ਕਲੱਬ ਤੋਂ ਬਾਹਰ ਹੋਣ ਦਾ ਮਤਲਬ ਇਹ ਨਹੀਂ ਕਿ ਸਾਨੂੰ ਵਾਤਾਵਰਣ ਦੀ ਚਿੰਤਾ ਨਹੀਂ : ਨਿੱਕੀ ਹੇਲੀ


ਸੰਯੁਕਤ ਰਾਸ਼ਟਰ, 4 ਜੂਨ (ਏਜੰਸੀ) : ਸੰਯੁਕਤ ਰਾਸ਼ਟਰ ‘ਚ ਅਮਰੀਕਾ ਦੀ ਰਾਜਦੂਤ ਨਿੱਕੀ ਹੇਲੀ ਨੇ ਪੈਰਿਸ ਜਲਵਾਯੂ ਸਮਝੌਤੇ ਤੋਂ ਵੱਖ ਹੋਣ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ ਦਾ ਬਚਾਅ ਕੀਤਾ ਤੇ ਉਨ੍ਹਾਂ ਕਿਹਾ ਕਿ ਅਮਰੀਕਾ ਜਲਵਾਯੂ ਪਰਿਵਰਤਨ ‘ਤੇ ਸ਼ਿਕੰਜਾ ਕੱਸਣ ਲਈ ਵਚਨਬੱਧ ਹੈ। ਹੇਲੀ ਨੇ ਕਿਹਾ, ”ਅਮਰੀਕਾ ਇਕ ਕਲੱਬ ਤੋਂ ਬਾਹਰ ਹੋ ਗਿਆ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਸਾਨੂੰ ਵਾਤਾਵਰਣ ਦੀ ਚਿੰਤਾ ਨਹੀਂ।” ਟਰੰਪ ਨੇ ਵਾਤਾਵਰਣ ਬਦਲਾਅ ‘ਤੇ ਪੈਰਿਸ ਸਮਝੌਤੇ ਤੋਂ ਅਮਰੀਕਾ ਦੇ ਵੱਖ ਹੋਣ ਦੇ ਫੈਸਲੇ ਦਾ ਐਲਾਨ ਕੀਤਾ ਸੀ ਅਤੇ ਇਸ ਸਮਝੌਤੇ ‘ਤੇ ਮੁੜ ਤੋਂ ਗੱਲਬਾਤ ਕਰਨ ਦਾ ਪ੍ਰਸਤਾਵ ਦਿੱਤਾ ਸੀ। ਇਸ ਤੋਂ ਪਹਿਲਾਂ ਓਬਾਮਾ ਪ੍ਰਸ਼ਾਸਨ ਦੌਰਾਨ 190 ਤੋਂ ਜ਼ਿਆਦਾ ਦੇਸ਼ਾਂ ਨੇ ਇਸ ਸਮਝੌਤੇ ‘ਤੇ ਹਸਤਾਖ਼ਰ ਕੀਤੇ ਸੀ।

ਟਰੰਪ ਦੇ ਇਸ ਫੈਸਲੇ ‘ਤੇ ਦੁਨੀਆਭਰ ਤੋਂ ਤਿੱਖੀਆਂ ਪ੍ਰਤੀਕ੍ਰਿਰਿਆਵਾਂ ਆਈਆਂ ਹਨ। 45 ਸਾਲਾ ਹੇਲੀ ਨੇ ਟਰੰਪ ਦੇ ਫੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਉਹ ਜਾਣਦੇ ਹਨ ਕਿ ਵਾਤਾਵਰਣ ‘ਚ ਬਦਲਾਅ ਹੋ ਰਿਹਾ ਹੈ ਤੇ ਅਮਰੀਕਾ ਨੂੰ ਇਸ ਲਈ ਜ਼ਿੰਮੇਦਾਰ ਹੋਣਾ ਚਾਹੀਦਾ ਹੈ ਤੇ ਇਹ ਹੀ ਅਸੀਂ ਕਰਨ ਜਾ ਰਹੇ ਹਾਂ।” ਹੇਲੀ ਨੇ ਕਿਹਾ ਕਿ ਪੈਰਿਸ ਸਮਝੌਤੇ ਤੋਂ ਵੱਖ ਹੋਣ ਦੇ ਬਾਵਜੂਦ ਵਾਤਾਵਰਣ ਬਦਲਾਅ ‘ਤੇ ਸ਼ਿਕੰਜਾ ਕੱਸਣ ਦੀ ਦੇਸ਼ ਦੀ ਵਚਨਬੱਧਤਾ ਨਹੀਂ ਬਦਲੇਗੀ। ਹੇਲੀ ਨੇ ਕਿਹਾ, ”ਰਾਸ਼ਟਰਪਤੀ ਟਰੰਪ ਦਾ ਮੰਨਣਾ ਹੈ ਕਿ ਵਾਤਾਵਰਣ ਪਰਿਵਰਤਨ ਹੋ ਰਿਹਾ ਹੈ ਅਤੇ ਉਹ ਮੰਨਦੇ ਹਨ ਕਿ ਪ੍ਰਦੂਸ਼ਨ ਸਮੀਕਰਨ ਦਾ ਹਿੱਸਾ ਹੈ।”

ਇਹ ਪੁੱਛੇ ਜਾਣ ‘ਤੇ ਕਿ ਕੀ ਅਮਰੀਕਾ ਜਲਵਾਯੂ ਸਮਝੌਤੇ ਤੋਂ ਵੱਖ ਹੋ ਗਿਆ ਹੈ, ਇਸ ‘ਤੇ ਹੇਲੀ ਨੇ ਬੇਹੱਦ ਭਾਰੀ, ਸਖ਼ਤ ਤੇ ਅਪਣਾਏ ਨਾ ਜਾ ਸਕਣ ਵਾਲੇ ਨਿਯਮਾਂ ‘ਤੇ ਸਹਿਤੀ ਜਤਾਉਣ ਲਈ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਜ਼ਿੰਮੇਵਾਰ ਠਹਿਰਾਇਆ। ਹੇਲੀ ਨੇ ਕਿਹਾ ਕਿ ਪੈਰਿਸ ਸਮਝੌਤੇ ਦੇ ਨਿਯਮਾਂ ਨਾਲ ਕੰਪਨੀਆਂ ਨੂੰ ਨੁਕਸਾਨ ਹੋ ਰਿਹਾ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕਲੱਬ ਤੋਂ ਬਾਹਰ ਹੋਣ ਦਾ ਮਤਲਬ ਇਹ ਨਹੀਂ ਕਿ ਸਾਨੂੰ ਵਾਤਾਵਰਣ ਦੀ ਚਿੰਤਾ ਨਹੀਂ : ਨਿੱਕੀ ਹੇਲੀ