਤਿਹਾਸ ਦਾ ਕਾਲਾ ਦਿਨ ਅਤੇ ਲੋਕਤੰਤਰ ਨੂੰ ਦਿਤੀ ਗਾਲ ਕਰਾਰ ਦਿਤਾ।

ਮੀਡੀਆ ਸਲਾਹਕਾਰ ਹਰਚਰਨ ਬੈਂਸ ਸਮੇਤ ਹਸਪਤਾਲ ਪਹੁੰਚੇ ਬਾਦਲ ਨੇ ਬਾਹਰ ਉਡੀਕ ਕਰ ਰਹੇ ਪੱਤਰਕਾਰਾਂ ਨੂੰ ਕਿਹਾ, ‘ਮੇਰੇ ਸੱਤਰ ਸਾਲਾਂ ਦੇ ਜਨਤਕ ਜੀਵਨ ਵਿਚ ਮੈਂ ਅਜਿਹੀਆਂ ਭਿਆਨਕ, ਸ਼ਰਮਨਾਕ ਅਤੇ ਧੱਕੇਸ਼ਾਹੀ ਵਾਲੀਆਂ ਘਟਨਾਵਾਂ ਨਾ ਵੇਖੀਆਂ ਹਨ ਅਤੇ ਨਾ ਹੀ ਕਦੇ ਮੇਰੇ ਨਾਲ ਵਾਪਰੀਆਂ ਹਨ।’ ਬਾਦਲ ਨੇ ਕਿਹਾ ਕਿ ਅੱਜ ਦੀਆਂ ਘਟਨਾਵਾਂ ਨੇ ਮੁਗ਼ਲਾਂ ਦੇ ਰਾਜ ਅਤੇ ਅੰਗਰੇਜ਼ੀ ਸਾਮਰਾਜ ਦੌਰਾਨ ਹੋਈਆਂ ਧੱਕੇਸ਼ਾਹੀਆਂ ਨੂੰ ਚੇਤੇ ਕਰਵਾ ਦਿਤਾ ਹੈ। ਭਾਰਤ ਵਿਚ ਆਜ਼ਾਦੀ ਤੋਂ ਬਾਅਦ ਕਦੇ ਵੀ ਕੋਈ ਏਨੀ ਡਰਾਉਣੀ ਘਟਨਾ ਨਹੀਂ ਵਾਪਰੀ। ਇਥੋਂ ਤਕ ਕਿ ਐਮਰਜੰਸੀ ਦੇ ਕਾਲੇ ਦਿਨਾਂ ਵਿਚ ਵੀ ਅਜਿਹਾ ਕੁੱਝ ਨਹੀਂ ਸੀ ਵਾਪਰਿਆ।

Facebook Comments

POST A COMMENT.

Enable Google Transliteration.(To type in English, press Ctrl+g)